ਵੱਡੀ ਖ਼ਬਰ : ਪੁਲਸ ਨੇ ਮੰਤਰੀ ਹਰਜੋਤ ਬੈਂਸ ਨੂੰ ਹਿਰਾਸਤ ਵਿਚ ਲਿਆ
Friday, Mar 22, 2024 - 06:28 PM (IST)
ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸਤ ਵਿਚ ਭੂਚਾਲ ਆ ਗਿਆ ਹੈ। ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਜੋਤ ਬੈਂਸ ਨੇ ਕਿਹਾ ਕਿ ਜੇ ਜੇਲ੍ਹ ਵਿਚ ਬੈਠ ਕੇ ਵਿਧਾਨ ਸਭਾ ਚੋਣ ਅਤੇ ਪਾਰਲੀਮੈਂਟ ਚੋਣ ਲੜੀ ਜਾ ਸਕਦੀ ਹੈ ਤਾਂ ਸਰਕਾਰ ਵੀ ਚਲਾਈ ਜਾ ਸਕਦੀ ਹੈ। ਬੈਂਸ ਨੇ ਕਿਹਾ ਕਿ ਉਹ ਵਕੀਲ ਵੀ ਹਨ। ਇਸ ਦੇਸ਼ ਦਾ ਸੰਵਿਧਾਨ ਹਰ ਉਸ ਨਾਗਰਿਕ ਨੂੰ ਭਾਵੇਂ ਉਹ ਜੇਲ੍ਹ ਵਿਚ ਹੋਵੇ ਪਰ ਉਹ ਸਜ਼ਾ ਜ਼ਾਫਤਾ ਨਾ ਹੋਵੇ, ਉਸ ਨੂੰ ਵਿਧਾਇਕੀ ਅਤੇ ਐੱਮ. ਪੀ. ਦੀ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ, ਫਿਰ ਜੇਲ੍ਹ ’ਚੋਂ ਸਰਕਾਰ ਵੀ ਚਲਾਈ ਜਾ ਸਕਦੀ ਹੈ। ਬੈਂਸ ਨੇ ਕਿਹਾ ਕਿ ਜੇਲ੍ਹ ਵਿਚ ਬੈਠ ਕੇ ਵੀ ਰਾਜ ਧਰਮ ਨਿਭਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਭੜਕੇ ਰਾਜਾ ਵੜਿੰਗ, ਜਾਣੋ ਕੀ ਦਿੱਤਾ ਬਿਆਨ
ਦਿੱਲੀ ਦੀ ਜਨਤਾ ਨੇ 70 ’ਚੋਂ 62 ਸੀਟਾਂ ਦੇ ਕੇ ਕੇਜਰੀਵਾਲ ਨੂੰ ਬਹੁਮਤ ਦਿੱਤਾ ਹੈ। ਇਸ ਲਈ ਉਹ ਜੇਲ੍ਹ ਵਿਚੋਂ ਵੀ ਰਾਜ ਧਰਮ ਨਿਭਾਉਣਗੇ। ਬੈਂਸ ਨੇ ਕਿਹਾ ਕਿ ਨੈਤਿਕਤਾ ਦੀ ਗੱਲ ਕਰਨ ਵਾਲੀ ਭਾਜਪਾ ਪਹਿਲਾਂ ਇਹ ਦੱਸੇ ਕਿ ਉਨ੍ਹਾਂ ਨੇ ਦੇਸ਼ ਦਾ ਸਭ ਤੋਂ ਘਿਨੌਣਾ ਸਕੈਮ ਕੀਤਾ, ਫੌਜੀਆਂ ਦੀਆਂ ਵਿਧਵਾਵਾਂ ਦਾ ਆਦਰਸ਼ ਸੋਸਾਇਟੀ ਘੋਟਾਲਾ ਕੀਤਾ। ਜਿਹੜੀ ਭਾਜਪਾ ਭਰੇ ਮੰਚ ’ਤੇ ਆਖਦੀ ਸੀ ਕਿ ਉਹ ਭ੍ਰਿਸ਼ਟਾਚਾਰੀ ਹਨ ਜਦੋਂ ਉਹ ਭਾਜਪਾ ਵਿਚ ਆਏ ਤਾਂ ਚੰਗੇ ਹੋ ਗਏ। ਬੈਂਸ ਨੇ ਕਿਹਾ ਕਿ ਈ. ਡੀ. ਨੂੰ ਵਿਰਧੀਆਂ ਨੂੰ ਖ਼ਤਮ ਕਰਨ ਲਈ ਨਹੀਂ ਸਗੋਂ ਕਲੈਕਸ਼ਨ ਏਜੰਟ ਬਣਕੇ ਕਰ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਆਪ’ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ