ਅੰਗਹੀਣ ਖਿਡਾਰੀਆਂ ਖੇਡ ਦੇ ਮੈਦਾਨ ''ਚ ਦਿਖਾਇਆ ''ਹੌਸਲਾ'' (ਤਸਵੀਰਾਂ)

03/18/2018 1:05:21 PM

ਲੁਧਿਆਣਾ (ਵਿੱਕੀ) - ਹੌਸਲਾ ਕੀ ਹੁੰਦਾ ਹੈ, ਇਹ ਅੱਜ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੇ ਖੇਡ ਮੈਦਾਨ 'ਚ ਖੇਡ ਰਹੇ ਅੰਗਹੀਣ ਖਿਡਾਰੀਆਂ ਨੂੰ ਦੇਖ ਕੇ ਪਤਾ ਲੱਗਿਆ। ਕੇਂਦਰ ਸਰਕਾਰ ਦੀ ਯੂਥ ਸਪੋਰਟਸ ਅਫੇਅਰਸ ਮੰਤਰਾਲੇ ਦੇ ਸਹਿਯੋਗ ਨਾਲ ਖੇਡੋ ਇੰਡੀਆ ਸਕੀਮ ਤਹਿਤ ਡਿਸਟ੍ਰਿਕਟ ਸਪੈਸ਼ਲ ਓਲੰਪਿਕ ਲੁਧਿਆਣਾ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ 'ਚ ਸਰੀਰਕ ਅਤੇ ਮਾਨਸਿਕ ਅੰਗਹੀਣ, ਗੂੰਗੇ-ਬੋਲ਼ੇ ਅਤੇ ਘੱਟ ਦ੍ਰਿਸ਼ਟੀ ਵਾਲੇ ਅੰਗਹੀਣਾਂ ਨੇ ਬੈਡਮਿੰਟਨ ਦੇ ਸ਼ਾਟ ਖੇਡ ਕੇ ਅਤੇ ਫੁੱਟਬਾਲ ਦੀ ਕਿੱਕ ਮਾਰਨ, ਸਕੇਟਿੰਗ ਕਰ ਕੇ, ਵੱਖ-ਵੱਖ ਦੌੜਾਂ 'ਚ ਆਤਮ ਵਿਸਵਾਸ਼ ਨਾਲ ਭੱਜਦੇ ਹੋਏ ਸਾਰਿਆਂ ਦਾ ਦਿਲ ਜਿੱਤ ਲਿਆ ।

PunjabKesari

ਖੇਡਾਂ ਦਾ ਉਦਘਾਟਨ ਉਦਯੋਗਪਤੀ ਕੇ. ਕੇ. ਸੇਠ ਨੇ ਕੀਤਾ। ਇਸ ਮੌਕੇ ਹਰਬੰਸ ਸਿੰਘ, ਐੱਸ. ਐੱਸ. ਏ. ਤੋਂ ਗੁਲਜ਼ਾਰ, ਸੀ. ਏ. ਸੰਜੇ ਗੋਇਲ ਵਿਸ਼ੇਸ਼ ਰੂਪ 'ਚ ਮੌਜੂਦ ਰਹੇ। ਡਿਸਟ੍ਰਿਕਟ ਸਪੈਸ਼ਲ ਓਲੰਪਿਕ ਐਸੋ. ਦੇ ਅਹੁਦੇਦਾਰਾਂ ਅਮਰਜੀਤ ਕੌਰ ਰਿਆਤ, ਅਸ਼ੋਕ ਅਰੋੜਾ, ਅਨਿਲ ਗੋਇਲ, ਸਪੋਰਟਸ ਕੋਆਰਡੀਨੇਟਰ ਸੂਰਤ ਸਿੰਘ ਦੁੱਗਲ, ਹਰੀਸ਼ ਕੁਮਾਰ, ਭਰਤ ਕਲਿਆਣ, ਮਨਦੀਪ ਸਿੰਘ ਬਰਾੜ, ਸਰਵਜੀਤ ਸਿੰਘ ਤੇ ਹਰਜੀਤ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਜੀ. ਐੱਨ. ਪੀ. ਐੱਸ. ਦੀ ਪ੍ਰਿੰ. ਮੋਨਾ ਸਿੰਘ ਨੇ ਦੱਸਿਆ ਕਿ ਜੋ ਖਿਡਾਰੀ ਇਨ੍ਹਾਂ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਨਗੇ, ਉਨ੍ਹਾਂ ਦੀ ਚੋਣ ਰਾਜ ਪੱਧਰ 'ਤੇ ਨੈਸ਼ਨਲ ਲਈ ਕੀਤੀ ਜਾਵੇਗੀ। 
PunjabKesari
ਪਹਿਲੇ ਦਿਨ ਦੇ ਨਤੀਜੇ 
1. 50 ਮੀਟਰ ਵ੍ਹੀਲ ਚੇਅਰ ਰੇਸ : ਬੀ. ਆਰ. ਟੀ. ਸੀ. ਦੀ ਮੀਨੂ ਨੇ ਪਹਿਲਾ
2. 50 ਮੀਟਰ ਦੌੜ : ਐੱਸ. ਐੱਸ. ਏ. ਦੇ ਸੁਖਬੀਰ ਨੇ ਪਹਿਲਾ
3. ਸਕੇਟਿੰਗ : ਨਵਚੇਤਨ ਦੇ ਜੈ ਮਿੱਤਲ ਨੇ ਪਹਿਲਾ
4. 100 ਮੀਟਰ ਦੌੜ : ਲਕਸ਼ ਦੇ ਗਗਨ ਨੇ ਪਹਿਲਾ


Related News