ਵਿਸ਼ਵ ਭਰ ''ਚ 90 ਹਜ਼ਾਰ ਤੋਂ ਵਧੇਰੇ ਸਿਹਤ ਸੰਭਾਲ ਕਰਮਚਾਰੀ ਕੋਰੋਨਾ ਤੋਂ ਹੋਏ ਪ੍ਰਭਾਵਿਤ (ਵੀਡੀਓ)
Thursday, May 07, 2020 - 07:04 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਵਿਸ਼ਵ ਭਰ 'ਚ ਤਰਥੱਲੀ ਮੱਚੀ ਹੋਈ ਹੈ। ਹਰੇਕ ਦੇਸ਼ ਅਤੇ ਸੂਬਾ ਸਰਕਾਰਾਂ ਆਪਣੇ ਪੱਧਰ ’ਤੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਦੇ ਲਈ ਸਖ਼ਤ ਕਦਮ ਚੁੱਕ ਰਹੀ ਹੈ। ਪਰ ਭਵਿੱਖ ਵਿਚ ਜਦੋਂ ਵੀ ਇਸ ਮਹਾਮਾਰੀ ਦਾ ਜ਼ਿਕਰ ਕੀਤਾ ਜਾਵੇਗਾ ਤਾਂ ਸਿਹਤ ਸੰਭਾਲ ਕਰਮਚਾਰੀਆਂ ਵਲੋਂ ਦਿੱਤਾ ਜਾ ਰਿਹਾ ਅਜਿਹ ਯੋਗਦਾਨ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇਗਾ। ਇਕ ਸੱਚ ਇਹ ਵੀ ਹੈ ਕਿ ਸੁਰੱਖਿਅਤ ਸਾਜੋ-ਸਮਾਨ ਦੀ ਘਾਟ ਕਾਰਨ ਵਿਸ਼ਵ ਭਰ 'ਚ 90000 ਦੇ ਕਰੀਬ ਡਾਕਟਰ ਅਤੇ ਸਿਹਤ ਕਰਮਚਾਰੀ ਇਸ ਨਾ-ਮੁਰਾਦ ਬੀਮਾਰੀ ਤੋਂ ਪੀੜਤ ਹੋ ਰਹੇ ਹਨ। ਇਸ ਬੀਮਾਰੀ ਦੇ ਨਾਲ ਹੁਣ ਤੱਕ 260 ਤੋਂ ਵੱਧ ਨਰਸਾਂ ਦੀ ਮੌਤ ਹੋ ਚੁੱਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਜਨੇਵਾ ਸਥਿਤ ਇਕ ਐਸੋਸੀਏਸ਼ਨ ਨੇ ਇਕ ਮਹੀਨੇ ਪਹਿਲਾਂ ਦਿੱਤੇ ਬਿਆਨ ’ਚ ਕਿਹਾ ਸੀ ਕਿ ਪਿਛਲੇ ਸਾਲ ਦੇ ਅੰਤ ’ਚ ਚੀਨ ਦੇ ਕੇਂਦਰੀ ਸ਼ਹਿਰ ਵੁਹਾਨ ’ਚ ਉਭਰੀ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਦੇ ਕਾਰਨ 100 ਨਰਸਾਂ ਦੀ ਮੌਤ ਹੋ ਗਈ ਹੈ। ਇਸ ਸਬੰਧ ’ਚ ਇੰਟਰਨੈਸ਼ਨਲ ਕਾਉਂਸਲ ਆੱਫ ਨਰਸਜ਼ ਦੇ ਅੰਕੜੇ ਇਸ ਬਾਰੇ ਕਿਹੜੀ ਮਹੱਤਵਪੂਰਨ ਜਾਣਕਾਰੀ ਦੇ ਰਹੇ ਹਨ, ਦੇ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਕੀ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਸ਼ ਕਰ ਸਕੇਗੀ ‘ਪੰਜਾਬ ਸਰਕਾਰ’, ਸੁਣੋ ਇਹ ਵੀਡੀਓ
ਪੜ੍ਹੋ ਇਹ ਵੀ ਖਬਰ - ਜਾਣੋ ਖੂਨਦਾਨ ਅਤੇ ਪਲਾਜ਼ਮਾ ਦਾਨ ਵਿਚ ਆਖਰ ਕੀ ਹੈ ਅੰਤਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਰੋਜ਼ਾਨਾ 4000 ਲੋੜਵੰਦਾਂ ਦਾ ਲੰਗਰ ਮਿਲਕੇ ਤਿਆਰ ਕਰ ਰਹੇ ਹਨ ‘ਯੂਨਾਈਟਡ ਸਿੱਖ ਮਿਸ਼ਨ’
ਪੜ੍ਹੋ ਇਹ ਵੀ ਖਬਰ - ਰਬਿੰਦਰ ਨਾਥ ਟੈਗੋਰ ਦੇ ਜਨਮ ਦਿਨ 'ਤੇ ਵਿਸ਼ੇਸ਼ : 'ਟੈਗੋਰ ਅਤੇ ਪੰਜਾਬ'