ਸਿਹਤ ਵਿਭਾਗ ਨੇ 60 ਕਿਲੋ ਨਕਲੀ ਦੇਸੀ ਘਿਓ ਕੀਤਾ ਬਰਾਮਦ

Wednesday, Oct 02, 2019 - 11:17 PM (IST)

ਸਿਹਤ ਵਿਭਾਗ ਨੇ 60 ਕਿਲੋ ਨਕਲੀ ਦੇਸੀ ਘਿਓ ਕੀਤਾ ਬਰਾਮਦ

ਬਠਿੰਡਾ,(ਵਰਮਾ): ਸਿਹਤ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗਾਂਧੀ ਮਾਰਕਿਟ ਸਥਿਤ ਇਕ ਦੁਕਾਨ 'ਚ ਛਾਪੇਮਾਰੀ ਦੌਰਾਨ ਉਥੋਂ 60 ਕਿੱਲੋ ਨਕਲੀ ਦੇਸੀ ਘਿਓ ਬਰਾਮਦ ਕੀਤਾ। ਸਿਹਤ ਵਿਭਾਗ ਨੇ ਇਸ ਘਿਓ ਦੇ ਸੈਂਪਲ ਮੋਹਾਲੀ ਸਥਿਤ ਲੈਬਾਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਹਨ। ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਨੇ ਦੱਸਿਆ ਕਿ ਉਕਤ ਦੁਕਾਨ ਤੋਂ ਬਰਾਮਦ ਕੀਤਾ ਗਿਆ ਦੇਸੀ ਘਿਓ ਡੱਬਾ ਬੰਦ ਸੀ, ਜਦਕਿ ਉਸ ਦੇ ਉਪਰ ਰੈਪਰ ਲੱਗਾ ਹੋਇਆ ਸੀ। ਜਦ ਉਸ ਨੂੰ ਉਤਾਰਿਆ ਗਿਆ ਤਾਂ ਹੇਠਾਂ ਅਲੱਗ-ਅਲੱਗ ਕੰਪਨੀਆਂ ਦੇ ਨਾਂ ਲਿਖੇ ਹੋਏ ਸੀ। ਜਾਂਚ ਟੀਮ ਨੂੰ ਉਥੋਂ ਜਿਹੜਾ ਦੇਸੀ ਘਿਓ ਮਿਲਿਆ ਹੈ, ਉਸ 'ਚ ਕਿਹੜੇ-ਕਿਹੜੇ ਰਸਾਇਣਿਕ ਤੱਤਾਂ ਦਾ ਇਸਤੇਮਾਲ ਕੀਤਾ ਗਿਆ। ਇਸ ਦਾ ਖੁਲਾਸਾ ਸੈਂਪਲ ਦੇ ਟੈਸਟ ਤੋਂ ਬਾਅਦ ਹੋਵੇਗਾ। ਸਿਹਤ ਵਿਭਾਗ ਨੇ ਉਥੇ ਪਏ ਸਾਰੇ ਡੱਬਾ ਬੰਦ ਘਿਓ ਨੂੰ ਜ਼ਬਤ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸੈਂਪਲ ਦੇ ਟੈਸਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Related News