ਕਾਲੀਆਂ ਘਟਾਵਾਂ ਨੇ ਲੋਕਾਂ ਦੇ ਤਪਦੇ ਸੀਨੇ ਠਾਰੇ, ਪਸ਼ੂ-ਪੰਛੀਆਂ ਨੇ ਵੀ ਕੀਤੀ ਰਾਹਤ ਮਹਿਸੂਸ

Monday, Jul 12, 2021 - 02:50 PM (IST)

ਕਾਲੀਆਂ ਘਟਾਵਾਂ ਨੇ ਲੋਕਾਂ ਦੇ ਤਪਦੇ ਸੀਨੇ ਠਾਰੇ, ਪਸ਼ੂ-ਪੰਛੀਆਂ ਨੇ ਵੀ ਕੀਤੀ ਰਾਹਤ ਮਹਿਸੂਸ

ਬਾਘਾ ਪੁਰਾਣਾ (ਚਟਾਨੀ) - ਹਾੜ ਮਹੀਨੇ ਦੀ ਗਰਮੀ ਨਾਲ ਭੁੱਜੇ ਲੋਕਾਂ ਨੂੰ ਅੱਜ ਬਾਅਦ ਦੁਪਹਿਰ ਮੀਂਹ ਦੀ ਆਸ ਬੱਝੀ। ਆਸ-ਪਾਸ ਦੇ ਇਲਾਕਿਆਂ ਵਿੱਚ ਪਈ ਬਾਰਿਸ਼ ਕਾਰਣ ਭਾਵੇਂ ਹਵਾ ਤਾਂ ਸਵੇਰ ਤੋਂ ਠੰਡੀ ਹੀ ਸੀ ਪਰ ਧੁੱਪ ਕਾਰਣ ਤਪਸ਼ ਵਿਚ ਭੋਰਾ ਭਰ ਵੀ ਘਾਟ ਨਹੀਂ ਦਿਖਾਈ ਦਿੱਤੀ। ਦੁਪਹਿਰ ਵੇਲੇ ਅਸਮਾਨੀ ਚੜੀ ਕਾਲੀ ਘਟਾ ਅਤੇ ਹਨੇਰੀ ਕਾਰਣ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਬਾਰਿਸ਼ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਹਿਸੂਸ ਹੋਈ।

ਪੜ੍ਹੋ ਇਹ ਵੀ ਖ਼ਬਰ - ਅਵਾਰਾ ਕੁੱਤਿਆਂ ਨੇ ਅਣਪਛਾਤੇ ਵਿਅਕਤੀ ਨੂੰ ਨੋਚ-ਨੋਚ ਖਾਧਾ, ਤੜਫ਼-ਤੜਫ਼ ਨਿਕਲੀ ਜਾਨ

ਲਗਾਤਾਰ ਪੈ ਰਹੀ ਗਰਮੀ ਕਾਰਣ ਫ਼ਸਲਾਂ ਅਤੇ ਪਸ਼ੂਆਂ ਦਾ ਬੁਰਾ ਹਾਲ ਦੇਖਿਆ ਗਿਆ। ਕਿਸਾਨਾਂ ਨੇ ਤਾਂ ਕਿਹਾ ਕਿ ਇਕ ਤਾਂ ਕੁਦਰਤ ਕਹਿਰਵਾਨ ਹੋਈ ਪਈ ਹੈ, ਦੂਜੇ ਪਾਸੇ ਪਾਵਰਕਾਮ ਨੇ ਵੀ ਬਿਜਲੀ ਕੱਟ ਲਾ ਕੇ ਰਹਿੰਦੀ ਕਸਰ ਕੱਢੀ ਹੋਈ ਹੈ। ਝੋਨੇ ਦੀ ਫ਼ਸਲ ਪਾਣੀ ਦੀ ਘਾਟ ਕਾਰਨ ਸੁੱਕ ਗਈ। ਕਿਸਾਨਾਂ ਨੇ ਆਪਣੀ ਫ਼ਸਲ ਵਿਖਾਉਂਦੇ ਹੋਏ ਕਿਹਾ ਕਿ ਜੇਕਰ ਮੀਂਹ ਨਾ ਪਿਆ ਤਾਂ ਝੋਨਾ ਵਾਹੁਣ ਤੱਕ ਦੀ ਨੌਬਤ ਆ ਸਕਦੀ ਹੈ। ਪਸ਼ੂਆਂ ਲਈ ਬੀਜਿਆ ਗਿਆ ਚਾਰਾ ਵੀ ਸੋਕੇ ਦੀ ਮਾਰ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸੁੱਟਿਆ ਹੈ। ਬੇਜ਼ੁਬਾਨੇ ਪਸ਼ੂ ਪੰਛੀਆਂ ਲਈ ਭਾਵੇਂ ਲੋਕਾਂ ਨੇ ਆਪਣੇ ਵੱਲੋਂ ਪ੍ਰਬੰਧ ਤਾਂ ਕੀਤੇ ਹਨ ਪਰ ਅਜਿਹੇ ਪ੍ਰਬੰਧ ਤੇਜ਼ ਧੁੱਪ ਮੁਹਰੇ ਬੌਣੇ ਹੀ ਸਾਬਤ ਹੋ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਤੀ ਦੇ ਕਹਿਣ ’ਤੇ ਦੋਸਤ ਨੂੰ ਨਹੀਂ ਕੀਤਾ ਖੁਸ਼, ਸਮੂਹਿਕ ਜਬਰ-ਜ਼ਿਨਾਹ ਮਗਰੋਂ ਪਤਨੀ ਦਾ ਕੀਤਾ ਕਤਲ

ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਣ ਉਨ੍ਹਾਂ ਵੱਲੋਂ ਲਗਾਇਆ ਗਿਆ ਝੋਨਾ ਵੀ ਸੁੱਕਦਾ ਜਾ ਰਿਹਾ ਸੀ ਅਤੇ ਬਿਜਲੀ ਦੀ ਸਪਲਾਈ ਵੀ ਚੰਗੀ ਤਰ੍ਹਾਂ ਨਾਲ ਨਾ ਮਿਲਣ ਕਰ ਕੇ ਉਨ੍ਹਾਂ ਦੀ ਫਸਲ ਨੂੰ ਸੁੱਕਦੀ ਜਾ ਰਹੀ ਸੀ। ਅੱਜ ਕੁਝ ਸਮਾਂ ਬਾਰਿਸ਼ ਪੈਣ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਇਸ ਦੌਰਾਨ ਕੁਝ ਸਮਾਂ ਪਈ ਬਾਰਿਸ਼ ਦੇ ਕਾਰਣ ਕਈ ਗਲੀਆਂ ਅਤੇ ਮੁਹੱਲਿਆਂ ਵਿਚ ਪਾਣੀ ਖੜ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਵਿਆਹ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ ’ਚ, 4 ਸਾਲਾ ਬੱਚੇ ਦੀ ਗੋਲੀ ਲੱਗਣ ਕਾਰਣ ਮੌਤ


author

rajwinder kaur

Content Editor

Related News