ਸਿੰਗਲ ਟੈਂਡਰਾਂ ਦਾ ਸੱਪ ਹੁਣ ਡੰਗੇਗਾ ਕਾਂਗਰਸ ਨੂੰ

Wednesday, Dec 27, 2017 - 07:14 AM (IST)

ਸਿੰਗਲ ਟੈਂਡਰਾਂ ਦਾ ਸੱਪ ਹੁਣ ਡੰਗੇਗਾ ਕਾਂਗਰਸ ਨੂੰ

ਜਲੰਧਰ, (ਖੁਰਾਣਾ)- ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀਜ਼ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਆਪਣੇ ਇਕ ਵੱਡੇ ਫੈਸਲੇ ਵਿਚ ਸੂਬੇ ਦੇ ਨਗਰ ਨਿਗਮਾਂ ਦੇ ਉਨ੍ਹਾਂ ਐੱਸ. ਸੀਜ਼ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਸੀ, ਜਿਨ੍ਹਾਂ ਨੇ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਸਿੰਗਲ ਟੈਂਡਰ ਦੇ ਆਧਾਰ 'ਤੇ ਵਿਕਾਸ ਕਾਰਜ ਕਰਵਾਏ। ਉਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਸਿੰਗਲ ਟੈਂਡਰ ਦੇ ਮਾਮਲੇ ਵਿਚ ਅਰਬਾਂ ਰੁਪਏ ਦੇ ਘਪਲੇ ਹੋਣ ਦੇ ਦਾਅਵੇ ਕੀਤੇ ਸਨ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਨ੍ਹਾਂ ਐੱਸ. ਈਜ਼ ਨੂੰ ਰਾਹਤ ਦੇ ਕੇ ਨਵਜੋਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰ ਦਿੱਤਾ ਸੀ।
ਇਨ੍ਹਾਂ ਐੱਸ. ਈਜ਼ ਦੀ ਦਲੀਲ ਸੀ ਕਿ ਅਕਾਲੀ-ਭਾਜਪਾ ਸਰਕਾਰ ਨੇ 2011 ਵਿਚ ਬਕਾਇਦਾ ਸਰਕਾਰੀ ਚਿੱਠੀ ਜਾਰੀ ਕਰ ਕੇ ਸਿੰਗਲ ਟੈਂਡਰ ਮਨਜ਼ੂਰ ਕਰਨ ਦੀ ਇਜਾਜ਼ਤ ਜਾਰੀ ਕੀਤੀ ਸੀ। ਹੁਣ ਸਿੰਗਲ ਟੈਂਡਰਾਂ ਵਾਲਾ ਇਹ ਸੱਪ ਕਾਂਗਰਸ ਸਰਕਾਰ ਨੂੰ ਹੀ ਡੰਗਣ ਲੱਗਾ ਹੈ ਕਿਉਂਕਿ ਸਿੰਗਲ ਟੈਂਡਰਾਂ ਕਾਰਨ ਵੱਖ-ਵੱਖ ਨਿਗਮਾਂ ਵਿਚ ਵਿਕਾਸ ਦੇ ਕੰਮ ਨਾ ਸਿਰਫ ਲਟਕ ਰਹੇ ਹਨ, ਸਗੋਂ ਇਸ ਕਾਰਨ ਲੋਕਾਂ ਵਿਚ ਕਾਂਗਰਸ ਸਰਕਾਰ ਪ੍ਰਤੀ ਨਿਰਾਸ਼ਾ ਵੀ ਵਧੀ ਹੈ।
ਵਿਧਾਇਕਾਂ ਅਤੇ ਨਵੇਂ ਕੌਂਸਲਰਾਂ ਨੂੰ ਹੋਵੇਗੀ ਪ੍ਰੇਸ਼ਾਨੀ
ਨਿਗਮ ਵਲੋਂ ਅੱਜ ਖੋਲ੍ਹੇ ਗਏ ਟੈਂਡਰਾਂ ਵਿਚ ਕਰੀਬ 7 ਕਰੋੜ ਰੁਪਏ ਦੇ ਕੰਮ ਸਿੰਗਲ ਟੈਂਡਰ ਅਤੇ ਟੈਂਡਰ ਨਾ ਆਉਣ ਕਾਰਨ ਨਹੀਂ ਹੋ ਸਕਣਗੇ, ਜਿਸ ਕਾਰਨ ਸ਼ਹਿਰ ਦੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਨਵੇਂ ਜਿੱਤੇ ਕੌਂਸਲਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਨਿਗਮ ਚੋਣਾਂ ਵਿਚ ਵਿਧਾਇਕਾਂ ਅਤੇ ਕੌਂਸਲਰ ਅਹੁਦੇ ਦੇ ਉਮੀਦਵਾਰਾਂ ਨੇ ਵਿਕਾਸ ਦਾ ਵਾਅਦਾ ਕੀਤਾ ਸੀ, ਜੋ ਹੁਣ ਕਈ ਮਹੀਨੇ ਲਟਕ ਜਾਵੇਗਾ। 
ਸਿੰਗਲ ਟੈਂਡਰਾਂ ਕਾਰਨ ਇਸ ਵਾਰ ਇਕ ਵੀ ਬੂਟਾ ਨਹੀਂ ਲੱਗਾ
ਸਿੰਗਲ ਟੈਂਡਰਾਂ ਦਾ ਸੱਪ ਕਾਂਗਰਸ ਨੂੰ ਪਹਿਲਾਂ ਵੀ ਡੰਗ ਚੁੱਕਾ ਹੈ। ਮਾਨਸੂਨ ਸੀਜ਼ਨ ਵਿਚ ਨਿਗਮ ਨੇ ਸ਼ਹਿਰ ਵਿਚ ਬੂਟੇ ਲਾਉਣ ਲਈ ਕਰੀਬ 25 ਲੱਖ ਰੁਪਏ ਦੇ ਟੈਂਡਰ ਲਾਏ ਸਨ ਪਰ ਸਿੰਗਲ ਟੈਂਡਰ ਆਉਣ ਕਾਰਨ ਨਿਗਮ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ, ਜਿਸ ਕਾਰਨ ਪਿਛਲੇ ਮਾਨਸੂਨ ਸੀਜ਼ਨ ਵਿਚ ਨਗਰ ਨਿਗਮ ਸ਼ਹਿਰ ਵਿਚ ਇਕ ਵੀ ਬੂਟਾ ਨਹੀਂ ਲਗਾ ਸਕਿਆ। 
ਅੱਜ ਖੁੱਲ੍ਹੇ ਟੈਂਡਰਾਂ 'ਚ ਨਿਕਲੇ ਸਿੰਗਲ ਤੇ ਡਬਲ ਟੈਂਡਰ, ਨਿਗਮ ਅਧਿਕਾਰੀਆਂ ਨੇ ਮਨਜ਼ੂਰ ਕਰਨ ਤੋਂ ਕੀਤਾ ਇਨਕਾਰ
ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਆ ਕੇ ਸ਼ਹਿਰ ਦੇ ਵਿਧਾਇਕਾਂ ਨੂੰ ਜਲੰਧਰ ਦੇ ਵਿਕਾਸ ਲਈ 42 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ, ਜਿਸ ਦੇ ਟੈਂਡਰ ਨਗਰ ਨਿਗਮ ਨੇ ਕਾਫੀ ਸਮਾਂ ਪਹਿਲਾਂ ਲਾਏ ਹੋਏ ਸਨ ਪਰ ਨਿਗਮ ਚੋਣਾਂ ਕਾਰਨ ਕੋਡ ਆਫ ਕੰਡਕਟ ਲੱਗ ਗਿਆ, ਜਿਸ ਕਾਰਨ ਟੈਂਡਰ ਨਹੀਂ ਖੋਲ੍ਹੇ ਜਾ ਸਕੇ। ਅੱਜ ਇਨ੍ਹਾਂ 42 ਕਰੋੜ ਰੁਪਏ ਦੇ 98 ਟੈਂਡਰਾਂ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਨ੍ਹਾਂ ਵਿਚੋਂ ਜੋ ਟੈਂਡਰ ਸਿੰਗਲ ਤੇ ਡਬਲ ਮਿਲੇ ਸਨ, ਉਨ੍ਹਾਂ ਨੂੰ ਨਿਗਮ ਅਧਿਕਾਰੀ ਮਨਜ਼ੂਰ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸ ਕਾਰਨ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਦਾ ਕੰਮ ਨਾ ਸਿਰਫ ਕਈ ਮਹੀਨੇ ਲਟਕ ਜਾਵੇਗਾ, ਸਗੋਂ ਸ਼ਹਿਰ ਵਾਸੀਆਂ ਵਿਚ ਸਰਕਾਰ ਪ੍ਰਤੀ ਗੁੱਸਾ ਪੈਦਾ ਹੋਵੇਗਾ।
ਸਿੰਗਲ ਟੈਂਡਰ ਕਾਰਨ ਇਹ ਸੜਕਾਂ ਨਹੀਂ ਬਣ ਸਕਣਗੀਆਂ-
-ਬਸਤੀ ਦਾਨਿਸ਼ਮੰਦਾਂ ਅੱਡੇ ਵਾਲੀ ਮੇਨ ਸੜਕ : 22.87 ਲੱਖ
-ਜਨਕ ਨਗਰ (ਨੇੜੇ ਰਾਮਲੀਲਾ ਗਰਾਊਂਡ) : 10.41 ਲੱਖ
-ਸ਼ਮਸ਼ਾਨਘਾਟ ਬਸਤੀ ਸ਼ੇਖ ਦੀ ਫਲੋਰਿੰਗ : 4.71 ਲੱਖ
-ਲਕਸ਼ਮੀ ਨਾਰਾਇਣ ਮੰਦਰ, ਮਾਡਲ ਹਾਊਸ ਦੇ ਪਿੱਛੇ : 7.96 ਲੱਖ
-ਦਿਲਬਾਗ ਨਗਰ, ਬਬਰੀਕ ਚੌਕ ਦੇ ਨੇੜੇ ਗਲੀਆਂ : 10.59 ਲੱਖ
-ਡਾ. ਬੀ. ਆਰ. ਅੰਬੇਡਕਰ ਸਕੂਲ ਦੇ ਨੇੜੇ ਗਲੀਆਂ : 10.27 ਲੱਖ
-ਘਾਹ ਮੰਡੀ, ਜੈਨਾ ਨਗਰ ਦੀਆਂ ਗਲੀਆਂ : 4.55 ਲੱਖ
-ਸ਼ਸ਼ੀ ਨਗਰ ਵਾਰਡ ਨੰਬਰ 2 ਦੀਆਂ ਗਲੀਆਂ : 9.40 ਲੱਖ
-ਢੰਨ ਮੁਹੱਲਾ ਡਿਸਪੋਜ਼ਲ ਦੇ ਨੇੜੇ ਗਲੀਆਂ : 9.73 ਲੱਖ
-ਢੰਨ ਮੁਹੱਲਾ ਗੁਰਦੁਆਰੇ ਨੇੜੇ ਗਲੀਆਂ : 10.22 ਲੱਖ
-ਭਗਤ ਸਿੰਘ ਚੌਕ ਨੇੜੇ ਸੀ. ਸੀ. ਫਲੋਰਿੰਗ : 9.33 ਲੱਖ
-ਨਿਊ ਸ਼ੀਤਲ ਨਗਰ ਤੇ ਸ਼ੀਤਲ ਨਗਰ ਦੀਆਂ ਗਲੀਆਂ : 10.10 ਲੱਖ
-ਰਾਮ ਨਗਰ ਦੀਆਂ ਗਲੀਆਂ : 8.42 ਲੱਖ
-ਮੁਹੱਲਾ ਕਰਾਰ ਖਾਂ ਦੀਆਂ ਗਲੀਆਂ : 4.69 ਲੱਖ
-ਸਤਨਾਮ ਨਗਰ ਦੀਆਂ ਗਲੀਆਂ : 4. 96 ਲੱਖ
-ਮਹਿੰਦਰੂ ਮੁਹੱਲੇ ਦੀਆਂ ਗਲੀਆਂ : 5.70 ਲੱਖ
-ਬਲਦੇਵ ਨਗਰ ਦੀਆਂ ਗਲੀਆਂ : 5.27 ਲੱਖ
-ਅਜੀਤ ਨਗਰ ਦੀਆਂ ਗਲੀਆਂ : 16.30 ਲੱਖ
-ਸੰਤੋਖਪੁਰਾ, ਸਵਰਨਾ ਡਿਪੂ ਵਾਲੀ ਗਲੀ : 6.69 ਲੱਖ
-ਨਿਊ ਹਰਗੋਬਿੰਦ ਨਗਰ ਦੀਆਂ ਗਲੀਆਂ : 3.65 ਲੱਖ
-ਪ੍ਰੇਮ ਨਗਰ ਦੀਆਂ ਗਲੀਆਂ : 9.14 ਲੱਖ
-ਨਿਊ ਉਪਕਾਰ ਨਗਰ ਦੀਆਂ ਗਲੀਆਂ : 24.71 ਲੱਖ
-ਲੰਮਾ ਪਿੰਡ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ 
  ਨੇੜੇ ਗਲੀਆਂ : 4.89 ਲੱਖ
-ਵੱਡਾ ਸਈਪੁਰ ਦੀਆਂ ਗਲੀਆਂ : 14.53 ਲੱਖ
-ਮੁਹੱਲਾ ਸੰਤੋਖਪੁਰਾ ਨੇੜੇ ਸਰਕਾਰੀ ਸਕੂਲ : 12.39 ਲੱਖ
-ਪ੍ਰੇਮ ਗਲੀ, ਖਿੰਗਰਾ ਗੇਟ : 1.93 ਲੱਖ
-ਮੁਗਲਾਂ ਢਿੱਕੀ ਮੁਹੱਲੇ ਦੀਆਂ ਗਲੀਆਂ : 2.88 ਲੱਖ
-ਸ਼ੰਕਰਪੁਰਾ ਕੋਟ ਕਿਸ਼ਨ ਚੰਦ ਦੀਆਂ ਗਲੀਆਂ : 7.62 ਲੱਖ
-ਸੰਤੋਖਪੁਰਾ ਗੁਰਦੁਆਰੇ ਨੇੜੇ ਦੀਆਂ ਗਲੀਆਂ : 17.09 ਲੱਖ
-ਸਹਿਗਲਾ ਮੁਹੱਲਾ ਦੀਆਂ ਗਲੀਆਂ : 9.57 ਲੱਖ
-ਵਾਰਡ ਨੰਬਰ 4 ਧੰਨੇ ਦਾ ਟਾਲ : 15.44 ਲੱਖ
-ਮਿੱਠਾ ਬਾਜ਼ਾਰ, ਮੇਨ ਗਲੀਆਂ : 14.49 ਲੱਖ
-ਸੰਤੋਖਪੁਰਾ ਸਮਰਾਟ ਪੈਲੇਸ ਦੇ ਪਿੱਛੇ : 7.43 ਲੱਖ
-ਕਿਸ਼ਨਪੁਰਾ ਮੰਦਰ ਵਾਲੀ ਗਲੀ : 20.27 ਲੱਖ
-ਅਰਜੁਨ ਨਗਰ, ਕੌਂਸਲਰ ਹਾਊਸ ਦੇ ਨੇੜੇ : 14.34 ਲੱਖ
-ਗਾਂਧੀ ਨਗਰ ਦੀਆਂ ਗਲੀਆਂ : 2.86 ਲੱਖ
-ਸੈਂਟਰਲ ਟਾਊਨ ਦੀਆਂ ਗਲੀਆਂ : 17.89 ਲੱਖ
-ਰਮੇਸ਼ ਕਾਲੋਨੀ ਦੀਆਂ ਗਲੀਆਂ : 8.04 ਲੱਖ
-ਕਾਜ਼ੀ ਮੰਡੀ ਦੀਆਂ ਗਲੀਆਂ : 23.86 ਲੱਖ
-ਦੁਗਲ ਬੇਕਰੀ ਤੋਂ ਕਾਜ਼ੀ ਮੰਡੀ : 35.05 ਲੱਖ
-ਚਹਾਰ ਬਾਗ ਅਤੇ ਰਿਆਜਪੁਰਾ ਦੀਆਂ ਗਲੀਆਂ : 32.90 ਲੱਖ
-ਦਤਾਰ ਨਗਰ ਦੀਆਂ ਇੰਟਰਲਾਕਿੰਗ ਟਾਈਲਾਂ : 20.56 ਲੱਖ
-ਗੋਪਾਲ ਨਗਰ ਦੀਆਂ ਗਲੀਆਂ :9.65 ਲੱਖ
-ਪਰਾਗਪੁਰ ਦੀਆਂ ਗਲੀਆਂ :10.04 ਲੱਖ
-ਪੁਰਾਣੇ ਵਾਰਡ ਨੰਬਰ 11 ਦੀਆਂ ਗਲੀਆਂ : 23.56 ਲੱਖ
-ਸਿੱਧ ਮੁਹੱਲਾ ਦੀਆਂ ਗਲੀਆਂ : 9.18 ਲੱਖ
-ਗਾਂਧੀ ਕੈਂਪ ਦੀਆਂ ਗਲੀਆਂ : 28.09 ਲੱਖ
-ਬੂਟਾ ਮੰਡੀ ਤੋਂ ਪ੍ਰਿਥਵੀ ਪਲੈਨਟ ਅਤੇ ਪਾਰਕ ਤੱਕ : 43.44 ਲੱਖ
-ਪ੍ਰਿੰਸ ਪਲਾਜ਼ਾ ਦੇ ਨੇੜੇ ਮਿੱਠਾਪੁਰ ਰੋਡ : 10 ਲੱਖ
ਇਨ੍ਹਾਂ ਸੜਕਾਂ ਦੇ ਟੈਂਡਰ ਹੀ ਨਹੀਂ ਆਏ-
-ਕਿਲਾ ਮੁਹੱਲਾ ਦੀਆਂ ਗਲੀਆਂ : 3.14 ਲੱਖ
-ਲਾਵਾ ਮੁਹੱਲਾ ਦੀਆਂ ਗਲੀਆਂ : 2.80 ਲੱਖ
-ਮਿਸਤਰੀਆ ਮੁਹੱਲਾ, ਢਨ ਮੁਹੱਲਾ ਦੀਆਂ : 3.23 ਲੱਖ
-ਮਲਕਾ ਮੁਹੱਲਾ ਦੀਆਂ ਗਲੀਆਂ : 0.49 ਲੱਖ
-ਸੁੰਦਰ ਨਗਰ ਦੀਆਂ ਗਲੀਆਂ : 19.10 ਲੱਖ
-ਪ੍ਰੀਤ ਨਗਰ ਗੁਰਦੁਆਰਾ, ਸੋਢਲ ਦੇ ਸਾਹਮਣੇ : 8.49 ਲੱਖ
-ਲਾਠੀਮਾਰ ਮੁਹੱਲਾ ਦੀਆਂ ਗਲੀਆਂ : 4.45 ਲੱਖ
-ਅੱਡਾ ਹੁਸ਼ਿਆਰਪੁਰ ਦੀਆਂ ਗਲੀਆਂ : 4.80 ਲੱਖ
-ਰਸਤਾ ਮੁਹੱਲਾ, ਡਾ. ਚੋਪੜਾ ਵਾਲੀ ਗਲੀ : 5.06 ਲੱਖ
-ਮੁਹੱਲਾ ਸੰਤੋਖਪੁਰਾ, ਡਾ. ਕਲੀਨਿਕ ਵਾਲੀ ਗਲੀ : 5.42 ਲੱਖ
-ਭਾਈ ਦਿਤ ਸਿੰਘ ਨਗਰ ਦੀਆਂ ਗਲੀਆਂ : 19.70 ਲੱਖ


Related News