32 ਸਾਲ ਪੁਰਾਣੇ ਕੇਸ ’ਚ CBI ਕੋਰਟ ’ਚ ਸੁਣਵਾਈ, ਤੱਤਕਾਲੀਨ ਇੰਸਪੈਕਟਰ ਦੋਸ਼ੀ ਕਰਾਰ
Saturday, Apr 01, 2023 - 02:08 PM (IST)
ਮੋਹਾਲੀ (ਪਰਦੀਪ) : ਗਲਤ ਤਰੀਕੇ ਨਾਲ ਹਿਰਾਸਤ ’ਚ ਲੈਣ ਨਾਲ ਸਬੰਧਤ 32 ਸਾਲ ਪੁਰਾਣੇ ਮਾਮਲੇ ’ਚ ਸੀ. ਬੀ. ਆਈ. ਕੋਰਟ ਨੇ ਤੱਤਕਾਲੀਨ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵਲੋਂ ਦੋਸ਼ੀ ਨੂੰ 5 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਉੱਥੇ ਹੀ ਸਬੂਤਾਂ ਦੀ ਘਾਟ ਕਾਰਨ ਤੱਤਕਾਲੀਨ ਡੀ. ਐੱਸ. ਪੀ. ਮੌਜੂਦਾ ਸਮੇਂ ਵਿਚ ਸੇਵਾਮੁਕਤ ਐੱਸ. ਐੱਸ. ਪੀ. ਭੁਪਿੰਦਰਜੀਤ ਸਿੰਘ ਅਤੇ ਹੋਰ ਪੁਲਸ ਕਰਮਚਾਰੀਆਂ ਰਾਮਨਾਥ ਅਤੇ ਨਾਜਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਕ ਮੁਲਜ਼ਮ ਦੀ ਟ੍ਰਾਇਲ ਦੌਰਾਨ ਹੀ ਮੌਤ ਹੋ ਚੁੱਕੀ ਹੈ। ਪੀੜਤ ਪੱਖ ਦੇ ਵਕੀਲ ਨੇ ਦੱਸਿਆ ਕਿ 1992 ’ਚ ਥਾਣਾ ਵੈਰੋਵਾਲ ਦੀ ਪੁਲਸ ਪਾਰਟੀ ਨੇ ਪਿਆਰਾ ਸਿੰਘ, ਬੇਟੇ ਹਰਫੂਲ, ਭਤੀਜੇ ਗੁਰਦੀਪ ਅਤੇ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਹਿਰਾਸਤ ਵਿਚ ਲਿਆ ਸੀ। ਇਸਤੋਂ ਬਾਅਦ ਪੁਲਸ ਨੇ ਕੋਈ ਸੁਰਾਗ ਨਹੀਂ ਦਿੱਤਾ ਸੀ। ਇਸ ’ਤੇ ਪਰਿਵਾਰ ਨੇ ਉਸ ਸਮੇਂ ਦੇ ਪੁਲਸ ਅਧਿਕਾਰੀਆਂ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਗੁਹਾਰ ਲਾਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ
ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ ਸਨ ਪਰ ਪਿਆਰਾ ਅਤੇ ਹੋਰਨਾਂ ਦਾ ਸੁਰਾਗ ਨਹੀਂ ਲੱਗਾ ਸੀ। ਇਸਤੋਂ ਬਾਅਦ 1995 ’ਚ ਪਿਆਰਾ ਸਿੰਘ ਦੀ ਪਤਨੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਰਜ ਕੀਤੀ ਸੀ। ਅਦਾਲਤ ਵਲੋਂ 1999 ’ਚ ਇਸ ਸਬੰਧੀ ਜਾਂਚ ਦੇ ਹੁਕਮ ਸੀ. ਬੀ. ਆਈ. ਨੂੰ ਦਿੱਤੇ ਗਏ ਸਨ। ਜਾਂਚ ਦੇ ਆਧਾਰ ’ਤੇ ਹੀ ਸੀ. ਬੀ. ਆਈ. ਨੇ ਤੱਤਕਾਲੀਨ ਡੀ. ਐੱਸ. ਪੀ. ਭੁਪਿੰਦਰਜੀਤ ਸਿੰਘ, ਇੰਸ. ਸੁਰਿੰਦਰ, ਰਾਮਨਾਥ ਅਤੇ ਉਨ੍ਹਾਂ ਦੇ ਸਹਿਕਰਮੀਆਂ ਨਾਜਰ ਸਿੰਘ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਦਿਆਂ 2000 ’ਚ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਸਰੀਰ ’ਤੇ ਟੈਟੂ ਬਨਵਾਉਣ ਦੇ ਚਾਹਵਾਨ ਨੌਜਵਾਨਾਂ ਲਈ ਖ਼ਤਰੇ ਦੀ ਘੰਟੀ, ਵਜ੍ਹਾ ਜਾਣ ਹੋਵੋਗੇ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ