ਵੀਡੀਓ ''ਚ ਦੇਖੋ ਤੰਦਰੁਸਤ ਪੰਜਾਬ ਦੀ ਪੋਲ ਖੋਲਦਾ ਸਰਕਾਰੀ ਹਸਪਤਾਲ
Friday, Jul 27, 2018 - 04:10 PM (IST)
ਬਰਨਾਲਾ(ਬਿਊਰੋ)— ਬਰਨਾਲਾ ਦੇ ਪਿੰਡ ਟੱਲੇਵਾਲ ਦੇ ਪ੍ਰਾਈਮਰੀ ਹੈਲਥ ਸੈਂਟਰ 'ਚ ਜ਼ਿਆਦਾਤਰ ਔਰਤਾਂ ਦੀ ਡਿਲਿਵਰੀ ਦੇ ਕੇਸ ਆਉਂਦੇ ਹਨ ਤੇ ਇਸ ਤੋਂ ਇਲਾਵਾ ਆਮ ਲੋਕ ਵੀ ਇਲਾਜ ਲਈ ਇਥੇ ਆਉਂਦੇ ਹਨ। ਰੋਜ਼ਾਨਾ ਤਿੰਨ-ਚਾਰ ਡਿਲਿਵਰੀਆਂ ਕਰਵਾਉਣ ਵਾਲੇ ਹਸਪਤਾਲ ਦੇ ਹਾਲਾਤ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਸਰਕਾਰ ਤੇ ਸਿਹਤ ਮਹਿਕਮਾ ਦਿਹਾਤੀ ਖੇਤਰ ਦੇ ਲੋਕਾਂ ਦੀ ਸਿਹਤ ਪ੍ਰਤੀ ਕਿੰਨਾ ਕੁ ਗੰਭੀਰ ਹੈ। ਸਵੱਛ ਭਾਰਤ ਤੇ ਤੰਦਰੁਸਤ ਪੰਜਾਬ ਦੇ ਪੋਸਟਰ ਤਾਂ ਇਸ ਹਸਪਤਾਲ 'ਚ ਲੱਗੇ ਹੋਏ ਹਨ ਪਰ ਇਨ੍ਹਾਂ ਪੋਸਟਰਾਂ ਹੇਠ ਖੜ੍ਹਾ ਮੀਂਹ ਦਾ ਪਾਣੀ ਇਨ੍ਹਾਂ ਪੋਸਟਰਾਂ ਨੂੰ ਮੂੰਹ ਚਿੜਾ ਰਿਹਾ ਹੈ।
ਜਦੋਂ ਇਸ ਸਬੰਧੀ ਸੀ. ਐੱਮ. ਓ. ਡਾ. ਜੁਗਲ ਕਿਸ਼ੋਰ ਤੇ ਏ. ਡੀ. ਸੀ. ਪ੍ਰਵੀਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੀ ਨਹੀਂ ਹੈ। ਬੇਸ਼ੱਕ ਸਰਕਾਰਾਂ ਗਰੀਬ ਵਰਗ ਦੇ ਹਿੱਤਾਂ ਲਈ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀਆਂ ਥੱਕਦੀਆਂ ਨਹੀਂ ਪਰ ਗਰੀਬ ਤਬਕੇ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਹਕੀਕਤ ਆਗੂਆਂ ਵਲੋਂ ਕੀਤੇ ਵਾਅਦਿਆਂ ਤੇ ਦਾਅਵਿਆਂ ਤੋਂ ਪਰੇ ਹੀ ਨਜ਼ਰ ਆਉਂਦੀ ਹੈ।
