ਪੇਂਡੂ ਡਾਕਟਰਾਂ ਦਾ ਫਿਲਹਾਲ ਸਿਹਤ ਵਿਭਾਗ ''ਚ ਨਹੀਂ ਹੋਵੇਗਾ ਰਲੇਵਾਂ
Wednesday, Jul 11, 2018 - 07:27 AM (IST)

ਚੰਡੀਗੜ੍ਹ (ਅਸ਼ਵਨੀ) - ਪੇਂਡੂ ਇਲਾਕੇ ਦੀਆਂ ਡਿਸਪੈਂਸਰੀਆਂ 'ਚ ਦਵਾਈਆਂ ਦੀ ਸ਼ਾਰਟੇਜ 'ਤੇ ਟਕਰਾਅ ਤੋਂ ਬਾਅਦ ਹੁਣ ਇਕ ਵਾਰ ਫਿਰ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਆਹਮੋ-ਸਾਹਮਣੇ ਆ ਗਏ ਹਨ ।ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿਹਤ ਮੰਤਰੀ ਦੇ ਉਸ ਪ੍ਰਸਤਾਵ ਨੂੰ ਫਿਲਹਾਲ ਟਾਲ ਦਿੱਤਾ ਹੈ, ਜਿਸ ਵਿਚ ਤੁਰੰਤ ਪ੍ਰਭਾਵ ਨਾਲ ਪੇਂਡੂ ਡਾਕਟਰਾਂ ਨੂੰ ਸਿਹਤ ਵਿਭਾਗ ਦੇ ਅਧੀਨ ਲਿਆਉਣ ਦੀ ਗੱਲ ਕਹੀ ਗਈ ਸੀ । ਬਾਜਵਾ ਨੇ ਸਪੱਸ਼ਟ ਕੀਤਾ ਕਿ ਅਗਸਤ, 2019 ਤਕ ਇਹ ਰਲੇਵਾਂ ਨਹੀਂ ਹੋਵੇਗਾ। ਬਾਜਵਾ ਨੇ ਇਹ ਫੈਸਲਾ ਪੇਂਡੂ ਇਲਾਕੇ 'ਚ ਤਾਇਨਾਤ ਡਾਕਟਰਾਂ ਦੇ ਵਫ਼ਦ ਨਾਲ ਹੋਈ ਬੈਠਕ ਤੋਂ ਬਾਅਦ ਲਿਆ ਹੈ ।