ਮੋਗਾ : ''ਲਾਜੀਜ਼ ਫੈਮਿਲੀ ਹਾਲ ਹੋਟਲ'' ''ਤੇ ਸਿਹਤ ਵਿਭਾਗ ਦੀ ਟੀਮ ਦਾ ਛਾਪਾ

08/17/2018 3:33:48 PM

ਮੋਗਾ (ਗੋਪੀ ਰਾਊਕੇ) - ਮੋਗਾ ਸ਼ਹਿਰ ਦੇ ਨਿਊ ਟਾਊਨ 'ਚ ਸਥਿਤ 'ਲਾਜੀਜ਼ ਫੈਮਿਲੀ ਹਾਲ ਹੋਟਲ' 'ਤੇ ਸਿਹਤ ਵਿਭਾਗ ਚੰਡੀਗੜ੍ਹ ਦੀ ਟੀਮ ਵਲੋਂ ਅਚਨਚੇਤ ਛਾਪੇਮਾਰੀ ਕਰਨ ਦੀ ਖਬਰ ਮਿਲੀ ਹੈ। ਇਸ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਭਾਰੀ ਮਾਤਰਾ 'ਚ ਖਾਣ-ਪੀਣ ਦੇ ਘਟੀਆ ਪਦਾਰਥ ਬਰਾਮਦ ਹੋਏ ਹਨ, ਜਿਨ੍ਹਾਂ ਦੇ ਉਨ੍ਹਾਂ ਨੇ ਚਾਰ ਸੈਂਪਲ ਭਰੇ ਹਨ। ਦੱਸਣਯੋਗ ਹੈ ਕਿ ਸ਼ਹਿਰ ਦੇ ਬਹੁ-ਚਰਚਿਤ ਹੋਟਲ 'ਚ ਘਟੀਆ ਪਦਾਰਥਾਂ ਦੀ ਸਿਹਤ ਮਹਿਕਮੇ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।


Related News