ਮੁਸੀਬਤ ’ਚ ਫਸੇ ਜਲੰਧਰ ਦੇ ਲੋਕਾਂ ਦੀ ਸਾਰ ਲੈਣ ਨਹੀਂ ਪੁੱਜੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ

07/17/2023 9:23:41 AM

ਜਲੰਧਰ (ਅਨਿਲ ਪਾਹਵਾ)- ਪੰਜਾਬ ਦੇ ਕਈ ਇਲਾਕੇ ਜਿਸ ਤਰ੍ਹਾਂ ਹੜ੍ਹ ਦੀ ਲਪੇਟ ’ਚ ਹਨ ਅਤੇ ਪਿਛਲੇ ਕਰੀਬ 10 ਤੋਂ 12 ਦਿਨ ਦਾ ਸਮਾਂ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਬੇਹੱਦ ਮੁਸ਼ਕਿਲ ਭਰਿਆ ਕੱਟਿਆ ਹੈ ਅਤੇ ਹੁਣ ਵੀ ਉਨ੍ਹਾਂ ਦੀ ਮੁਸ਼ਕਿਲਾਂ ਘੱਟ ਨਹੀਂ ਹੋਈਆਂ ਹਨ। ਕੁਝ ਇਲਾਕਿਆਂ ’ਚ ਅਜੇ ਵੀ ਹੜ੍ਹ ਦਾ ਪਾਣੀ ਹੈ , ਜਦਕਿ ਜਿੱਥੇ ਪਾਣੀ ਨਿਕਲ ਚੁੱਕਾ ਹੈ, ਉਥੇ ਲੋਕਾਂ ਨੂੰ ਹੋਰ ਸਮੱਸਿਆਵਾਂ ਨਾਲ ਦੋ-ਦੋ ਹੱਥ ਕਰਨੇ ਪੈ ਰਹੇ ਹਨ। ਜਲੰਧਰ ਦਾ ਵੀ ਇਕ ਬਹੁਤ ਵੱਡਾ ਹਿੱਸਾ ਹੜ੍ਹ ਕਾਰਨ ਪ੍ਰਭਾਵਿਤ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸੂਬੇ ਦੇ ਕੈਬਨਿਟ ਮੰਤਰੀ ਅਤੇ ਅਧਿਕਾਰੀ ਦਿਨ-ਰਾਤ ਲੋਕਾਂ ਨੂੰ ਬਚਾਉਣ ਅਤੇ ਪਾਣੀ ਨੂੰ ਪਿੰਡਾਂ ’ਚ ਦਾਖਲ ਹੋਣ ਤੋਂ ਰੋਕਣ ਲਈ ਪ੍ਰਬੰਧਾਂ ’ਚ ਲੱਗੇ ਰਹੇ ਪਰ ਇਕ ਵਾਰ ਫਿਰ ਜਲੰਧਰ ਲਈ ਇਸ ਮੁਸੀਬਤ ਦੀ ਘੜੀ ’ਚ ਲੋਕਾਂ ਦੀ ਸਹਾਇਤਾ ਲਈ ਕ੍ਰਿਕਟਰ ਹਰਭਜਨ ਸਿੰਘ ਭੱਜੀ ਨਹੀਂ ਪੁੱਜੇ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਫਿਰੌਤੀ ਲਈ ਉਦਯੋਗਪਤੀ ਨੂੰ ਅਗਵਾ ਕਰਨ ਦੇ ਦੋਸ਼ 'ਚ 3 ਭਾਰਤੀਆਂ ਨੂੰ ਹੋਈ ਜੇਲ੍ਹ

ਮੁਸੀਬਤ ਦੇ ਸਮੇਂ ਵੀ ਨਹੀਂ ਦਿਸੇ ਹਰਭਜਨ

ਲੋਹੀਆਂ, ਸ਼ਾਹਕੋਟ ਅਤੇ ਆਸ-ਪਾਸ ਦੇ ਇਲਾਕਿਆਂ ’ਚ ਲੋਕਾਂ ਦੀ ਸਹਾਇਤਾ ਲਈ ਆਮ ਆਦਮੀ ਪਾਰਟੀ ਦੇ ਹੀ ਰਾਜ ਸਭਾ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਮਿਹਨਤ ਕਰਨ ’ਚ ਕੋਈ ਕਮੀ ਨਹੀਂ ਛੱਡੀ ਪਰ ਜਲੰਧਰ ਤੋਂ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ ਕਿਤੇ ਨਜ਼ਰ ਨਹੀਂ ਆਏ। ਕਿੰਨੇ ਲੋਕਾਂ ਦੇ ਘਰ ਡੁੱਬ ਗਏ ਅਤੇ ਕਿੰਨੇ ਲੋਕ ਬੇਘਰ ਹੋ ਗਏ ਪਰ ਜਲੰਧਰ ਦੇ ਕੋਟੇ ’ਚੋਂ ਰਾਜ ਸਭਾ ਪੁੱਜੇ ਹਰਭਜਨ ਸਿੰਘ ਕਿਤੇ ਵੀ ਲੋਕਾਂ ਦੀ ਸਹਾਇਤਾ ਕਰਨ ਨਹੀਂ ਪੁੱਜੇ।

ਇਹ ਵੀ ਪੜ੍ਹੋ: ਪਾਕਿ ਦੇ ਪੰਜਾਬ ਸੂਬੇ 'ਚ ਨਾਬਾਲਗ ਮੁੰਡੇ ਵੀ ਅਸੁਰੱਖਿਅਤ, ਕੁੜੀਆਂ ਨਾਲੋਂ ਵੱਧ ਹੋਏ ਜਿਨਸੀ ਸ਼ੋਸ਼ਣ ਦਾ ਸ਼ਿਕਾਰ

ਕਦੇ ਨਹੀਂ ਭੁੱਣਲਗੇ ਜਲੰਧਰ ਦੇ ਲੋਕ

ਇਸ ਤੋਂ ਪਹਿਲਾਂ ਜਲੰਧਰ ’ਚ ਲੋਕ ਸਭਾ ਉਪ ਚੋਣ ’ਚ ਵੀ ਹਰਭਜਨ ਸਿੰਘ ਆਪਣੀ ਪਾਰਟੀ ਦੀ ਮਦਦ ਲਈ ਜਲੰਧਰ ਨਹੀਂ ਆਏ। ਉਸ ਦੌਰ ’ਚ ਚਲੋ ਇਹ ਮੰਨ ਲਿਆ ਜਾਂਦਾ ਕਿ ਚੋਣਾਂ ਵਿਚ ਆ ਕੇ ਉਹ ਕੀ ਕਰਦੇ ਪਰ ਇਸ ਵਾਰ ਜੋ ਪੰਜਾਬ ਖਾਸਕਰ ਜਲੰਧਰ ਦੇ ਲੋਕਾਂ ਨਾਲ ਤ੍ਰਾਸਦੀ ਹੋਈ ਹੈ, ਉਸ ਸਮੇਂ ’ਚ ਹਰਭਜਨ ਸਿੰਘ ਦਾ ਗਾਇਬ ਰਹਿਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਹਰਭਜਨ ਸਿੰਘ ਦੀ ਇਸ ਬੇਰੁਖੀ ਨੂੰ ਸ਼ਾਇਦ ਜਲੰਧਰ ਦੇ ਲੋਕ ਕਦੇ ਨਹੀਂ ਭੁੱਲਣਗੇ। 

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੂੰ ਹੋਈ ਉਮਰ ਕੈਦ, ਅੱਲੜ੍ਹ ਉਮਰ ਦੇ 3 ਗੋਰਿਆਂ ਦੇ ਕਤਲ ਦਾ ਹੈ ਦੋਸ਼

ਸੋਸ਼ਲ ਮੀਡੀਆ ’ਤੇ ਦੋ ਲਾਈਨਾਂ ਲਿਖ ਕੇ ਨਿਭਾਅ ਲਈ ਜ਼ਿੰਮੇਵਾਰੀ

ਪੰਜਾਬ ’ਚ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਲਗਾਤਾਰ ਜਲੰਧਰ ਦੇ ਲੋਕ ਮੁਸੀਬਤ ਵਿਚ ਹਨ। ਹੜ੍ਹ ਅਤੇ ਇਲਾਕਿਆਂ ’ਚ ਪਾਣੀ ਦਾਖਲ ਹੋਣ ਕਾਰਨ ਪ੍ਰੇਸ਼ਾਨ ਲੋਕਾਂ ਲਈ ਹਰਭਜਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ’ਤੇ 6-7 ਦਿਨ ਪਹਿਲਾਂ ਇਕ ਪੋਸਟ ਪਾ ਕੇ ਖਾਨਾਪੂਰਤੀ ਕਰ ਦਿੱਤੀ। ਭੱਜੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਪੰਜਾਬ ਅਤੇ ਹਿਮਾਚਲ ’ਚ ਮੀਂਹ ਅਤੇ ਹੜ੍ਹ ਨੂੰ ਲੈ ਕੇ ਵਾਹਿਗੁਰੂ ਨੂੰ ਮਿਹਰ ਦੀ ਅਰਦਾਸ ਕੀਤੀ।

ਇਹ ਵੀ ਪੜ੍ਹੋ: ਮਰ ਚੁੱਕੈ ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲਾ ‘ਵੈਗਨਰ ਗਰੁੱਪ’ ਦਾ ਚੀਫ ਪ੍ਰਿਗੋਝਿਨ! ਸਾਬਕਾ ਅਮਰੀਕੀ ਜਨਰਲ ਦਾ ਦਾਅਵਾ

ਕੀ ਸੀ. ਐੱਮ. ਭਗਵੰਤ ਮਾਨ ਤੋਂ ਵੀ ਜ਼ਿਆਦਾ ਬਿਜ਼ੀ ਹਨ ਹਰਭਜਨ ?

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਹਵਾਈ ਸਰਵੇਖਣ ਦੀ ਜਗ੍ਹਾ ਹੜ੍ਹ ਦੇ ਪਾਣੀ ’ਚ ਖੜ੍ਹੇ ਹੋ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਵੇਖਿਆ ਗਿਆ। ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਹੜ੍ਹ ਪ੍ਰਭਾਵਿਤ ਸਾਰੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਅਤੇ ਹੜ੍ਹ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਣ ਨੂੰ ਕਿਹਾ। ਇਸ ਸਥਿਤੀ ’ਚ ਜੇਕਰ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਸਾਰੇ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ ਤਾਂ ਹਰਭਜਨ ਸਿੰਘ ਭਗਵੰਤ ਮਾਨ ਤੋਂ ਤਾਂ ਜ਼ਿਆਦਾ ਬਿਜ਼ੀ ਨਹੀਂ ਹੋਣਗੇ। ਲੋਕ ਤਾਂ ਇਹ ਵੀ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਫਿਰ ਜਲੰਧਰ ਦੇ ਲੋਕਾਂ ਦੀ ਯਾਦ ਕਿਉਂ ਨਹੀਂ ਆਈ। ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਹੜ੍ਹ ਪੀਡ਼ਤ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਮੋਢੇ ’ਤੇ ਬੋਰੀਆਂ ਵੀ ਚੁੱਕੀਆਂ। ਹਰਭਜਨ ਸਿੰਘ ਜਲੰਧਰ ਆ ਕੇ ਬੋਰੀਆਂ ਨਾ ਵੀ ਚੁੱਕਦੇ, ਬਸ ਲੋਕਾਂ ਦੇ ਨਾਲ ਹੀ ਖੜ੍ਹੇ ਹੋ ਜਾਂਦੇ, ਉਦੋਂ ਵੀ ਸ਼ਾਇਦ ਜਲੰਧਰ ਦੇ ਲੋਕ ਹਾਲਤ ਨੂੰ ਸਮਝ ਜਾਂਦੇ ਪਰ ਹਰਭਜਨ ਸਿੰਘ ਦਾ ਗਾਇਬ ਰਹਿਣਾ ਇੱਥੋਂ ਦੇ ਲੋਕਾਂ ਦੇ ਦਰਦ ਨੂੰ ਹੋਰ ਵਧਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News