ਅੰਮ੍ਰਿਤਸਰ ''ਚ ਭਾਰਤ-ਪਾਕਿ ਸਰਹੱਦ ਨੇੜਿਓ ਮਿਲੇ ਹੈਂਡ ਗਰਨੇਡ ਤੇ ਕਾਰਤੂਸ

Wednesday, Feb 15, 2023 - 01:01 PM (IST)

ਅੰਮ੍ਰਿਤਸਰ ''ਚ ਭਾਰਤ-ਪਾਕਿ ਸਰਹੱਦ ਨੇੜਿਓ ਮਿਲੇ ਹੈਂਡ ਗਰਨੇਡ ਤੇ ਕਾਰਤੂਸ

ਅਜਨਾਲਾ/ਭਿੰਡੀ ਸੈਦਾਂ (ਗੁਰਜੰਟ) : ਪੁਲਸ ਥਾਣਾ ਭਿੰਡੀ ਸੈਦਾ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ ਦੀ ਬੀ. ਓ. ਪੀ.  ਬੁਰਜ ਨੇੜਿਓ ਬੀ. ਐੱਸ. ਐੱਫ. ਦੀ 183 ਬਟਾਲੀਅਨ ਨੂੰ ਖ਼ਸਤਾ ਹਾਲਤ ਵਿੱਚ ਇਕ ਹੈਂਡ ਗ੍ਰਨੇਡ ਅਤੇ 15 ਕਾਰਤੂਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਬੀ.ਓ.ਪੀ ਬੁਰਜ ਵਿਖੇ ਸਫ਼ਾਈ ਦੌਰਾਨ ਖ਼ਸਤਾ ਹਾਲਤ ਪਿਆ ਹੋਇਆ ਇਕ ਹੈਂਡ ਗ੍ਰਨੇਡ ਅਤੇ 15 ਕਾਰਤੂਸ 9 ਐੱਮ. ਐੱਮ.  ਦੇ ਬਰਾਮਦ ਹੋਏ। ਬੀ. ਐੱਸ. ਐੱਫ. ਵੱਲੋਂ ਇਸ ਬਰਾਮਦਗੀ ਨੂੰ ਪੁਲਸ ਥਾਣਾ ਭਿੰਡੀ ਸੈਦਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News