ਮਹੰਤ ਦੀ ਕੁੱਟਮਾਰ ਕਰ ਕੇ ਨਕਦੀ ਅਤੇ ਮੋਬਾਇਲ ਖੋਹਿਆ
Friday, Sep 29, 2017 - 01:07 AM (IST)

ਚੀਮਾ ਮੰਡੀ,(ਗਰਗ)— ਪਿੰਡ ਦਿਆਲਗੜ੍ਹ ਵਿਖੇ ਡੇਰੇ ਦੇ ਮਹੰਤ ਦੀ ਕੁੱਟਮਾਰ ਕਰ ਕੇ ਉਸ ਤੋਂ ਨਕਦੀ ਅਤੇ ਮੋਬਾਇਲ ਖੋਹ ਲਿਆ ਗਿਆ। ਪਿੰਡ ਦੇ ਡੇਰਾ ਸਿੱਧ ਸਮਾਧਾਂ ਵਿਖੇ ਬਾਬਾ ਧਰਮਦਾਸ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ, ਨੂੰ ਬੀਤੀ ਰਾਤ ਕਰੀਬ 12 ਵਜੇ 4-5 ਅਣਪਛਾਤੇ ਵਿਅਕਤੀਆਂ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਨੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਬੈਗ, ਜਿਸ ਵਿਚ ਕੁਝ ਨਕਦੀ ਅਤੇ ਮੋਬਾਇਲ ਆਦਿ ਸੀ, ਨੂੰ ਲੈ ਕੇ ਰਫੂ ਚੱਕਰ ਹੋ ਗਏ । ਬਾਬੇ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਚੀਮਾ ਥਾਣੇ ਵਿਖੇ ਇਤਲਾਹ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ ।