ਸਿਹਤ ਬੀਮਿਆਂ ਦੇ ਘੇਰੇ ’ਚ ਹਨ ਕੋਰੋਨਾ ਵਾਇਰਸ ਵਰਗੀਆਂ ਛੂਤ ਦੀਆਂ ਬੀਮਾਰੀਆਂ ਦੇ ਇਲਾਜ
Friday, Mar 06, 2020 - 05:34 PM (IST)
ਮੁੰਬਈ — ਜਨਰਲ ਇੰਸ਼ੋਰੈਂਸ ਕੌਂਸਲ ਨੇ ਕਿਹਾ ਕਿ ਕੋਰੋਨਾ ਵਾਇਰਸ ਸਮੇਤ ਸਾਰੀਆਂ ਛੂਤ ਦੀਆਂ ਬੀਮਾਰੀਆਂ (ਇਨਫਿਕਸੀਅਸ ਡਿਸੀਜ਼) ਲਗਭਗ ਸਾਰੀਆਂ ਸਿਹਤ ਬੀਮਾ ਪਾਲਿਸੀਆਂ ਦੇ ਘੇਰੇ ’ਚ ਆਉਂਦੀਆਂ ਹਨ। ਕੌਂਸਲ 44 ਜਨਰਲ ਇੰਸ਼ੋਰੈਂਸ ਕੰਪਨੀਆਂ ਦੀ ਚੋਟੀ ਦੀ ਬਾਡੀ ਹੈ। ਇਰਡਾ ਦੇ ਬਿਆਨ ਤੋਂ ਬਾਅਦ ਜਨਰਲ ਇੰਸ਼ੋਰੈਂਸ ਕੌਂਸਲ ਨੇ ਇਹ ਗੱਲ ਕਹੀ ਹੈ। ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਬੁੱਧਵਾਰ ਨੂੰ ਬੀਮਾ ਕੰਪਨੀਆਂ ਵੱਲੋਂ ਕੋਰੋਨਾ ਵਾਇਰਸ ਨੂੰ ਆਪਣੀਆਂ ਮੌਜੂਦਾ ਪਾਲਿਸੀਆਂ ’ਚ ਸ਼ਾਮਲ ਕਰਨ ਲਈ ਕਿਹਾ। ਨਾਲ ਹੀ ਇਹ ਵੀ ਯਕੀਨੀ ਕਰਨ ਲਈ ਕਿਹਾ ਸੀ ਕਿ ਕੋਰੋਨਾ ਵਾਇਰਸ ਨਾਲ ਜੁਡ਼ੇ ਦਾਅਵਿਆਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋਵੇ।
ਜਨਰਲ ਇੰਸ਼ੋਰੈਂਸ ਪਾਲਿਸੀ ਨੂੰ ਲੈ ਕੇ ਜਾਗਰੂਕਤਾ ਪ੍ਰੋਗਰਾਮ ਦੌਰਾਨ ਕੌਂਸਲ ਦੇ ਚੇਅਰਮੈਨ ਏ. ਵੀ. ਗਿਰਿਜਾ ਕੁਮਾਰ ਨੇ ਵੱਖਰੇ ਤੌਰ ’ਤੇ ਗੱਲਬਾਤ ’ਚ ਇਕ ਇੰਟਰਵਿਊ ਦੌਰਾਨ ਕਿਹਾ, ‘‘ਲਗਭਗ ਸਾਰੀਅਾਂ ਮੌਜੂਦਾ ਸਿਹਤ ਬੀਮਾ ਪਾਲਿਸੀਆਂ ਦੇ ਘੇਰੇ ’ਚ ਹਰ ਤਰ੍ਹਾਂ ਦੀਆਂ ਛੂਤ ਦੀਆਂ ਬੀਮਾਰੀਆਂ ਆਉਂਦੀਆਂ ਹਨ। ਇਸ ’ਚ ਕੋਰੋਨਾ ਵਾਇਰਸ ਦਾ ਵੀ ਮਾਮਲਾ ਸ਼ਾਮਲ ਹੈ। ਰੈਗੂਲੇਟਰ ਇਰਡਾ ਨੇ ਨਵੀਂ ਪਾਲਿਸੀ ਬਣਾਉਣ ਲਈ ਨਹੀਂ ਕਿਹਾ, ਸਗੋਂ ਕੋਰੋਨਾ ਵਾਇਰਸ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਦੀ ਗੱਲ ਕਹੀ ਹੈ।’’ ਦੇਸ਼ ’ਚ ਕੋਰੋਨਾ ਵਾਇਰਸ ਦੇ 30 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚੋਂ 16 ਇਟਲੀ ਤੋਂ ਆਏ ਸੈਲਾਨੀ ਹਨ। ਜਨਤਕ ਖੇਤਰ ਦੀ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਦੇ ਚੇਅਰਮੈਨ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਉਦਯੋਗ ਦੀ ਵਾਧਾ ਦਰ 17 ਫ਼ੀਸਦੀ ਰਹੀ ਅਤੇ ਪ੍ਰੀਮੀਅਮ ਕਮਾਈ 2 ਲੱਖ ਕਰੋਡ਼ ਰੁਪਏ ਰਹਿਣ ਦੀ ਉਮੀਦ ਹੈ। ਸਾਲ 2024-25 ’ਚ ਇਸ ਨੂੰ ਦੁੱਗਣਾ ਕਰ ਕੇ 4 ਲੱਖ ਕਰੋਡ਼ ਰੁਪਏ ਕਰਨ ਦਾ ਟੀਚਾ ਹੈ।
ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਜਾਣੋ ਕਿਵੇਂ ਸ਼ੁਰੂ ਹੋਈ 1000 ਸ਼ਾਖਾਵਾਂ ਵਾਲੇ Yes Bank ਦੀ ਤਬਾਹੀ ਦੀ ਕਹਾਣੀ