ਕਿਸਾਨ ਧਰਨੇ ''ਤੇ ਡਟੀਆਂ ਬੀਬੀਆਂ ਨੂੰ ਹਰਭਜਨ ਮਾਨ ਦਾ ਸਲੂਟ, ਸਾਂਝੀਆਂ ਕੀਤੀਆਂ ਤਸਵੀਰਾਂ

12/02/2020 9:08:18 AM

ਨਵੀਂ ਦਿੱਲੀ (ਬਿਊਰੋ) : ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨ ਅੰਦੋਲਨ 'ਚ ਕਿਸਾਨਾਂ ਨਾਲ ਪੂਰੀ ਤਰ੍ਹਾਂ ਡਟੇ ਹੋਏ ਹਨ। ਇੱਥੋਂ ਤਕ ਕਿ ਕਲਾਕਾਰਾਂ ਨੇ ਦਿੱਲੀ ਤਕ ਦਾ ਸਫ਼ਰ ਵੀ ਤੈਅ ਕਰ ਲਿਆ। ਅਜਿਹੇ 'ਚ ਪੰਜਾਬੀ ਗਾਇਕ ਹਰਭਜਨ ਮਾਨ ਵਾਰ-ਵਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਤੇ ਉਹ ਪ੍ਰਦਰਸ਼ਨ 'ਚ ਵੀ ਡਟੇ ਹੋਏ ਹਨ। ਹਰਭਜਨ ਮਾਨ ਨੇ ਸੋਸ਼ਲ ਮੀਡੀਆ 'ਤੇ ਧਰਨੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, 'ਮਾਈਆਂ ਰੱਬ ਰਜਾਈਆਂ ???????? ਜੋਸ਼ ਤੇ ਜਜ਼ਬੇ ਨੂੰ ਸਲੂਟ !! ਇਹ ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ !!'

PunjabKesari

ਇਸ ਦੇ ਨਾਲ ਹੀ ਹਰਭਜਨ ਮਾਨ ਦੇ ਨਾਲ ਤਸਵੀਰਾਂ 'ਚ ਹੋਰ ਕਲਾਕਾਰਾਂ ਦੇ ਨਾਲ ਉਨ੍ਹਾਂ ਦਾ ਬੇਟਾ ਅਵਕਾਸ਼ ਮਾਨ ਵੀ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਹਰਭਜਨ ਮਾਨ ਨੇ ਇਕ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਕਿਸਾਨੀ ਅੰਦੋਲਨ 'ਚ ਆਪਣੀ ਸ਼ਮੂਲੀਅਤ ਕਰਨਗੇ। ਹਰਭਜਨ ਮਾਨ ਨੇ ਆਪਣੇ ਟਵੀਟ 'ਚ ਲਿਖਿਆ, 'ਮੈਂ ਆਪਣੇ ਕਿਸਾਨਾਂ ਨਾਲ ਸ਼ਾਂਤਮਈ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਲਈ ਦਿੱਲੀ ਰਵਾਨਾ ਹੋ ਰਿਹਾ ਹਾਂ। ਲੋਕਾਂ ਦੀ ਇਸ ਲਹਿਰ ਨੂੰ ਵੱਡੀ ਗਿਣਤੀ 'ਚ ਲੋਕਾਂ ਦਾ ਸਮਰਥਨ ਮਿਲਦੇ ਦੇਖ ਕੇ ਬਹੁਤ ਖੁਸ਼ੀ ਹੋਈ। ਕਿਸਾਨ ਨਾ ਸਿਰਫ਼ ਸਾਡੀ ਜਾਂ ਕਿਸੇ ਕੌਮ ਦੀ ਰੀੜ ਦੀ ਹੱਡੀ ਹਨ ਸਗੋਂ ਸਾਡੀਆਂ ਅਨੇਕਾਂ ਪਹਿਚਾਨਾਂ ਦਾ ਹਿੱਸਾ ਵੀ ਹਨ।'

PunjabKesari

ਦੱਸ ਦਈਏ ਇਸ ਤੋਂ ਪਹਿਲਾਂ ਰਣਜੀਤ ਬਾਵਾ, ਬੱਬੂ ਮਾਨ ਤੇ ਸਿੱਧੂ ਮੁਸੇ ਵਾਲਾ, ਆਰ. ਨੇਤ, ਹਰਫ ਚੀਮਾ, ਕੰਵਰ ਗਰੇਵਾਲ ਨੇ ਦਿੱਲੀ ਜਾ ਕਿਸਾਨਾਂ ਦਾ ਹੌਂਸਲਾ ਵਧਾਇਆ ਸੀ। ਉੱਧਰ, ਮਾਨਸਾ ਜ਼ਿਲ੍ਹੇ ਨਾਲ ਸਬੰਧਤ ਗਾਇਕ ਆਰ. ਨੇਤ ਕਿਸਾਨਾਂ ਨਾਲ ਦਿੱਲੀ ਮੋਰਚੇ 'ਤੇ ਡਟੇ ਹੋਏ ਹਨ। ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਗਾਏ ਜੋਸ਼ੀਲੇ ਗੀਤਾਂ ਨੇ ਨੌਜਵਾਨ ਪੀੜ੍ਹੀ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਕਿ ਉਹ ਵੀ ਕਿਸਾਨਾਂ ਦੇ ਮੋਰਚਿਆਂ 'ਚ ਸ਼ਾਮਲ ਹੀ ਨਹੀਂ ਸਗੋਂ ਹਰਿਆਣਾ ਪੁਲਸ ਵੱਲੋਂ ਲਾਏ ਨਾਕਿਆਂ ਨੂੰ ਵੀ ਕੁਝ ਹੀ ਸਮੇਂ 'ਚ ਤੋੜ ਕੇ ਅੱਗੇ ਵਧ ਗਏ। ਗਾਇਕ ਬੱਬੂ ਮਾਨ ਨੇ ਵੀ ਦਿੱਲੀ ਮੋਰਚੇ 'ਚ ਪੁੱਜ ਕੇ ਕਿਸਾਨਾਂ ਨੂੰ ਸੰਬੋਧਨ ਕੀਤਾ ਹੈ। ਗਾਇਕ ਭਰਾਵਾਂ ਦੀਪਾ ਘੋਲੀਆ ਤੇ ਬੂਟਾ ਭਾਈਰੂਪਾ ਦੇ ਗੀਤ ਵੀ ਕਿਸਾਨਾਂ 'ਚ ਖ਼ੂਬ ਜੋਸ਼ ਭਰ ਰਹੇ ਹਨ। ਗਾਇਕਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਕਿਸਾਨਾਂ ਦੇ ਸੰਘਰਸ਼ 'ਚ ਅੱਗੇ ਆਏ ਹਨ।

PunjabKesari

ਸਿੱਧੂ ਮੂਸੇ ਵਾਲਾ ਮੰਚ ਤੋਂ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਇਨਸਾਨ ਆਪਣਾ ਧਰਮ ਭੁਲਾ ਕੇ ਇੱਥੇ ਆਪਣੇ ਹੱਕਾਂ ਲਈ ਇਕਜੁਟ ਹੋਇਆ ਹੈ ਕਿਉਂਕਿ ਅੱਜ ਸਾਡੇ ਤੋਂ ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਡੇ ਹੱਕਾਂ 'ਤੇ ਪੈਣ ਵਾਲੇ ਇਸ ਡਾਕੇ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਹੈ ਕਿ ਅੱਜ ਹਰਿਆਣਾ ਦੇ ਕਿਸਾਨ ਵੀ ਵਧਾਈ ਦੇ ਪਾਤਰ ਹਨ, ਜਿਹੜੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਅੱਜ ਹਰ ਕੋਈ ਆਪਸੀ ਖਿੱਚੋਤਾਣ ਭੁਲਕੇ ਕਿਸਾਨਾਂ ਨਾਲ ਖੜਾ ਹੈ। 
 


sunita

Content Editor

Related News