ਕੇਸਧਾਰੀ ਸਿੱਖਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣੀਆਂ ਚਾਹੀਦੀਆਂ ਹਨ: ਐਡਵੋਕੇਟ ਧਾਮੀ

Sunday, Oct 29, 2023 - 04:17 PM (IST)

ਕੇਸਧਾਰੀ ਸਿੱਖਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣੀਆਂ ਚਾਹੀਦੀਆਂ ਹਨ: ਐਡਵੋਕੇਟ ਧਾਮੀ

ਹਰਿਆਣਾ (ਆਨੰਦ)-ਸ਼੍ਰੋਮਣੀ ਅਕਾਲੀ ਦਲ ਸਰਕਲ ਬਾਗਪੁਰ ਦੇ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਮਹਿੰਦੀਪੁਰ ਦੀ ਅਗਵਾਈ ਹੇਠ ਇਕ ਭਰਵੀਂ ਮੀਟਿੰਗ ਮਹਿੰਦੀਪੁਰ ਵਿਖੇ ਹੋਈ, ਜਿਸ ’ਚ ਸਰਕਲ ਬਾਗਪੁਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਇਸ ਮੀਟਿੰਗ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਚੇਚੇ ਤੌਰ ’ਤੇ ਸ਼ਾਮਲ ਹੋਏ, ਜਿਨ੍ਹਾਂ ਨੂੰ ਸਮੂਹ ਹਾਜ਼ਰੀਨ ਨੇ ਸ਼ਾਨਦਾਰ ਸਵਾਗਤ ਕਰਦਿਆਂ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਵਿੱਖ ’ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਇੰਜੀ. ਭੁਪਿੰਦਰ ਸਿੰਘ ਮਹਿੰਦੀਪੁਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਆਪਣੀਆਂ ਵੋਟਾਂ ਬਣਾਉਣ ਪ੍ਰਤੀ ਕਾਫ਼ੀ ਉਤਸ਼ਾਹ ਵਿਖਾ ਰਹੇ ਹਨ।

ਇਹ ਵੀ ਪੜ੍ਹੋ:  ਨਸ਼ੇ 'ਚ ਰੁਲ ਗਈ ਪੰਜਾਬ ਦੀ ਜਵਾਨੀ, ਕਪੂਰਥਲਾ 'ਚ ਨਸ਼ਾ ਕਰਦੇ ਨੌਜਵਾਨ ਦੀ ਹੈਰਾਨੀਜਨਕ ਵੀਡੀਓ ਵਾਇਰਲ

ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੂੰ ਲੈ ਕੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਕੇਸਧਾਰੀ ਸਿੱਖਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣੀਆਂ ਚਾਹੀਦੀਆਂ ਹਨ ਕਿਉਂਕਿ ਪੁਰਾਣੀਆਂ ਵੋਟਾਂ ਰੱਦ ਹੋ ਗਈਆਂ ਹਨ। ਇਸ ਮੌਕੇ ਹਾਜ਼ਰ ਪਤਵੰਤਿਆਂ ਵੱਲੋਂ ਵੋਟਾਂ ਲਈ ਲੋੜੀਂਦੇ ਫਾਰਮ ਵੀ ਪ੍ਰਾਪਤ ਕੀਤੇ ਗਏ। ਇਸ ਮੌਕੇ ਇੰਜੀ. ਭੁਪਿੰਦਰ ਸਿੰਘ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦਿਆਂ ਵੋਟਾਂ ਬਣਾਉਣ ਦੀ ਅਪੀਲ ਕੀਤੀ।

ਇਸ ਮੌਕੇ ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ, ਹਰਪ੍ਰੀਤ ਸਿੰਘ ਮਿੱਠੇਵਾਲ ਸਰਕਲ ਪ੍ਰਧਾਨ ਯੂਥ ਵਿੰਗ, ਨੰਬਰਦਾਰ ਤੀਰਥ ਸਿੰਘ ਸਤੌਰ, ਬੀਬੀ ਬਲਵਿੰਦਰ ਕੌਰ ਸਰਕਲ ਪ੍ਰਧਾਨ ਇਸਤਰੀ ਵਿੰਗ, ਐਡਵੋਕੇਟ ਸੂਰਜ ਸਿੰਘ ਬਾਗਪੁਰ, ਧਰਮਵੀਰ ਸਿੰਘ, ਅਮਰੀਕ ਸਿੰਘ ਮੀਕਾ, ਵਰਿੰਦਰ ਸਿੰਘ ਖੁਣਖੁਣ, ਅਵਤਾਰ ਸਿੰਘ ਪਟਵਾਰੀ, ਰਜਿੰਦਰ ਕੁਮਾਰ, ਰੌਸ਼ਨ ਲਾਲ, ਗੁਰਮੁੱਖ ਸਿੰਘ, ਬਲਵੀਰ ਸਿੰਘ ਖੁਣਖੁਣ, ਰਤਨ ਚੰਦ, ਗੁਰਨਾਮ ਸਿੰਘ ਕੈਲੋ, ਅਮਰਜੀਤ ਸਿੰਘ ਕੈਲੋ, ਹਰਵਿੰਦਰ ਸਿੰਘ ਹਨੀ ਮਿੱਠੇਵਾਲ ਅਤੇ ਕਈ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ: ਡਰੱਗਜ਼ ਖ਼ਿਲਾਫ਼ ਜਲੰਧਰ ਪੁਲਸ ਦਾ ਵੱਡਾ ਐਕਸ਼ਨ, ਪੁਲਸ ਕਮਿਸ਼ਨਰ ਦੀ ਰਣਨੀਤੀ ਲਿਆਈ ਰੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News