ਇਨਕਮ ਟੈਕਸ ਵਿਭਾਗ ਨੇ ਜਿਊਲਰਜ਼ ਦੇ ਖ਼ਿਲਾਫ਼ ਛਾਪੇਮਾਰੀ ਤੋਂ ਬਾਅਦ 26 ਕਰੋੜ ਰੁਪਏ ਨਕਦ ਕੀਤੇ ਜ਼ਬਤ

Monday, May 27, 2024 - 12:58 PM (IST)

ਇਨਕਮ ਟੈਕਸ ਵਿਭਾਗ ਨੇ ਜਿਊਲਰਜ਼ ਦੇ ਖ਼ਿਲਾਫ਼ ਛਾਪੇਮਾਰੀ ਤੋਂ ਬਾਅਦ 26 ਕਰੋੜ ਰੁਪਏ ਨਕਦ ਕੀਤੇ ਜ਼ਬਤ

ਨਾਸਿਕ (ਭਾਸ਼ਾ)- ਮਹਾਰਾਸ਼ਟਰ ਦੇ ਨਾਸਿਕ 'ਚ ਇਕ ਜਿਊਲਰ ਕੰਪਨੀ 'ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ 'ਬੇਹਿਸਾਬ' ਜਾਇਦਾਦ ਦੇ ਦਸਤਾਵੇਜ਼ ਬਰਾਮਦ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਜਿਊਲਰ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਵਲੋਂ ਟੈਕਸ ਚੋਰੀ ਦੇ ਸੰਬੰਧ 'ਚ ਜਾਣਕਾਰੀ ਮਿਲਣ ਤੋਂ ਬਾਅਦ ਤਲਾਸ਼ੀ ਸ਼ੁਰੂ ਕੀਤੀ ਗਈ।

ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਹੁਣ ਤੱਕ ਲਗਭਗ 26 ਕਰੋੜ ਰੁਪਏ ਨਕਦ ਜ਼ਬਤ ਕੀਤੇ ਗਏ ਹਨ ਅਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਅਣਐਲਾਨੇ ਨਿਵੇਸ਼ ਨਾਲ ਸੰਬੰਧਤ ਕੁਝ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਕਾਰਵਾਈ 'ਚ ਇਨਕਮ ਟੈਕਸ ਵਿਭਾਗ ਨੇ ਪਿਛਲੇ ਹਫ਼ਤੇ ਉੱਤਰ ਪ੍ਰਦੇਸ਼ ਦੇ ਆਗਰਾ ਸਥਿਤ ਬੂਟ ਕਾਰੋਬਾਰੀ ਅਤੇ ਉਸ ਨਾਲ ਸੰਬੰਧਤ ਕੁਝ ਇਕਾਈਆਂ 'ਤੇ ਛਾਪੇਮਾਰੀ ਕਰ ਕੇ 57 ਕਰੋੜ ਰੁਪਏ ਨਕਦ ਜ਼ਬਤ ਕੀਤੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News