ਰੇਲ ਪੱਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ

Monday, Jun 01, 2026 - 06:29 PM (IST)

ਰੇਲ ਪੱਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ

ਬਠਿੰਡਾ (ਸੁਖਵਿੰਦਰ) : ਬਠਿੰਡਾ-ਸਿਰਸਾ ਰੇਲ ਪੱਟੜੀ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ, ਸਿਰਸਾ ਰੇਲਵੇ ਲਾਈਨ ’ਤੇ ਹਾਦਸੇ ਵਾਲੀ ਥਾਂ ਨਰੂਆਣਾ ਰੋਡ ’ਤੇ ਪਹੁੰਚੇ। ਸਹਾਰਾ ਟੀਮ ਨੇ ਜੀ. ਆਰ. ਪੀ. ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਸ਼ੱਕ ਹੈ ਕਿ ਨੌਜਵਾਨ ਨੇ ਟੀਕਾ ਲਗਾਇਆ ਹੋਇਆ ਸੀ, ਕਿਉਂਕਿ ਉਸ ਦੀ ਬਾਂਹ ’ਚੋਂ ਖੂਨ ਵਗ ਰਿਹਾ ਸੀ। ਜਾਂਚ ਕਰਨ ’ਤੇ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ, ਜੋ ਨੌਜਵਾਨ ਦੀ ਪਛਾਣ ਕਰ ਸਕੇ।

ਨੌਜਵਾਨ ਨੇ ਕਾਲੀ ਜੀਨਸ ਅਤੇ ਸਲੇਟੀ ਰੰਗ ਦੀ ਕਮੀਜ਼ ਪਾਈ ਹੋਈ ਸੀ। ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਸਹਾਰਾ ਜਨ ਸੇਵਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।


author

Gurminder Singh

Content Editor

Related News