ਪਾਕਿਸਤਾਨ ਸੁਰੱਖਿਆ ਫ਼ੋਰਸਾਂ ਨੇ ਇਕ ਘਰ ''ਤੇ ਮਾਰਿਆ ਛਾਪਾ, 2 ਸਕੇ ਭਰਾਵਾਂ ਨੂੰ ਕੀਤਾ ਅਗਵਾ
Monday, Jun 17, 2024 - 06:12 PM (IST)
ਬਲੂਚਿਸਤਾਨ- ਪਾਕਿਸਤਾਨ ਦੇ ਫਰੰਟੀਅਰ ਕੋਰ (ਐੱਫਸੀ) ਦੇ ਜਵਾਨਾਂ ਨੇ ਬਲੂਚਿਸਤਾਨ ਦੇ ਬੁਲੇਦਾ ਦੇ ਗਿਰੀ ਖੇਤਰ 'ਚ ਛਾਪਾ ਮਾਰਿਆ। ਐਤਵਾਰ ਸਵੇਰੇ ਛਾਪੇਮਾਰੀ ਦੌਰਾਨ ਜਵਾਨਾਂ ਨੇ 2 ਨੌਜਵਾਨਾਂ ਸ਼ਾਹ ਜਾਨ ਨੂਰ ਅਤੇ ਸਾਦਿਕ ਨੂਰ ਨੂੰ ਅਗਵਾ ਕਰ ਲਿਆ। ਦੱਸ ਦੇਈਏ ਕਿ ਇਹ ਦੋਵੇਂ ਸਕੇ ਭਰਾ ਹਨ। ਇਸ ਘਟਨਾ ਦੀ ਰਿਪੋਰਟ ਬਲੂਚਿਸਤਾਨ ਮਨੁੱਖੀ ਅਧਿਕਾਰ ਪ੍ਰੀਸ਼ਦ (ਐੱਚ.ਆਰ.ਸੀ.ਬੀ.) ਨੇ ਸੋਸ਼ਲ ਮੀਡੀਆ 'ਐਕਸ' 'ਤੇ ਦਿੱਤੀ। ਐੱਚ.ਆਰ.ਸੀ.ਬੀ. ਨੇ ਇਸ ਘਟਨਾ ਨੂੰ ਲੈ ਕੇ ਕਿਹਾ ਕਿ 16 ਜੂਨ ਦੀ ਸਵੇਰੇ 6 ਵਜੇ ਐੱਫ.ਸੀ. ਕਰਮਚਾਰੀਆਂ ਨੇ ਬੁਲੇਦਾ ਦੇ ਗਿਲੀ ਖੇਤਰ 'ਚ ਇਕ ਘਰ 'ਤੇ ਛਾਪਾ ਮਾਰਿਆ ਅਤੇ 2 ਨੌਜਵਾਨ ਭਰਾਵਾਂ- ਸ਼ਾਹ ਜਾਨ ਨੂਰ ਅਤੇ ਸਾਦਿਕ ਨੂਰ ਨੂੰ ਅਗਵਾ ਕਰ ਲਿਆ। ਐੱਚ.ਆਰ.ਸੀ.ਬੀ. ਬਲੂਚਿਸਤਾਨ ਅਤੇ ਸਵੀਡਨ 'ਚ ਸੰਚਾਲਨ ਕਰਨ ਵਾਲਾ ਇਕ ਗੈਰ-ਲਾਭਕਾਰੀ ਮਨੁੱਖੀ ਅਧਿਕਾਰ ਸੰਗਠਨ ਹੈ।
ਸੰਗਠਨ ਨੇ ਅੱਗੇ ਦੋਸ਼ ਲਗਾਇਆ ਕਿ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਫਰੰਟੀਅਰ ਕੋਰ ਕੈਂਪ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਪਰ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਆਪਣਾ ਧਰਨਾ ਖ਼ਤਮ ਕਰਨ ਦੀ ਧਮਕੀ ਦਿੱਤੀ। ਐੱਚ.ਆਰ.ਸੀ.ਬੀ. ਨੇ ਫਰੰਟੀਅਰ ਕੋਰ ਵਲੋਂ ਐਕਸ 'ਤੇ ਦਿੱਤੀ ਗਈ ਕਾਰਵਾਈ ਦੇ ਵੀਡੀਓ ਨੂੰ ਵੀ ਸ਼ੇਅਰ ਕੀਤਾ। ਇਸ 'ਚ ਲਿਖਿਆ ਹੈ,''ਅੱਜ ਸਵੇਰੇ ਐੱਫ.ਸੀ. ਕਰਮਚਾਰੀ ਬੁਲੇਦਾ ਦੇ ਗਿਲੀ ਖੇਤਰ 'ਚ ਇਕ ਘਰ 'ਚ ਦਾਖ਼ਲ ਹੋਏ ਅਤੇ ਸ਼ਾਹ ਜਾਨ ਨੂਰ ਅਤੇ ਸਾਦਿਕ ਨੂਰ ਨਾਂ ਦੇ 2 ਨੌਜਵਾਨ ਭਰਾਵਾਂ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਐੱਫ.ਸੀ. ਕੈਂਪ ਦੇ ਸਾਹਮਣੇ ਧਰਨਾ ਦੇ ਰਹੇ ਹਨ ਪਰ ਐੱਫ.ਸੀ. ਉਨ੍ਹਾਂ ਨੂੰ ਵਿਰੋਧ ਖ਼ਤਮ ਕਰਨ ਦੀ ਧਮਕੀ ਦੇ ਰਿਹਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8