ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਖਾਧ ਪਦਾਰਥਾਂ ਦੇ 19 ਸੈਂਪਲ ਭਰੇ, ਸਫ਼ਾਈ ਦੀ ਉਲੰਘਣਾ ’ਤੇ ਕਾਰਵਾਈ

Tuesday, Oct 14, 2025 - 06:54 AM (IST)

ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਖਾਧ ਪਦਾਰਥਾਂ ਦੇ 19 ਸੈਂਪਲ ਭਰੇ, ਸਫ਼ਾਈ ਦੀ ਉਲੰਘਣਾ ’ਤੇ ਕਾਰਵਾਈ

ਲੁਧਿਆਣਾ (ਸੁਧੀਰ) : ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਲੁਧਿਆਣਾ ਵਲੋਂ ਅੱਜ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਦੋਰਾਹਾ, ਪਾਇਲ, ਖੰਨਾ, ਸਮਰਾਲਾ, ਮਾਛੀਵਾੜਾ ਅਤੇ ਸੁਭਾਸ਼ ਨਗਰ ਲੁਧਿਆਣਾ ’ਚ ਵਿਆਪਕ ਜਾਂਚ ਮੁਹਿੰਮ ਚਲਾਈ ਗਈ। ਇਸ ਜਾਂਚ ਦੌਰਾਨ ਟੀਮ ਨੇ ਮਿਠਾਈਆਂ ਦੀਆਂ ਦੁਕਾਨਾਂ, ਡੇਅਰੀ ਉਤਪਾਦ ਵਿਕ੍ਰੇਤਾਵਾਂ ਅਤੇ ਹੋਰ ਖਾਣ-ਪੀਣ ਨਾਲ ਸਬੰਧਤ ਇਕਾਈਆਂ ਦੀ ਵਿਸਤ੍ਰਿਤ ਜਾਂਚ ਕੀਤੀ, ਤਾਂ ਜੋ ਤਿਉਹਾਰੀ ਮੌਸਮ ’ਚ ਵਿਕ ਰਹੀ ਖੁਰਾਕ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਅੱਧ ਵਿਚਾਲੇ ਲਟਕੇ ਵਿਕਾਸ ਕਾਰਜਾਂ ਲਈ ਜ਼ਿੰਮੇਵਾਰ ਠੇਕੇਦਾਰਾਂ ’ਤੇ ਹੋਵੇਗੀ ਕਾਰਵਾਈ

ਜਾਂਚ ਦੌਰਾਨ ਕੁੱਲ 19 ਖਾਦ ਪਦਾਰਥਾਂ ਦੇ ਸੈਂਪਲ ਇਕੱਠੇ ਕੀਤੇ ਗਏ, ਜਿਨ੍ਹਾਂ ’ਚ ਕਾਜੂ ਕਤਲੀ, ਪਨੀਰ, ਖੋਆ, ਦਹੀਂ, ਘੀ, ਚਮਚਮ, ਯੂਜ਼ਡ ਕੂਕਿੰਗ ਆਇਲ, ਜੈਮ ਰੋਲ, ਬਰਫੀ, ਬੇਸਨ ਲੱਡੂ, ਖੋਆ ਬਰਫੀ ਅਤੇ ਮਿਲਕ ਕੇਕ ਆਦਿ ਸ਼ਾਮਲ ਸਨ। ਇਹ ਸੈਂਪਲ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵਲੋਂ ਨਿਰਧਾਰਿਤ ਮਿਆਰਾਂ ਅਨੁਸਾਰ ਜਾਂਚ ਲਈ ਲਏ ਗਏ ਹਨ। ਜਾਂਚ ਦੌਰਾਨ ਇਕ ਸਥਾਨ ’ਤੇ ਸਫ਼ਾਈ ਦੀ ਕਮੀ ਪਾਈ ਜਾਣ ਕਾਰਨ ਮੌਕੇ ’ਤੇ ਹੀ ਚਲਾਨ ਜਾਰੀ ਕੀਤਾ ਗਿਆ। ਸਾਰੇ ਸੈਂਪਲ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਭੇਜੇ ਗਏ ਹਨ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਤੀਜਿਆਂ ਅਨੁਸਾਰ ਉੱਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਜਨਤਾ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਉੱਚ ਗੁਣਵੱਤਾ ਵਾਲਾ ਭੋਜਨ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੁਰਾਕ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਤਿਉਹਾਰੀ ਮੌਸਮ ’ਚ ਵਿਭਾਗ ਵਲੋਂ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੁਣ Fastag 'ਚ 1,000 ਰੁਪਏ ਦਾ ਰਿਚਾਰਜ ਮਿਲੇਗਾ ਮੁਫ਼ਤ, NHAI ਲਿਆਇਆ ਇਹ ਖ਼ਾਸ ਆਫਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News