ਲਾਕਡਾਊਨ : ਘਰ ਰਹਿ ਕੇ ਬੱਚੇ ਹੀ ਨਹੀਂ ਸਗੋਂ ਆਪਣਾ ਵੀ ਰੱਖੋ ਧਿਆਨ
Sunday, Apr 05, 2020 - 10:55 AM (IST)

ਖੁਸ਼ਬੂ
ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆਂ ਇਸ ਸਮੇਂ ਕੋਰੋਨਾ ਵਾਇਰਸ ਦੀ ਮਹਾਮਰੀ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਬਚਣ ਲਈ ਨ ਕੇਵਲ ਭਾਰਤ ਸਗੋਂ ਦੂਨੀਆ ਦੇ ਅੱਧੇ ਦੇਸ਼ਾਂ ਨੇ ਆਪਨੇ ਆਪ ਨੂੰ ਲੋਕ ਡਾਊਨ ਕਰਕੇ ਰੱਖਿਆ ਹੋਇਆਹੈ, ਜਿਸ ਕਰਕੇ ਬੱਚਿਆਂ ਤੋਂ ਲੈ ਕੇ ਵੱਡੇ ਸਾਰੇ ਆਪਣੇ ਘਰਾਂ ’ਚ ਬੰਦ ਹੋ ਗਏ ਹਨ। ਇਸ ਦੌਰਾਨ ਉਹ ਨਾ ਹੀ ਕਿੱਤੇ ਜਾ ਸਕਦੇ ਹਨ ਨਾ ਹੀ ਕਿਸੇ ਆਪਣੇ ਨੂੰ ਆਸਾਨੀ ਨਾਲ ਮਿਲ ਸਕਦੇ ਹਨ। ਉੱਥੇ ਹੀ ਸਰਕਾਰ ਦੁਆਰਾ ਜਰੂਰੀ ਸੁਵਿਧਾਵਾਂ ਮੁਹਾਇਆਂ ਕਰਵਾਈ ਜਾ ਰਹੀਆਂ ਹਨ। ਇਸੇ ਵਿਚ ਸਭ ਤੋਂ ਜ਼ਿਆਦਾ ਜਰੂਰੀ ਹੈ ਕਿ ਅਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ।
ਹਥਾਂ ਨੂੰ ਰਖੋ ਸਾਫ
ਕੀਟਾਣੂ ਸਭ ਤੋਂ ਜ਼ਿਆਦਾ ਗੰਦੇ ਹੱਥਾਂ ਦੇ ਰਾਹੀਂ ਸਰੀਰ ’ਚ ਦਾਖਲ ਹੁੰਦੇ ਹਨ। ਇਸ ਲਈ ਸਭ ਤੋਂ ਜ਼ਿਆਦਾ ਜਰੂਰੀ ਹੈ ਕਿ ਅਸੀਂ ਸਮਾਂ- ਸਮਾਂ ’ਤੇ ਸਾਬਣ, ਸੈਨੇਟਾਈਜਰ ਨਾਲ ਚੰਗੀ ਤਰ੍ਹਾਂ ਸਾਫ ਕਰਨੇ ਚਾਹੀਦੇ ਹਨ। ਸਾਬਣ ਨਾਲ ਹੱਥ ਧੋਣ ਤੋਂ ਬਾਅਦ ਉਸਨੂੰ ਸਾਫ ਅਤੇ ਸੁੱਕੇ ਕੱਪੜੇ ਦੇ ਨਾਲ ਸਾਫ ਕਰਨਾ ਚਾਹੀਦਾ ਹੈ। ਯਾਦ ਰੱਖੋ ਕਿ ਦਰਵਾਜੇ ਦੇ ਹੈਂਡਲ, ਟਾਇਲਟ ਜਾਂ ਬਾਥਰੂਮ ਦੇ ਦਰਵਾਜੇ ਦਾ ਹੈਂਡਲ, ਟੂਟੀ, ਰੇਲਿੰਗ ਆਦਿ ਆਮ ਤੌਰ ’ਤੇ ਵਰਤੋਂ ਵਿਚ ਆਉਣ ਵਾਲੀ ਚੀਜਾਂ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹੱਥ ਜਰੂਰ ਸਾਫ ਕਰੋ। ਇਸ ਨਾਲ ਹੀ ਸਰੀਰ ਦੀ ਚਮੜੀ ਨੂੰ ਸਹੀ ਰੱਖਣ ਦੇ ਲਈ ਸਮਾਂ-ਸਮਾਂ ’ਤੇ ਕਰੀਮ ਵੀ ਲੱਗਾ ਕੇ ਰੱਖੋ।
ਪੜ੍ਹੋ ਇਹ ਖਬਰ ਵੀ - ਸਾਵਧਾਨ : ਲਾਕ ਡਾਊਨ ’ਚ ਬੱਚੇ ਕਿੱਤੇ ਪੜ੍ਹਾਈ ਤੋਂ ਵਿਮੁੱਖ ਨਾ ਹੋ ਜਾਣ
ਡਾਕਟਰ ਸ਼ਿਵਾਲੀ, ਕੋਸਮੇਟਿਕ ਫਿਜਿਸ਼ਿਅਨ
ਘਰ ਰਹਿ ਕੇ ਰੱਖੋ ਸਹਿਤ ਦਾ ਧਿਆਨ
ਇਸ ਸਮੇਂ ਬੱਚੇ ਅਤੇ ਮਾਂ-ਬਾਪ ਘਰ ਰਹਿ ਕੇ ਇੱਕ-ਦੂਜੇ ਦੇ ਨਾਲ ਵੱਧ ਤੋਂ ਵੱਧ ਸਮਾਂ ਬਿੱਤਾ ਰਹੇ ਹਨ। ਇਸ ਲਈ ਜਰੂਰੀ ਹੈ ਕਿ ਘਰ ਰਹਿੰਦੇ ਹੋਇਆ ਮਾਂ-ਬਾਪ ਬੱਚਿਆਂ ਦੇ ਨਾਲ ਆਪਣੀ ਸਹਿਤ ਦਾ ਧਿਆਨ ਰੱਖਣ। ਸਭ ਨੂੰ ਆਪਣੇ ਦਿਨ ਦੀ ਸ਼ੁਰੂਆਤ ਫਲ ਦੇ ਨਾਲ ਕਰਨੀ ਚਾਹੀਦੀ ਹੈ। ਦੂਪਹਿਰ ਅਤੇ ਰਾਤ ਦੇ ਖਾਣੇ ਤੋਂ ਪਹਿਲਾਂ ਸਾਲਾਦ ਖਾਣਾ ਚਾਹੀਦਾ ਹੈ ਤਾਂਕਿ ਸਰੀਰ ਨੂੰ ਪੂਰੀ ਤਰ੍ਹਾਂ ਜਰੂਰੀ ਚੀਜਾਂ ਮਿਲ ਸਕਣ। ਇਸ ਨਾਲ ਹੀ ਜੇਕਰ ਹਲਕਾ ਬੂਖਾਰ ਲਗਦਾ ਹੈ ਅਤੇ ਤੁਸੀ ਘਰ ਹੀ ਅਲਗ ਅਲਗ ਤਰ੍ਹਾਂ ਦੇ ਕਾੜੇ ਬਣਾ ਕੇ ਪੀ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਪਾਕਿ ਸਥਿਤ ਸ਼੍ਰੀ ਕਟਾਸਰਾਜ ਦੇ ਅਮਰਕੁੰਡ ’ਚ ਦਿਖਾਈ ਦਿੱਤਾ ਚਮਤਕਾਰ, ਕੁਦਰਤੀ ਤੌਰ ’ਤੇ ਭਰਿਆ ਜਲ
ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਂਦੇ ਸਮੇਂ ਸਿਲੰਡਰ ਲੀਕ ਹੋਣ ਨਾਲ ਹੋਇਆ ਧਮਾਕਾ, ਪਤੀ-ਪਤਨੀ ਸਣੇ ਬੱਚੇ ਝੁਲਸੇ
ਡਾਕਟਰ ਅਮਰ ਸਿੰਘ
ਬੱਚਿਆਂ ਦੀ ਅੱਖਾਂ ਦਾ ਰੱਖੋ ਖਿਆਲ
ਇਸ ਸਮਾਂ ਬੱਚੇ ਅਪਣਾ ਜਿਆਦਾਤਰ ਸਮਾਂ ਘਰ ਵਿਚ ਰਹ ਰਹੇ ਹਨ। ਇਸ ਕਰਕੇ ਉਹ ਸਾਰਾ ਦਿਨ ਫੋਨ ਜਾਂ ਟੀਵੀ ਦੇਖਣਾ ਪਸੰਦ ਕਰ ਰਹੇ ਹਨ, ਪਰ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਫੋਨ ਦਾ ਜ਼ਿਆਦਾ ਇਸਤੇਮਾਲ ਨਾ ਕਰਨ ਦੇਣ। ਇਸ ਦੀ ਥਾਂ ਉਹ ਬੱਚਿਆਂ ਦੇ ਨਾਲ ਗੇਮ ਖੇਲਣ, ਕਿਤਾਬਾਂ ਪੜਣ, ਉਨ੍ਹਾਂ ਨੂੰ ਕਹਾਣੀਆਂ ਸੁਣਾਉਨ। ਇਹ ਸਭ ਤੋਂ ਵਧੀਆ ਸਮਾਂ ਹੈ ਜਦੋਂ ਤੁਸੀ ਆਪਣੇ ਬੱਚੇ ਨੂੰ ਸਮਝ ਕੇ ਉਸਦੀ ਰੂਚੀ ਜਾਨ ਸਕਦੇ ਹੋ। ਸਰੀਰ ਦੇ ਵਿਚ ਖੂਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਪਾਲਕ, ਗੁੜ੍ਹ, ਸ਼ਕਰ ਖਾਣ।
ਡਾਕਟਰ ਇੰਦੂ, ਹੋਮਿਓਪੈਥੀ ਮੇਡਿਕਲ ਅਫਸਰ
ਯੋਗ ਦੇ ਨਾਲ ਬੱਚੋ ਨੂੰ ਰੱਖੋ ਸਹਿਤਮੰਦ
ਲਾਕਡਾਉਨ ਦੇ ਸਮੇਂ ’ਚ ਬੱਚਿਆਂ ਨੂੰ ਦਿਮਾਗੀ ਅਤੇ ਸਾਰੀਰਿਕ ਤੌਰ ’ਤੇ ਫਿਟ ਰੱਖਣ ਲਈ ਤੂਸੀਂ ਖੇਲ-ਖੇਲ ’ਚ ਉਨ੍ਹਾਂ ਨੂੰ Bridge, tree, cobra, cat, bow, frog, Boat pose ਯੋਗਾਸਨ ਕਰਵਾ ਸਕਦੇ ਹੋ। ਇਸ ਦੇ ਨਾਲ ਉਹ ਫਿਟ ਵੀ ਰਹਿਣਗੇ ਅਤੇ ਘਰ ਬੈਠ ਕੇ ਬੋਰ ਵੀ ਨਹੀਂ ਹੋਣਗੇ।
ਯੋਗਾ ਥੈਰੇਪਿਸਟ ਮੋਨਾ
ਯਾਦ ਰੱਖੋ ਇਹ ਗੱਲਾਂ
. ਸਰੀਰ ਵਿਚ ਪਾਣੀ ਦੀ ਮਾਤਰਾ ਪੂਰੀ ਹੋਣੀ ਚਾਹੀਦੀ ਹੈ ਇਸ ਲਈ ਫਰੂੱਟ ਜੂਸ, ਨਾਰੀਅਲ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪਾਣੀ ਦੀ ਮਾਤਰਾ ਜਿਆਦਾ ਪਾਣੀ ਪੀਣਾ ਚਾਹੀਦਾ ਹੈ।
. ਖਾਣੇ ਵਿਚ ਹਰੀ ਸਬਜ਼ੀਆਂ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ।
. ਸਰੀਰ ਦੇ ਇਮਿਊਨ ਸਿਸਟਮ ਨੂੰ ਬਿਹਤਰ ਕਰਨ ਲਈ ਸੁੱਕੇ ਮੇਵੇ ਜਿਵੇਂ ਬਾਦਾਮ, ਅਖਰੋਟ, ਮੁਨੱਕਾ ਆਦਿ ਦਾ ਸੇਵਨ ਕਰੋ।
ਤਲੀਆਂ, ਮਸਾਲੇਦਾਰ ਅਤੇ ਮਾਸਾਹਾਰੀ ਚੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਘਰ ਹੀ ਬਣਾਉ ਕਾੜਾ
ਅਪਨੇ ਇਮਿਊਨ ਸਿਸਟਮ ਨੂੰ ਮਜਬੂਤ ਰੱਖਣ ਦੇ ਲਈ ਤੂਸੀਂ ਹੀ ਵੱਖ-ਵੱਧ ਮਸਾਲੇ ਜਿਵੇਂ ਕਿ ਦਾਲਚੀਨੀ, ਮੁਲੱਠੀ, ਇਲਾਯਚੀ ਤੋ ਇਲਾਵਾ ਪੁਦੀਨਾ, ਗੁਲਾਬ, ਤੁਲਸੀ, ਧਨਿਆ ਆਦਿ ਦਾ ਕਾੜਾ ਬਣਾ ਕੇ ਪੀ ਸਕਦੇ ਹੋ। ਹਲਦੀ, ਅਦਰਕ, ਕਾਲੀ ਮਿਰਚ ਤੇ ਦਾਲਚੀਨੀ ਨੂੰ ਮਿਕਸ ਕਰਕੇ ਵੀ ਉਬਾਲ ਸਕਦੇ ਹੋ ਅਤੇ ਇਨ੍ਹਾਂ ਦਾ ਵੱਖ- ਵੱਖ ਕਾੜਾ ਬਣਾ ਕੇ ਪੀ ਸਕਦੇ ਹੋ।