ਦਿਵਿਆਂਗ ਵੋਟਰਾਂ ਨੂੰ ਮਿਲੇਗੀ ਪੋਲਿੰਗ ਬੂਥਾਂ ''ਤੇ ਖਾਸ ਸਹੂਲਤ

Saturday, May 11, 2019 - 01:17 PM (IST)

ਦਿਵਿਆਂਗ ਵੋਟਰਾਂ ਨੂੰ ਮਿਲੇਗੀ ਪੋਲਿੰਗ ਬੂਥਾਂ ''ਤੇ ਖਾਸ ਸਹੂਲਤ

ਮੋਹਾਲੀ (ਨਿਆਮੀਆਂ) : ਭਾਰਤ ਚੋਣ ਕਮਿਸ਼ਨ ਵਲੋਂ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਬੂਥਾਂ 'ਤੇ ਲਿਆਉਣ ਤੇ ਲੈ ਕੇ ਜਾਣ ਦੀ ਸਹੂਲਤ ਮੁਫਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਮੋਹਾਲੀ 'ਚ 3236 ਦਿਵਿਆਂਗ ਵਿਅਕਤੀ ਵੋਟਰਾਂ ਵਜੋਂ ਦਰਜ ਹਨ। ਉਨ੍ਹਾਂ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਹੁਕਮ ਦਿੱਤਾ ਕਿ ਉਹ ਦਿਵਿਆਂਗਾਂ ਨੂੰ ਇਹ ਸਹੂਲਤ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਕਮਿÎਸ਼ਨ ਨੇ ਇਸ ਸਬੰਧੀ ਮੋਬਇਲ ਐਪ 'ਪੀ. ਡਬਲਿਊ. ਡੀ.' ਵਿਕਸਿਤ ਕੀਤੀ ਹੈ, ਜਿਸ 'ਤੇ ਨਾਂ ਦਰਜ ਕਰਵਾਉਣ ਤੋਂ ਬਾਅਦ ਕਿਸੇ ਵਾਹਨ ਰਾਹੀਂ ਪੋਲਿੰਗ ਬੂਥ 'ਤੇ ਲੈ ਕੇ ਜਾਣ ਤੇ ਬਾਅਦ 'ਚ ਘਰ 'ਚ ਛੱਡਣ ਦੀ ਸਹੂਲਤ ਮੁਫਤ ਮਿਲੇਗੀ। ਪ੍ਰਸ਼ਾਸਨ ਨੇ ਇਸ ਬਾਰੇ ਦਿਵਿਆਂਗਾਂ ਲਈ ਕੰਮ ਕਰਨ ਵਾਲੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਨਾਲ ਪਹਿਲਾਂ ਹੀ ਤਾਲਮੇਲ ਬਣਾਇਆ ਹੋਇਆ ਹੈ।


author

Babita

Content Editor

Related News