ਨਾਈ ਦੀਆਂ ਦੁਕਾਨਾਂ ਤੇ ਸੈਲੂਨਜ਼ ਲਈ ਸਿਹਤ ਵਿਭਾਗ ਵਲੋਂ ਐਡਵਾਇਜ਼ਰੀ ਜਾਰੀ

5/23/2020 3:50:33 PM

ਸੰਗਰੂਰ (ਸਿੰਗਲਾ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਰੋਨਾ ਤੋਂ ਬਚਾਅ ਲਈ ਨਾਈ ਦੀਆਂ ਦੁਕਾਨਾਂ ਅਤੇ ਹੇਅਰ ਕੱਟ ਸੈਲੂਨਜ਼ ਲਈ ਸਫ਼ਾਈ ਅਤੇ ਸੈਨੇਟਾਈਜੇਸ਼ਨ ਸਬੰਧੀ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਘਨਸ਼ਿਆਮ ਥੋਰੀ ਨੇ  ਦੱਸਿਆ ਕਿ ਨਾਈ ਦੀਆਂ ਦੁਕਾਨਾਂ ਅਤੇ ਹੇਅਰ ਕੱਟ ਸੈਲੂਨਜ਼ 'ਚ ਸਟਾਫ਼ ਬਹੁਤ ਕਰੀਬੀ ਸੰਪਰਕ 'ਚ ਆਉਂਦੇ ਹਨ, ਜਿਸ ਕਾਰਨ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸਲਈ ਸਰਕਾਰ ਵੱਲੋਂ ਇਨ੍ਹਾਂ ਦੁਕਾਨਾਂ ਲਈ ਸਫ਼ਾਈ ਅਤੇ ਸੈਨੇਟਾਈਜੇਸ਼ਨ ਸਬੰਧੀ ਇਹ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

PunjabKesariਸੈਲੂਨਜ਼ 'ਚ ਵਾਧੂ ਇਕੱਠ ਨਾ ਕੀਤਾ ਜਾਵੇ
ਸ਼੍ਰੀ ਥੋਰੀ ਨੇ ਹਿਦਾਇਤ ਜਾਰੀ ਕੀਤੀ ਹੈ ਕਿ ਨਾਈ ਦੀਆਂ ਦੁਕਾਨਾਂ ਅਤੇ ਹੇਅਰ ਕੱਟ ਸੈਲੂਨ ਇਹ ਯਕੀਨੀ ਬਣਾਉਣ ਕਿ ਜੇਕਰ ਕਿਸੇ ਸਟਾਫ਼ ਮੈਂਬਰ ਨੂੰ ਕੋਰੋਨਾ ਦੇ ਲੱਛਣ ਬੁਖ਼ਾਰ, ਸੁੱਕੀ ਖੰਘ ਜਾਂ ਸਾਹ ਲੈਣ 'ਚ ਮੁਸ਼ਕਲ ਆਦਿ ਹੋਵੇ ਤਾਂ ਅਜਿਹੇ ਵਿਅਕਤੀ ਘਰ ਹੀ ਰਹਿਣ। ਮੈਡੀਕਲ ਸਲਾਹ ਲਈ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਥੋਰੀ ਨੇ ਸੈਲੂਨਜ਼ ਵਾਲਿਆਂ ਨੂੰ ਵੀ ਇਹ ਹਿਦਾਇਤ ਜਾਰੀ ਕੀਤੀ ਹੈ ਕਿ ਅਜਿਹੇ ਲੱਛਣਾਂ ਵਾਲੇ ਗਾਹਕ ਨੂੰ ਵੀ ਅਟੈਂਡ ਨਾ ਕੀਤਾ ਜਾਵੇ। ਜਿਥੋਂ ਤੱਕ ਸੰਭਵ ਹੋਵੇ ਗਾਹਕ ਦੇ ਨਾਲ ਕਿਸੇ ਨੂੰ ਆਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਮਾਲਕ ਇਹ ਵੀ ਯਕੀਨੀ ਬਣਾਵੇ ਕਿ ਦੁਕਾਨ 'ਤੇ ਵਾਧੂ ਇਕੱਠ ਨਾ ਹੋਵੇ।
ਇਨ੍ਹਾਂ ਦੁਕਾਨਾਂ ਦੇ ਮਾਲਕ ਅਤੇ ਸਟਾਫ਼ ਮੈਂਬਰਾਂ ਵੱਲੋਂ ਮਾਸਕ ਪਹਿਨਣਾ ਲਾਜ਼ਮੀ ਹੈ ਜਦੋਂਕਿ ਗਾਹਕ ਵੱਲੋਂ ਵੀ ਜਿਥੋਂ ਤੱਕ ਸੰਭਵ ਹੋਵੇ ਮਾਸਕ ਪਹਿਣਿਆ ਜਾਵੇ।

ਇਹ ਵੀ ਪੜ੍ਹੋ ► 'ਮੋਹਾਲੀ ਏਅਰਪੋਰਟ' ਪੁੱਜਦੇ ਹੀ ਮੁਸਾਫਰਾਂ ਦੀ ਹੋਈ ਸਕਰੀਨਿੰਗ, ਹੋਟਲ 'ਚ ਕੀਤੇ ਕੁਆਰੰਟਾਈਨ   

ਇਸਦੇ ਨਾਲ ਨਾਲ ਗਾਹਕ ਅਤੇ ਸਟਾਫ਼ ਦੇ ਸੰਪਰਕ 'ਚ ਆਉਣ ਸਮੇਂ ਕੋਰੋਨਾ ਦੀ ਰੋਕਥਾਮ ਸਬੰਧੀ ਸਮੇਂ-ਸਮੇਂ 'ਤੇ ਸਰਕਾਰ ਵਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਵੇਂ ਕਿ ਵਾਰ-ਵਾਰ ਹੱਥ ਧੋਣਾ,1 ਮੀਟਰ ਸਮਾਜਕ ਵਿੱਥਤਾ, ਛਿੱਕਦੇ-ਖੰਘਦੇ ਸਮੇਂ ਰੁਮਾਲ ਦੀ ਵਰਤੋਂ, ਬੀਮਾਰੀ ਦੇ ਲੱਛਣਾਂ ਪ੍ਰਤੀ ਚੌਕਸੀ ਅਤੇ ਜਨਤਕ ਥਾਂਵਾਂ 'ਤੇ ਥੁੱਕਣ ਦੀ ਮਨਾਹੀ ਆਦਿ ਦੀ ਵੀ ਪਾਲਣਾ ਯਕੀਨੀ ਬਣਾਈ ਜਾਵੇ। ਦੁਕਾਨ ਮਾਲਕ ਵੱਲੋਂ ਗਾਹਕਾਂ ਨੂੰ ਡਿਜੀਟਲ ਪੇਮੈਂਟ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਅਤੇ ਜੇਕਰ ਨਕਦੀ ਲਈ ਜਾਂਦੀ ਹੈ ਤਾਂ ਨਕਦੀ ਲੈਣ ਤੋਂ ਪਹਿਲਾਂ ਅਤੇ ਬਾਅਦ 'ਚ ਵੀ ਸਟਾਫ਼ ਅਤੇ ਗਾਹਕ ਵੱਲੋਂ ਹੱਥ ਸੈਨੇਟਾਈਜ਼ ਕੀਤੇ ਜਾਣ। ਸੈਲੂਨਜ਼ ਦੇ ਹਰ ਖ਼ੇਤਰ ਨੂੰ 2-3 ਘੰਟਿਆਂ ਬਾਅਦ ਸਾਫ਼ ਕੀਤਾ ਜਾਵੇ। ਫਰਨੀਚਰ ਅਤੇ ਵਾਰ-ਵਾਰ ਛੂਹੇ ਜਾਣ ਵਾਲਾ ਸਮਾਨ ਵਾਰ-ਵਾਰ ਸੈਨੇਟਾਈਜ਼ ਕੀਤਾ ਜਾਵੇ। ਕੈਂਚੀ, ਉਸਤਰਾ, ਕੰਘੇ ਆਦਿ ਉਪਕਰਨ ਦੀ ਵਰਤੋਂ ਤੋਂ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕੀਤੇ ਜਾਣ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

Content Editor Anuradha