ਸਾਰਾ ਸੰਸਾਰ ਉਦੋਂ ਹੀ ਤੰਦਰੁਸਤ ਹੋਵੇਗਾ ਜਦੋਂ ਸਾਡਾ ਵਾਤਾਵਰਣ ਖੁਸ਼ਹਾਲ ਹੋਵੇਗਾ : ਸੰਤ ਸੀਚੇਵਾਲ

12/09/2018 6:40:42 PM

ਸੁਲਤਾਨਪੁਰ ਲੋਧੀ— ਪਵਿੱਤਰ ਕਾਲੀਂ ਵੇਈ ਕੰਢੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਤ ਅੰਤਰਾਸ਼ਟਰੀ ਸਦਭਾਵਨਾ ਕੈਂਪ ਦੇ 6ਵੇਂ ਦਿਨ ਸੰਸਾਰ ਭਰ ਦੀ ਸੰਸਕ੍ਰਿਤੀ ਦੀ ਝਲਕ ਇਕੱਠੇ ਦੇਖਣ ਨੂੰ ਮਿਲੀ । 4 ਦੇਸ਼ਾਂ, 24 ਰਾਜਾਂ ਦੇ ਸਾਢੇ ਚਾਰ ਹਜ਼ਾਰ ਨੌਜਵਾਨਾਂ ਨੇ ਕਰੀਬ 19 ਭਾਸ਼ਾਵਾਂ 'ਚ 'ਸਤਿਨਾਮੁ ਵਾਹਿਗੁਰੂ' ਦਾ ਜਾਪ ਕਰਦੇ ਸ਼ਹਿਰ ਦੇ 'ਚ ਸਦਭਾਵਨਾ ਮਾਰਚ ਕੱਢਿਆ । ਆਪੋ-ਆਪਣੇ ਪਹਿਰਾਵਿਆਂ ਵਿਚ ਆਏ ਇਨ੍ਹਾਂ ਨੌਜਵਾਨਾਂ ਦੇ ਵਿਸ਼ਾਲ ਕਾਫਿਲੇ ਦਾ ਮੰਜਰ ਦੇਖਣ ਵਾਲਾ ਸੀ ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਨਵੇਂ ਦਰਬਾਰ ਸਾਹਿਬ ਵਿਚ ਕਰਵਾਏ ਗਏ ਸਮਾਗਮ ਵਿਚ ਸੰਤ ਸੀਚੇਵਾਲ ਜੀ ਨੇ 'ਅੰਤਰਾਸ਼ਟਰੀ ਸਦਭਾਵਨਾ ਕੈਂਪ' 'ਚ ਆਏ ਨੌਜਵਾਨਾਂ ਦਾ ਪਵਿੱਤਰ ਵੇਈਂ ਕਿਨਾਰੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ । ਦਰਬਾਰ ਹਾਲ 'ਚ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਂਪ 'ਚ ਸ਼ਾਮਿਲ ਹੋਏ ਨੌਜਵਾਨਾਂ ਦੀ ਵਿਸ਼ਾਲ ਏਕਤਾ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਲੋਂ ਦਿੱਤੇ ਗਏ ਸਿਧਾਤਾਂ ਅਤੇ ਸੰਦੇਸ਼ਾਂ ਨਾਲ ਜਾਣੂ ਕਰਵਾਇਆ । ਨੌਜਵਾਨਾਂ ਨੂੰ ਵਾਤਾਵਰਣ ਰੱਖਿਆ ਲਈ ਇੱਕ ਹੋਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਰਾ ਸੰਸਾਰ ਉਦੋਂ ਸੁੱਖੀ ਅਤੇ ਤੰਦੁਰੁਸਤ ਹੋਵੇਗਾ ਜਦੋਂ ਸਾਡਾ ਵਾਤਾਵਰਣ ਤੰਦੁਰੁਸਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਨੁੱਖ ਦੇ ਕਰਮ ਉਸ ਨੂੰ ਵੱਡਾ ਅਤੇ ਛੋਟਾ ਬਣਾਉਂਦੇ ਹਨ, ਇਸ ਲਈ ਚੰਗੇ ਕਰਮ ਕਰਨਾ ਆਦਤ ਬਣਾ ਲਓ, ਫਿਰ ਅੰਦਰ ਅਤੇ ਬਾਹਰ ਦੋਵਾਂ ਵਲੋਂ ਆਪਣੇ-ਆਪ ਨੂੰ ਚੰਗਾ ਪਾਉਂਗੇ।    
ਇਸ ਸਮਾਗਮ ਵਿਚ ਸੰਤ ਦਾਇਆ ਸਿੰਘ ਟਾਹਲੀ ਸਾਹਿਬ,  ਸੰਤ ਅਮਰੀਕ ਸਿੰਘ ਖੁਖਰੈਣ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ 'ਅੰਤਰਾਸ਼ਟਰੀ ਸਦਭਾਵਨਾ ਕੈਂਪ' ਵਿਚ ਆਏ ਡਾ ਗੁਰਦੇਵ ਸਿੰਘ  ਸਿੱਧੂ,  ਸਾਹਿਤ ਸਭਾ ਸੁਲਤਾਨਪੁਰ ਲੋਧੀ  ਦੇ ਪ੍ਰਧਾਨ ਡਾ ਸਵਰਣ ਸਿੰਘ, ਕੈਂਪ ਦੇ ਸੰਸਥਾਪਕ ਡਾ.ਐੱਸ.ਐੱਨ ਸੂਬਾ ਰਾਓ,  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਿੰ੍ਰਤਸਰ ਅਤੇ ਸੇਵਾ ਗਰਾਮ ਆਸ਼ਰਮ ਉੱਜੈਨ ਦੇ ਪ੍ਰਤੀਨਿਧਆਂ ਨੂੰ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।


Related News