ਤਾਪਮਾਨ ਫਿਰ 44 ਡਿਗਰੀ ਤੋਂ ਪਾਰ, ਤਿੰਨ ਲੋਕ ਬੇਹੋਸ਼

Monday, Jun 08, 2026 - 04:23 PM (IST)

ਤਾਪਮਾਨ ਫਿਰ 44 ਡਿਗਰੀ ਤੋਂ ਪਾਰ, ਤਿੰਨ ਲੋਕ ਬੇਹੋਸ਼

ਬਠਿੰਡਾ (ਸੁਖਵਿੰਦਰ) : ਗਰਮੀ ਦੀ ਲਹਿਰ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਆਲੇ-ਦੁਆਲੇ ਦੇ ਇਲਾਕਿਆਂ 'ਚ ਮੀਂਹ ਨੇ ਕੁੱਝ ਦਿਨਾਂ ਤੋਂ ਤਾਪਮਾਨ 40 ਡਿਗਰੀ ਤੋਂ ਹੇਠਾਂ ਰੱਖਿਆ ਸੀ ਪਰ ਅਚਾਨਕ ਸੋਮਵਾਰ ਨੂੰ, ਤਾਪਮਾਨ 44 ਡਿਗਰੀ ਤੋਂ ਉੱਪਰ ਹੋ ਗਿਆ। ਦਿਨ ਭਰ ਧੁੱਪ ਤੇਜ਼ ਰਹੀ, ਜਿਸ ਕਾਰਨ ਲੋਕ ਆਪਣੇ ਘਰਾਂ ਅਤੇ ਕਾਰੋਬਾਰਾਂ ਤੱਕ ਸੀਮਤ ਰਹੇ। ਗਰਮੀ ਕਾਰਨ ਬਾਜ਼ਾਰ ਅਤੇ ਗਲੀਆਂ ਸੁੰਨਸਾਨ ਹੋ ਗਈਆਂ। ਸਥਾਨਕ ਫਾਇਰ ਬ੍ਰਿਗੇਡ ਚੌਂਕ ਨੇੜੇ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਬੀਮਾਰ ਹੋ ਗਿਆ ਅਤੇ ਬੇਹੋਸ਼ ਹੋ ਗਿਆ।

ਇਸੇ ਤਰ੍ਹਾਂ ਮਾਲ ਗੋਦਾਮ ਰੋਡ 'ਤੇ ਇੱਕ ਬੇਘਰ ਵਿਅਕਤੀ ਗਰਮੀ ਦਾ ਸ਼ਿਕਾਰ ਹੋ ਗਿਆ। ਇੱਕ ਹੋਰ ਘਟਨਾ ਵਿਚ ਬੱਸ ਸਟੈਂਡ 'ਤੇ ਇੱਕ ਯਾਤਰੀ ਗਰਮੀ ਕਾਰਨ ਬੇਹੋਸ਼ ਹੋ ਗਿਆ। ਤਿੰਨੋਂ ਘਟਨਾਵਾਂ ਦੀ ਜਾਣਕਾਰੀ ਮਿਲਣ 'ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਅਤੇ ਸੰਦੀਪ ਗਿੱਲ ਨੇ ਤਿੰਨਾਂ ਵਿਅਕਤੀਆਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਇੱਕ ਮਜ਼ਦੂਰ, ਰਾਜੇਸ਼ ਕੁਮਾਰ ਪੁੱਤਰ ਬ੍ਰਿਜਲਾਲ ਨੂੰ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਕਿਉਂਕਿ ਉਸਦੀ ਹਾਲਤ ਨਾਜ਼ੁਕ ਸੀ। ਬਾਕੀ ਦੋ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਛੁੱਟੀ ਦੇ ਦਿੱਤੀ ਗਈ।
 


author

Babita

Content Editor

Related News