ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਦਿੱਤਾ ਮੈਮੋਰੰਡਮ

03/16/2018 1:12:59 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਸਿਹਤ ਵਿਭਾਗ 'ਚ ਕੰਮ ਕਰ ਰਹੇ ਐੱਨ.ਐੱਚ.ਐੱਮ. ਕਰਮਚਾਰੀਆਂ ਦੇ ਵਫਦ ਨੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਫਾਰਮੂਲੇ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅੱਜ ਵਧੀਕ ਡਿਪਟੀ ਕਮਿਸ਼ਨਰ ਤੇ ਹਲਕਾ ਵਿਧਾਇਕ ਦੀ ਮਾਰਫ਼ਤ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ।
ਸਿਹਤ ਕਰਮਚਾਰੀਆਂ ਦੇ ਵਫਦ ਦੀ ਅਗਵਾਈ ਕਰ ਰਹੇ ਯੂਨੀਅਨ ਆਗੂ ਮੰਗ ਗੁਰਪ੍ਰਸਾਦ ਨੇ ਹਲਕਾ ਵਿਧਾਇਕ ਅੰਗਦ ਸਿੰਘ ਤੇ ਵਧੀਕ ਡਿਪਟੀ ਕਮਿਸ਼ਨਰ ਰਣਜੀਤ ਕੌਰ ਨੂੰ ਦਿੱਤੇ ਮੰਗ ਪੱਤਰ 'ਚ ਦੱਸਿਆ ਕਿ ਨੈਸ਼ਨਲ ਸਿਹਤ ਸਕੀਮ ਤਹਿਤ 8 ਹਜ਼ਾਰ ਕਰਮਚਾਰੀ ਠੇਕੇ 'ਤੇ ਬਹੁਤ ਹੀ ਘੱਟ ਤਨਖਾਹ 'ਤੇ ਕੰਮ ਕਰ ਰਹੇ ਹਨ। ਯੋਗ ਪ੍ਰਕਿਰਿਆ ਤੇ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ ਉਕਤ ਕਰਮਚਾਰੀ ਜਿਥੇ ਪ੍ਰਤੀ ਮਹੀਨਾ ਸਾਢੇ 7 ਤੋਂ 15 ਹਜ਼ਾਰ ਰੁਪਏ ਤਨਖਾਹ ਲੈ ਰਹੇ ਹਨ ਤਾਂ ਉਥੇ ਹੀ ਓਨਾ ਹੀ ਕੰਮ ਕਰਨ ਵਾਲੀਆਂ ਰੈਗੂਲਰ ਸਟਾਫ਼ ਨਰਸਾਂ 34 ਹਜ਼ਾਰ ਰੁਪਏ ਮਹੀਨਾ ਤਨਖਾਹ ਲੈ ਰਹੀਆਂ ਹਨ। ਸਿੱਖਿਅਕ ਸਟਾਫ਼ ਸਰਕਾਰ ਦੀ ਠੇਕਾ ਨੀਤੀ ਕਾਰਨ ਦਰਜਾ ਚਾਰ ਕਰਮਚਾਰੀਆਂ ਤੋਂ ਵੀ ਘੱਟ ਤਨਖਾਹ ਲੈਣ ਨੂੰ ਮਜਬੂਰ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਐੱਨ.ਐੱਚ.ਐੱਮ. ਵਰਕਰਜ਼ ਨੂੰ ਹਰਿਆਣਾ ਪੈਟਰਨ 'ਤੇ ਤਨਖਾਹ ਦਿੱਤੀ ਜਾਵੇ, ਕਰਮਚਾਰੀਆਂ ਨੂੰ ਪੂਰੇ ਗਰੇਡ 'ਤੇ ਸਿਹਤ ਵਿਭਾਗ 'ਚ ਰੈਗੂਲਰ ਕੀਤਾ ਜਾਵੇ ਤੇ 7ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ। 
ਇਸ ਮੌਕੇ ਰਾਮ ਸਿੰਘ ਠਾਕੁਰ, ਗੁਰਦੀਪ ਸਿੰਘ, ਵਿਵੇਕ ਸ਼ਰਮਾ, ਮੁਨੀਸ਼ ਕੁਮਾਰ, ਗੁਰਜੀਤ ਸਿੰਘ, ਵਿਪਨ ਕਾਲੀਆ, ਅਮਨਦੀਪ, ਅਨੁਪਮ, ਮਨਜੀਤ ਕੌਰ, ਰਿੰਪੀ ਤੇ ਕਮਲਜੀਤ ਆਦਿ ਮੌਜੂਦ ਸਨ


Related News