ਗ੍ਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਦਾ JEE ਐਡਵਾਂਸ ’ਚ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ

Monday, Jun 01, 2026 - 09:53 PM (IST)

ਗ੍ਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਦਾ JEE ਐਡਵਾਂਸ ’ਚ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ

ਬਰੇਟਾ (ਬਾਂਸਲ) - ਮਾਲਵਾ ’ਚ ਸਿੱਖਿਆ ਦੀ ਹੱਬ ਵਜੋਂ ਜਾਣੇ ਜਾਂਦੇ ਗ੍ਰੀਨਲੈਂਡ ਡੇ-ਬੋਰਡਿੰਗ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸ 2026 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।

ਸਕੂਲ ਦੇ ਵਿਦਿਆਰਥੀ ਭਰਤ ਬਾਂਸਲ ਨੇ ਆਲ ਇੰਡੀਆ ਰੈਂਕ 265, ਅਤਿੱਸ਼ਿਆ ਜੈਨ ਨੇ 463 ਅਤੇ ਪਿਊਸ਼ ਸਿੰਗਲਾ ਨੇ 892 ਪ੍ਰਾਪਤ ਕਰ ਕੇ ਵਿਸ਼ੇਸ਼ ਉਪਲਬਧੀ ਹਾਸਲ ਕੀਤੀ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਮੰਜੂ ਬਾਂਸਲ, ਪ੍ਰਿੰ. ਉਰਮਿਲ ਜੈਨ, ਡਾਇ. ਰੂਬਲ ਬਾਂਸਲ ਅਤੇ ਸਕੂਲ ਪ੍ਰਬੰਧਕ ਗੁਣਜੀਤ ਕੌਰ ਬਾਂਸਲ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਇਸ ਸਫਲਤਾ ਨੂੰ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਸੁਚੱਜੇ ਮਾਰਗਦਰਸ਼ਨ ਦਾ ਨਤੀਜਾ ਦੱਸਿਆ।

ਇਸ ਮੌਕੇ ਗੁਣਜੀਤ ਕੌਰ ਨੇ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਹਰ ਮੁਕਾਮ ਨੂੰ ਹਾਸਲ ਕਰਨ ਲਈ ਸਮੇਂ-ਸਮੇਂ ਸਿਰ ਪ੍ਰੇਰਦੀ ਆ ਰਹੀ ਹੈ, ਉਥੇ ਸਕੂਲ ਅੰਦਰ ਸਿੱਖਿਆ ਮਾਹਿਰਾਂ ਦੀ ਅਗਵਾਈ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਉਨ੍ਹਾਂ ਨੂੰ ਡਿਜੀਟਲ ਸਿੱਖਿਆ ਨਾਲ ਵੀ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਵੀ ਨੈਸ਼ਨਲ ਪੱਧਰ ਤੱਕ ਨਾਮਣਾ ਖੱਟ ਚੁੱਕੇ ਹਨ।
 


author

Inder Prajapati

Content Editor

Related News