ਗਰਮੀ ਕਾਰਨ ਬਜ਼ੁਰਗ ਦੀ ਮੌਤ
Monday, Jul 16, 2018 - 06:12 AM (IST)

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਮਾਛੀਵਾਡ਼ਾ ਵਿਖੇ ਗਰਮੀ ਕਾਰਨ ਇਕ ਅਣਪਛਾਤੇ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਬਜ਼ੁਰਗ ਸਰਹਿੰਦ ਨਹਿਰ ਦੇ ਗਡ਼੍ਹੀ ਪੁਲ ਨੇਡ਼੍ਹੇ ਨਲਕੇ ’ਤੇ ਪਾਣੀ ਪੀਣ ਲੱਗਾ ਸੀ ਕਿ ਇਕਦਮ ਡਿਗ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤੇ ਮੌਕੇ ’ਤੇ ਸਹਾਇਕ ਥਾਣੇਦਾਰ ਮਾਨ ਸਿੰਘ ਨੇ ਜਦੋਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਜੇਬ ’ਚੋਂ ਕੋਈ ਵੀ ਅਜਿਹਾ ਦਸਤਾਵੇਜ਼ ਨਾ ਮਿਲਿਆ, ਜਿਸ ਤੋਂ ਉਸ ਬਾਰੇ ਕੁਝ ਪਤਾ ਲੱਗ ਸਕੇ।
ਜਾਣਕਾਰੀ ਅਨੁਸਾਰ ਉਸ ਦੀ ਮੌਤ ਗਰਮੀ ਕਾਰਨ ਹਾਰਟ ਅਟੈਕ ਆਉਣ ’ਤੇ ਹੋਈ ਦੱਸੀ ਜਾ ਰਹੀ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ ਤੇ ਆਸ-ਪਾਸ ਇਲਾਕੇ ’ਚ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬਜ਼ੁਰਗ ਦੀ ਪਛਾਣ ਹੋ ਸਕੇ।