ਵੋਟ ਪਾਉਣ ਤੋਂ ਬਾਅਦ 80 ਸਾਲਾ ਬਜ਼ੁਰਗ ਔਰਤ ਦੀ ਮੌਤ

Wednesday, May 27, 2026 - 04:12 AM (IST)

ਵੋਟ ਪਾਉਣ ਤੋਂ ਬਾਅਦ 80 ਸਾਲਾ ਬਜ਼ੁਰਗ ਔਰਤ ਦੀ ਮੌਤ

ਜੋਗਾ (ਗੋਪਾਲ) - ਨਗਰ ਪੰਚਾਇਤ ਚੋਣਾਂ ’ਚ ਵੋਟ ਪਾਉਣ ਤੋਂ ਬਾਅਦ ਭੂਰੋ ਕੌਰ ਪਤਨੀ ਸਾਧੂ ਸਿੰਘ (80) ਵਾਰਡ ਨੰਬਰ 7 ਵਾਸੀ ਜੋਗਾ ਨੂੰ ਘਰ ਜਾ ਕੇ ਖੂਨ ਦੀ ਉਲਟੀ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਉਨ੍ਹਾਂ ਦੇ ਪੋਤਰੇ ਕਰਤਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੀ ਦਾਦੀ ਬਿਲਕੁਲ ਤੰਦਰੁਸਤ ਆਪਣੇ ਆਪ ਹੀ ਗੱਡੀ ’ਚ ਬੈਠ ਕੇ ਵੋਟ ਪਾ ਕੇ ਗਈ ਸੀ। ਜਿਸ ਦੀ ਘਰ ਆ ਕੇ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੀ ਇਹ ਆਖਰੀ ਵੋਟਿੰਗ ਸੀ। ਮਾਤਾ ਆਪਣੇ ਤਿੰਨ ਪੁੱਤਰਾਂ ਬਲਵਿੰਦਰ ਸਿੰਘ, ਜਿੰਦਰ ਸਿੰਘ, ਸੁਖਦੇਵ ਸਿੰਘ ਅਤੇ ਪਿੱਛੇ ਹੱਸਦਾ ਵੱਸਦਾ ਪਰਿਵਾਰ ਛੱਡ ਗਈ। ਇਸ ਘਟਨਾ ਨੂੰ ਲੈ ਕੇ ਨਗਰ ’ਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।
 


author

Inder Prajapati

Content Editor

Related News