ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ
Thursday, Jul 04, 2024 - 06:23 PM (IST)
ਸੰਗਰੂਰ (ਕਵਲਜੀਤ)- ਸੰਗਰੂਰ ਦੇ ਪਿੰਡ ਬਖੋਰਾ ਕਲਾਂ ਵਿੱਚ ਤਾਇਨਾਤ ਮੁੱਖ ਅਧਿਆਪਕ ਨੇ ਆਪਣੇ ਸਾਥੀ ਅਧਿਆਪਕਾਂ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਦੋਸ਼ ਹੈ ਕਿ ਲੰਮੇ ਸਮੇਂ ਤੋਂ ਅਧਿਆਪਕ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਡੀ. ਟੀ. ਐੱਫ. ਦੇ ਜ਼ਿਲ੍ਹਾ ਮੁਖੀ ਸਮੇਤ 5 ਅਧਿਆਪਕਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- GNDU 'ਚ ਸਨਸਨੀ ਖੇਜ ਮਾਮਲਾ, ਸੁਰੱਖਿਆ ਅਮਲੇ ’ਚ ਤਾਇਨਾਤ ਔਰਤਾਂ ਨੇ ਅਧਿਕਾਰੀਆਂ 'ਤੇ ਲਾਏ ਵੱਡੇ ਇਲਜ਼ਾਮ
ਦੱਸ ਦੇਈਏ ਮ੍ਰਿਤਕ ਧਰਮਵੀਰ ਸਰਕਾਰੀ ਸੀਸੇ ਸਕੂਲ ਬਖੋਰਾ ਕਲਾਂ ਵਿੱਚ ਮੁੱਖ ਅਧਿਆਪਕ ਸੀ। ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ ਪਰ ਜਦੋਂ ਉਸ ਤੋਂ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ। ਬੁੱਧਵਾਰ ਸਵੇਰੇ ਉਹ ਆਪਣੀ ਪਤਨੀ ਨੂੰ ਸਕੂਲ ਛੱਡ ਕੇ ਘਰ ਵਾਪਸ ਚੱਲ ਗਿਆ, ਪਰ ਡਿਊਟੀ 'ਤੇ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਉਸ ਟੋਹਾਣਾ ਹਸਪਤਾਲ ਲਿਆਂਦਾ ਗਿਆ।
ਇਹ ਵੀ ਪੜ੍ਹੋ- ਪਿਛਲੇ 5 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਬਾਰਿਸ਼ ਵਾਲਾ ਰਿਹਾ ਜੂਨ ਮਹੀਨਾ, ਚੰਡੀਗੜ੍ਹ ’ਚ ਟੁੱਟਿਆ ਰਿਕਾਰਡ
ਟੋਹਾਣਾ ਹਸਪਤਾਲ ਪਹੁੰਚੀ ਪੁਲਸ ਨੇ ਦੱਸਿਆ ਕਿ ਮਾਰਚ 2024 ਤੋਂ ਸਕੂਲ ਵਿੱਚ ਤਾਇਨਾਤ ਅਧਿਆਪਕ ਹਰਭਗਵਾਨ ਸਿੰਘ, ਮੇਘਰਾਜ, ਸਤਵੰਤ ਸਿੰਘ, ਵਿਨੋਦ ਕੁਮਾਰ ਅਤੇ ਡੀ. ਟੀ. ਐੱਫ ਦੇ ਜ਼ਿਲ੍ਹਾ ਮੁਖੀ ਬਲਬੀਰ ਲੌਂਗੋਵਾਲ ਨੇ ਤੰਗ-ਪ੍ਰੇਸ਼ਾਨ ਕੀਤਾ ਅਤੇ ਉਸ ਦਾ ਅਪਮਾਨ ਕੀਤਾ, ਜਿਸ ਕਾਰਨ ਉਸ ਦਾ ਮਨ ਦੁਖੀ ਰਹਿਣ ਲੱਗ ਗਿਆ ਹੈ। ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕਣ ਕਾਰਨ ਉਸ ਨੇ ਜ਼ਹਿਰ ਨਿਗਲ ਲਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਅਧਿਆਪਕ ਹਰਭਗਵਾਨ ਸਿੰਘ, ਮੇਘਰਾਜ, ਸਤਵੰਤ ਸਿੰਘ, ਵਿਨੋਦ ਕੁਮਾਰ, ਡੀ. ਟੀ. ਐੱਫ. ਦੇ ਜ਼ਿਲ੍ਹਾ ਮੁਖੀ ਬਲਵੀਰ ਲੌਂਗੋਵਾਲ ਖ਼ਿਲਾਫ਼ ਥਾਣਾ ਮੂਨਕ ਵਿੱਚ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਨਾਨਕੇ ਆਏ 4 ਸਾਲਾ ਹੱਸਦੇ-ਖੇਡਦੇ ਬੱਚੇ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8