ਹਰਿਆਣਾ ਰੋਡਵੇਜ਼ ਨੇ ਦਿੱਲੀ ਜਾਣ ਵਾਲਿਆਂ ਨੂੰ ਦਿੱਤੀ ਇਹ ਵੱਡੀ ਰਾਹਤ

Sunday, May 16, 2021 - 06:39 PM (IST)

ਜਲੰਧਰ (ਜ. ਬ.)– ਹਰਿਆਣਾ ਰੋਡਵੇਜ਼ ਵੱਲੋਂ ਪੰਜਾਬ ਲਈ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਦਿੱਲੀ ਅਤੇ ਇਸ ਰੂਟ ’ਤੇ ਜਾਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਟਰੇਨਾਂ ਬੰਦ ਹੋਣ ਕਾਰਨ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਹੋਇਆ ਹੈ, ਜਦੋਂ ਕਿ ਜਲੰਧਰ ਦੇ ਡਿਪੂਆਂ ਵੱਲੋਂ ਦਿੱਲੀ ਲਈ ਬੱਸਾਂ ਨਾ ਚਲਾਉਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਪੇਸ਼ ਆ ਰਹੀਆਂ ਸਨ। ਜਲੰਧਰ ਤੋਂ ਦਿੱਲੀ ਜਾਣ ਲਈ ਕਪੂਰਥਲਾ ਡਿਪੂ ਦੀਆਂ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਸੀ। ਜਿਹੜੇ ਯਾਤਰੀ ਕਪੂਰਥਲਾ ਡਿਪੂ ਦੀ ਬੱਸ ਵਿਚ ਸਫ਼ਰ ਨਹੀਂ ਕਰ ਪਾ ਰਹੇ ਸਨ, ਉਹ ਲੁਧਿਆਣਾ ਤੋਂ ਪਨਬੱਸ ਦੀ ਬੱਸ ਵਿਚ ਦਿੱਲੀ ਲਈ ਰਵਾਨਾ ਹੋ ਰਹੇ ਸਨ।

ਇਹ ਵੀ ਪੜ੍ਹੋ: ਜਲੰਧਰ ਦੀ ਦਰਦਨਾਕ ਤਸਵੀਰ: ਲੋਕਾਂ ਨੇ ਮੋੜੇ ਮੂੰਹ ਤਾਂ ਧੀ ਦੀ ਲਾਸ਼ ਖ਼ੁਦ ਹੀ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਪੁੱਜਾ ਪਿਓ

PunjabKesari

ਹੁਣ ਹਰਿਆਣਾ ਵੱਲੋਂ ਬੱਸ ਸਰਵਿਸ ਸ਼ੁਰੂ ਕਰਨ ਕਾਰਨ ਲੋਕਾਂ ਨੂੰ ਦਿੱਲੀ ਜਾਣ ਵਿਚ ਆਸਾਨੀ ਹੋ ਜਾਵੇਗੀ ਕਿਉਂਕਿ ਅੰਬਾਲਾ ਤੋਂ ਦਿੱਲੀ ਲਈ ਕਈ ਬੱਸਾਂ ਰਵਾਨਾ ਹੁੰਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਫ਼ ਕਪੂਰਥਲਾ ਹੀ ਨਹੀਂ, ਸਗੋਂ ਪੰਜਾਬ ਦੇ ਕਈ ਡਿਪੂਆਂ ਦੀਆਂ ਬੱਸਾਂ ਦਿੱਲੀ ਜਾ ਰਹੀਆਂ ਹਨ, ਜਿਹੜੀਆਂ ਅੰਬਾਲਾ ਵਿਚ ਰੁਕ ਕੇ ਅੱਗੇ ਜਾਂਦੀਆਂ ਹਨ।
ਜਲੰਧਰ ਬੱਸ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਸ਼ਨੀਵਾਰ ਕਰਫ਼ਿਊ ਦੇ ਬਾਵਜੂਦ ਬੱਸਾਂ ਵਿਚ ਜਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਵੇਖੀ ਗਈ। ਦੁਪਹਿਰ 3 ਵਜੇ ਦੇ ਲਗਭਗ ਦਿੱਲੀ ਵਾਲੇ ਅਤੇ ਉਸ ਦੇ ਆਲੇ-ਦੁਆਲੇ ਦੇ ਕਾਊਂਟਰਾਂ ’ਤੇ ਦਿੱਲੀ ਜਾਣ ਲਈ ਕਈ ਬੱਸਾਂ ਲੱਗੀਆਂ ਹੋਈਆਂ ਸਨ। ਇਨ੍ਹਾਂ ਵਿਚ ਹਰਿਆਣਾ ਰੋਡਵੇਜ਼ ਅਤੇ ਪੰਜਾਬ ਰੋਡਵੇਜ਼ ਦੇ ਅੰਮ੍ਰਿਤਸਰ ਡਿਪੂ ਦੀਆਂ ਬੱਸਾਂ ਵੀ ਸ਼ਾਮਲ ਸਨ। 2 ਬੱਸਾਂ ਇਕੱਠੀਆਂ ਲੱਗੀਆਂ ਹੋਣ ਦੇ ਬਾਵਜੂਦ ਦੋਵਾਂ ਵਿਚ ਯਾਤਰੀ ਬੈਠੇ ਵੇਖੇ ਗਏ।

ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

ਜਲੰਧਰ ਡਿਪੂ-1 ਵੱਲੋਂ ਅੱਜ ਕਈ ਬੱਸਾਂ ਬਹਾਲਗੜ੍ਹ ਨਾ ਭੇਜ ਕੇ ਸਿਰਫ ਅੰਬਾਲਾ ਤੱਕ ਰਵਾਨਾ ਕੀਤੀਆਂ ਗਈਆਂ, ਜਦੋਂ ਕਿ ਬੀਤੇ ਦਿਨੀਂ ਦਿੱਲੀ ਬਾਰਡਰ ’ਤੇ ਪੈਂਦੇ ਬਹਾਲਗੜ੍ਹ ਤੱਕ ਬੱਸਾਂ ਭੇਜੀਆਂ ਗਈਆਂ ਸਨ, ਜਦੋਂ ਕਿ ਡਿਪੂ-2 ਦੀ ਸਰਵਿਸ ਬਹਾਲਗੜ੍ਹ ਤੱਕ ਜਾਰੀ ਰਹੀ। ਡਿਪੂ-2 ਦੀਆਂ ਬੱਸਾਂ ਹਰਿਦੁਆਰ ਲਈ ਵੀ ਰਵਾਨਾ ਕੀਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਚੱਲਣ ਸਮੇਂ ਸਿੱਧੀਆਂ ਹਰਿਦੁਆਰ ਲਈ ਜ਼ਿਆਦਾ ਸਵਾਰੀਆਂ ਨਹੀਂ ਮਿਲੀਆਂ ਸਨ ਪਰ ਰਸਤੇ ਵਿਚ ਪੈਂਦੇ ਬੱਸ ਅੱਡਿਆਂ ਤੋਂ ਹਰਿਦੁਆਰ ਲਈ ਯਾਤਰੀ ਮਿਲਦੇ ਗਏ, ਜਿਸ ਨਾਲ ਬੱਸ ਨੂੰ ਜਾਣ ਸਮੇਂ ਆਰਥਿਕ ਤੌਰ ’ਤੇ ਜ਼ਿਆਦਾ ਨੁਕਸਾਨ ਨਹੀਂ ਸਹਿਣਾ ਪਿਆ।

PunjabKesari

ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਚਾਲਕ ਦਲਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਜਾਣ ਵਾਲੇ ਲੋਕਾਂ ਦੀ ਗਿਣਤੀ ਅੰਬਾਲਾ ਵਿਚ ਕਾਫ਼ੀ ਜ਼ਿਆਦਾ ਵੇਖੀ ਜਾ ਸਕਦੀ ਹੈ, ਜਿਸ ਕਾਰਨ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਯਾਤਰੀ ਜ਼ਿਆਦਾ ਰਹਿਣ ’ਤੇ ਆਉਣ ਵਾਲੇ ਦਿਨਾਂ ਵਿਚ ਹਰਿਆਣਾ ਵੱਲੋਂ ਸਰਵਿਸ ਹੋਰ ਵਧਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ DVR ਕੀਤੀ ਜ਼ਬਤ, ਖੁੱਲ੍ਹਣਗੇ ਵੱਡੇ ਰਾਜ਼

ਪਠਾਨਕੋਟ ਡਿਪੂ ਚੱਲਣ ਨਾਲ ਜੰਮੂ-ਕਸ਼ਮੀਰ ਜਾਣ ਵਾਲਿਆਂ ਵਿਚ ਉਤਸ਼ਾਹ
ਪਠਾਨਕੋਟ ਡਿਪੂ ਵੱਲੋਂ ਵੀ ਬੱਸ ਸਰਵਿਸ ਵਧਾਈ ਗਈ ਹੈ। ਅੱਜ ਉਕਤ ਡਿਪੂ ਦੀਆਂ ਕਈ ਬੱਸਾਂ ਜਲੰਧਰ ਡਿਪੂ ਵਿਚ ਦੇਖੀਆਂ ਗਈਆਂ, ਜਿਸ ਨਾਲ ਜੰਮੂ-ਕਸ਼ਮੀਰ ਜਾਣ ਵਾਲੇ ਯਾਤਰੀਆਂ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਤੋਂ ਜੰਮੂ-ਕਸ਼ਮੀਰ ਵਿਚ ਪੰਜਾਬ ਦੀਆਂ ਬੱਸਾਂ ਦੀ ਐਂਟਰੀ ’ਤੇ ਰੋਕ ਹੈ। ਜਿਹੜੀਆਂ ਬੱਸਾਂ ਉਥੇ ਜਾਂਦੀਆਂ ਹਨ, ਉਹ ਬਾਰਡਰ ਤੋਂ ਵਾਪਸ ਆ ਜਾਂਦੀਆਂ ਹਨ। ਜੰਮੂ-ਕਸ਼ਮੀਰ ਜਾਣ ਵਾਲਿਆਂ ਲਈ ਬਾਰਡਰ ’ਤੇ ਉਸ ਸੂਬੇ ਦੀਆਂ ਬੱਸਾਂ ਲੱਗੀਆਂ ਹੁੰਦੀਆਂ ਹਨ, ਜਿਨ੍ਹਾਂ ਜ਼ਰੀਏ ਯਾਤਰੀ ਰਵਾਨਾ ਹੁੰਦੇ ਹਨ।

ਇਹ ਵੀ ਪੜ੍ਹੋ: ਜਲੰਧਰ: ਪੰਜਾਬ ਪੁਲਸ ਦੀ ਵਰਦੀ ਦਾਗਦਾਰ, ਵਾਲੀਆਂ ਲੁੱਟਦਾ ਫੜਿਆ ਗਿਆ ਕਾਂਸਟੇਬਲ, SSP ਨੇ ਕੀਤਾ ਸਸਪੈਂਡ

ਚਾਲਕ ਦਲ ਵਾਰੀ-ਵਾਰੀ ਟਿਕਟ ਕਾਊਂਟਰ ਵਿਚ ਜਾ ਕੇ ਮਾਸਕ ਲਾਹੁਣਗੇ
ਚਾਲਕ ਦਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੀ ਪਰਿਵਾਰ ਹਨ। ਕੋਰੋਨਾ ਮਹਾਮਾਰੀ ਤੋਂ ਉਨ੍ਹਾਂ ਨੂੰ ਵੀ ਬਹੁਤ ਡਰ ਲੱਗਦਾ ਹੈ। ਲਗਾਤਾਰ ਮਾਸਕ ਪਹਿਨੀ ਰੱਖਣ ਨਾਲ ਘਬਰਾਹਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀ ਆਪਣੇ ਦਫਤਰਾਂ ਵਿਚ ਬੈਠ ਕੇ ਮਾਸਕ ਲਾਹੁੰਦੇ ਹਨ, ਜਦੋਂ ਕਿ ਉਨ੍ਹਾਂ ਦਾ ਪੂਰਾ ਦਿਨ ਸੜਕਾਂ ’ਤੇ ਜਾਂ ਬੱਸ ਅੱਡੇ ਵਿਚ ਬੀਤਦਾ ਹੈ। ਇਸ ਕਾਰਨ ਚਾਲਕ ਦਲਾਂ ਨੇ ਸਹਿਮਤੀ ਬਣਾਈ ਹੈ ਕਿ ਜਿਥੇ ਵੀ ਟਿਕਟ ਕਾਊਂਟਰ ਖਾਲੀ ਮਿਲੇਗਾ, ਉਹ ਉਥੇ ਬੈਠ ਕੇ ਮਾਸਕ ਲਾਹੁਣਗੇ। ਉਸ ਸਮੇਂ ਇਕ ਤੋਂ ਵੱਧ ਚਾਲਕ ਦਲ ਮੌਜੂਦ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ: ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News