ਹਰਭਜਨ ਨੂੰ ਮਿਲੇ ਪਲਾਟ ਦੀ RTI ''ਚ ਨਹੀਂ ਦਿੱਤੀ ਸੂਚਨਾ, ਅਫਸਰ ਤਲਬ

Thursday, Feb 06, 2020 - 11:38 AM (IST)

ਹਰਭਜਨ ਨੂੰ ਮਿਲੇ ਪਲਾਟ ਦੀ RTI ''ਚ ਨਹੀਂ ਦਿੱਤੀ ਸੂਚਨਾ, ਅਫਸਰ ਤਲਬ

ਫਗਵਾੜਾ— ਕ੍ਰਿਕਟਰ ਹਰਭਜਨ ਸਿੰਘ ਨੂੰ ਸਰਕਾਰ ਤੋਂ ਜਲੰਧਰ 'ਚ ਮਿਲੇ ਪਲਾਟ ਦੀ ਜਾਣਕਾਰੀ ਆਰ. ਟੀ. ਆਈ. ਤੋਂ ਮੰਗਣ 'ਤੇ ਸੀ. ਐੱਮ. ਓ. ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸੁਰਿੰਦਰ ਮਿੱਤਲ ਦੀ ਸ਼ਿਕਾਇਤ 'ਤੇ ਸੂਚਨਾ ਰਿਫਊਜ਼ ਕਰਨ 'ਤੇ ਸੂਚਨਾ ਕਮਿਸ਼ਨਰ ਨੇ 7 ਫਰਵਰੀ ਨੂੰ ਸੀ. ਐੱਮ. ਓ. ਦਫਤਰ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ।

ਫਗਵਾੜਾ ਦੇ ਵਸਨੀਕ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਸੀ. ਐੱਮ. ਓ. ਤੋਂ 5 ਦਸੰਬਰ 2019 ਨੂੰ ਆਰ. ਟੀ. ਆਈ. ਰਾਹੀਂ ਹਰਭਜਨ ਸਿੰਘ ਨੂੰ ਸਰਕਾਰ ਵੱਲੋਂ ਛੋਟੀ ਬਾਰਾਦਰੀ 'ਚ ਅਲਾਟ ਕੀਤੇ ਗਏ ਦੋ ਪਲਾਟਾਂ ਦੀ ਜਾਣਕਾਰੀ ਮੰਗੀ ਸੀ। ਹਰਭਜਨ ਨੂੰ ਉਨ੍ਹਾਂ 'ਚੋਂ ਇਕ ਪਲਾਟ ਮੁਫਤ 'ਚ ਦਿੱਤਾ ਗਿਆ ਅਤੇ ਦੂਜਾ ਸਪੈਸ਼ਲ ਕੋਟੇ ਦੇ ਅਧੀਨ ਦਿੱਤਾ। ਇਸ ਨੂੰ ਬਾਅਦ 'ਚ ਵੇਚਿਆ ਗਿਆ। ਪਰ ਸੀ. ਐੱਮ. ਓ. ਨੇ ਉਕਤ ਪੱਤਰ ਲੈਣ ਤੋਂ ਮਨ੍ਹਾ ਕਰ ਦਿੱਤਾ।


author

Tarsem Singh

Content Editor

Related News