ਲੁਧਿਆਣਾ: ਲੁਟੇਰਿਆਂ ਨੇ ਬੈਂਕ ਬਾਹਰੋਂ ਕੈਸ਼ ਵੈਨ 'ਚੋਂ ਲੁੱਟੇ 15 ਲੱਖ

Tuesday, Mar 20, 2018 - 07:00 PM (IST)

ਲੁਧਿਆਣਾ: ਲੁਟੇਰਿਆਂ ਨੇ ਬੈਂਕ ਬਾਹਰੋਂ ਕੈਸ਼ ਵੈਨ 'ਚੋਂ ਲੁੱਟੇ 15 ਲੱਖ

ਲੁਧਿਆਣਾ(ਰਿਸ਼ੀ)— ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੇ ਬਾਹਰੋਂ ਨਕਾਬਪੋਸ਼ਾਂ ਵੱਲੋਂ ਕੈਸ਼ ਵੈਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਰੋਡ 'ਤੇ 4 ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਦੀ ਕੈਸ਼ ਵੈਨ 'ਚੋਂ 15 ਲੱਖ ਰੁਪਏ ਲੁੱਟ ਲਏ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 4 ਕਾਰ ਸਵਾਰ ਲੁਟੇਰੇ ਫਰਾਰ ਹੋਣ 'ਚ ਕਾਮਯਾਬ ਹੋ ਗਏ। ਉਨ੍ਹਾਂ ਦੀ ਭਾਲ ਲਈ ਸ਼ਹਿਰ ਵਿਚ ਨਾਕੇਬੰਦੀ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਕ੍ਰੇਟਾ ਗੱਡੀ 'ਚ ਸਵਾਰ ਹੋ ਕੇ ਆਏ ਸਨ ਅਤੇ ਉਸ 'ਚੋਂ ਦੋ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਗੱਡੀ 'ਚੋਂ ਉਤਰ ਦੇ ਫਾਇਰ ਕੀਤੇ ਅਤੇ ਫਿਰ ਇਸ ਘਟਨਾ ਨੂੰ ਅੰਜਾਮ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਬੈਂਕ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ।


Related News