ਵਿਦੇਸ਼ ਭੇਜਣ ਬਹਾਨੇ ਕੀਤੀ ਲੱਖਾਂ ਰੁਪਏ ਦੀ ਠੱਗੀ, 2 ਔਰਤਾਂ ਸਣੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Sunday, Oct 25, 2026 - 03:42 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਪੁਲਸ ਨੇ ਲੋਕਾਂ ਨੂੰ ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਸਤਨਾਮ ਸਿੰਘ ਦੇ ਪੁੱਤਰ ਭਜਨ ਸਿੰਘ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ 'ਤੇ ''ਪੀ. ਐੱਮ. ਓ. ਫਰਮ'' ਨਾਮਕ ਇਕ ਫਰਮ (ਜੋ ਐਸ.ਸੀ.ਓ. 106, ਫੇਜ਼ 10, ਸੈਕਟਰ 64, ਮੋਹਾਲੀ ਵਿਖੇ ਸਥਿਤ ਹੈ) ਦਾ ਇਸ਼ਤਿਹਾਰ ਵੇਖਿਆ ਸੀ। ਇਸ ਫਰਮ ਨੇ ਦਾਅਵਾ ਕੀਤਾ ਸੀ ਕਿ ਉਹ ਦੋ ਮਹੀਨਿਆਂ ਦੇ ਅੰਦਰ-ਅੰਦਰ ਵਰਕ ਪਰਮਿਟ 'ਤੇ ਵਿਦੇਸ਼ ਜਾਣ ਵਿੱਚ ਮਦਦ ਕਰ ਸਕਦੇ ਹਨ। ਉਸ ਨੇ ਫਰਮ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵੀ ਕਈ ਲੋਕਾਂ ਨੂੰ ਸਫ਼ਲਤਾਪੂਰਵਕ ਵਿਦੇਸ਼ ਭੇਜ ਚੁੱਕੇ ਹਨ ਅਤੇ ਗਾਰੰਟੀ ਦਿੱਤੀ ਕਿ ਉਸ ਦਾ ਮਾਮਲਾ ਵੀ ਸਫਲਤਾਪੂਰਵਕ ਨੇਪਰੇ ਚੜ੍ਹ ਜਾਵੇਗਾ। ਉਨ੍ਹਾਂ ਦੇ ਦਾਅਵਿਆਂ ''ਤੇ ਭਰੋਸਾ ਕਰਦਿਆਂ, ਉਸ ਨੇ ਆਪਣੀ ਧੀ ਰਮਨਦੀਪ ਕੌਰ ਅਤੇ ਜਵਾਈ ਵਰਿੰਦਰ ਸਿੰਘ ਨੂੰ ਵਿਦੇਸ਼ ਭੇਜਣ ਦਾ ਪ੍ਰਬੰਧ ਕੀਤਾ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਹਾਦਸੇ ਨੇ ਉਜਾੜਿਆ ਪਰਿਵਾਰ, 5 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ
ਉਸ ਨੇ ਦੱਸਿਆ ਕਿ ਆਪਣੀ ਧੀ ਅਤੇ ਜਵਾਈ ਨੂੰ ਵਿਦੇਸ਼ ਭੇਜਣ ਦਾ ਸੌਦਾ 12 ਲੱਖ ਰੁਪਏ ਵਿੱਚ ਤੈਅ ਹੋਇਆ ਸੀ, ਜਿਸ ਵਿੱਚ ਫਰਮ ਨੇ ਦੋ ਮਹੀਨਿਆਂ ਦੇ ਅੰਦਰ ਵੀਜ਼ੇ ਲਗਵਾ ਕੇ ਦੇਣ ਦਾ ਵਾਅਦਾ ਕੀਤਾ ਸੀ। ਸਮਝੌਤੇ ਅਨੁਸਾਰ, 2 ਲੱਖ ਰੁਪਏ ਪੇਸ਼ਗੀ (ਐਡਵਾਂਸ) ਵਜੋਂ ਦਿੱਤੇ ਜਾਣੇ ਸਨ, ਜਦਕਿ ਬਾਕੀ ਦੇ 10 ਲੱਖ ਰੁਪਏ ਵੀਜ਼ੇ ਜਾਰੀ ਹੋਣ ''ਤੇ ਦਿੱਤੇ ਜਾਣੇ ਸਨ। ਉਸ ਨੇ ਅੱਗੇ ਦੱਸਿਆ ਕਿ ਕਰੀਬ ਡੇਢ ਮਹੀਨੇ ਬਾਅਦ ਫਰਮ ਨੇ ਉਸ ਨੂੰ ਸੂਚਿਤ ਕੀਤਾ ਕਿ ਵੀਜ਼ੇ ਆ ਗਏ ਹਨ ਅਤੇ ਬਾਕੀ ਰਕਮ ਜਮ੍ਹਾਂ ਕਰਵਾ ਕੇ ਵੀਜ਼ੇ ਲੈਣ ਲਈ ਕਿਹਾ। ਹਾਲਾਂਕਿ, 20 ਦਿਨਾਂ ਦੇ ਅੰਦਰ ਪ੍ਰਕਿਰਿਆ ਪੂਰੀ ਕਰਨ ਦੇ ਵਾਅਦੇ ਦੇ ਬਾਵਜੂਦ, ਛੇ ਮਹੀਨੇ ਬੀਤ ਚੁੱਕੇ ਹਨ; ਫਰਮ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਇਹ ਵੀ ਪੜ੍ਹੋ: ਪੰਜਾਬ: ਪਿਓ-ਪੁੱਤ ਨਾਲ ਵਾਪਰਿਆ ਵੱਡਾ ਹਾਦਸਾ! ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ, ਪੁੱਤਰ ਦੀ ਮੌਤ
ਉਸ ਨੇ ਦੱਸਿਆ ਕਿ ਸ਼ੱਕ ਹੋਣ 'ਤੇ ਉਸ ਨੇ ਵੀਜ਼ਿਆਂ ਦੀ ਪੜਤਾਲ ਕਰਵਾਈ ਤਾਂ ਪਤਾ ਲੱਗਾ ਕਿ ਉਹ ਜਾਅਲੀ ਸਨ। ਜਦੋਂ ਉਸਨੇ ਫਰਮ ਤੋਂ ਇਸ ਬਾਰੇ ਪੁੱਛਗਿੱਛ ਕੀਤੀ, ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਅਤੇ ਜਦੋਂ ਵੀ ਉਹ ਉਨ੍ਹਾਂ ਦੇ ਦਫ਼ਤਰ ਗਿਆ, ਤਾਂ ਉਸਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਪੈਸੇ ਵਾਪਸ ਦਿਵਾਏ ਜਾਣ। ਨਵਾਂਸ਼ਹਿਰ ਦੇ ਡੀ. ਐੱਸ. ਪੀ. (ਜਾਂਚ) ਦੁਆਰਾ ਉਪਰੋਕਤ ਸ਼ਿਕਾਇਤ ਦੀ ਕੀਤੀ ਗਈ ਪੜਤਾਲ ਅਤੇ ਇਸ ਤੋਂ ਬਾਅਦ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਪੁਲਸ ਨੇ ਫਰਮ ਦੇ ਮਾਲਕਾਂ ਸ਼ੁਭਦੀਪ ਸਿੰਘ, ਆਕਾਸ਼ ਸ਼ਰਮਾ, ਪ੍ਰੀਤੀ ਸ਼ਰਮਾ ਅਤੇ ਗੁਰਲੀਨ ਕੌਰ (ਜੋ ਸਾਰੇ ''ਪੀ. ਐੱਮ. ਓ. ਫਰਮ'', ਐੱਸ. ਸੀ. ਓ. 106, ਫੇਜ਼ 10, ਸੈਕਟਰ 64, ਐੱਸ. ਏ. ਐੱਸ. ਨਗਰ ਨਾਲ ਜੁੜੇ ਹੋਏ ਹਨ) ਦੇ ਵਿਰੁੱਧ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 318 (4) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੁੱਲ੍ਹੜ ਪਿੱਜ਼ਾ ਫੇਮ ਸਹਿਜ ਅਰੋੜਾ ਦੀ ਬੀਮਾਰੀ 'ਤੇ ਭਰਾ ਨੇ ਤੋੜੀ ਚੁੱਪੀ! ਹਸਪਾਤਲ ਤੋਂ ਵਾਇਰਲ ਵੀਡੀਓ ਬਾਰੇ ਖੋਲ੍ਹਿਆ ਵੱਡਾ ਰਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
