ਹਾਮਿਦ ਅੰਸਾਰੀ 6 ਸਾਲ ਬਾਅਦ ਪਰਤਿਆ ਭਾਰਤ, ਪਾਕਿ ਜੇਲ 'ਚ ਸੀ ਬੰਦ

Tuesday, Dec 18, 2018 - 08:04 PM (IST)

ਹਾਮਿਦ ਅੰਸਾਰੀ 6 ਸਾਲ ਬਾਅਦ ਪਰਤਿਆ ਭਾਰਤ, ਪਾਕਿ ਜੇਲ 'ਚ ਸੀ ਬੰਦ

ਅੰਮ੍ਰਿਤਸਰ (ਏਜੰਸੀ)- ਭਾਰਤੀ ਨਾਗਰਿਕ ਹਾਮਿਦ ਅੰਸਾਰੀ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ 6 ਸਾਲ ਬਾਅਦ ਭਾਰਤ ਪਰਤ ਆਇਆ ਹੈ। ਹਾਮਿਦ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਵਾਹਗਾ ਬਾਰਡਰ 'ਤੇ ਉਸ ਨੂੰ ਰਿਸੀਵ ਕਰਨ ਲਈ ਪਹੁੰਚੇ ਹੋਏ ਹਨ। ਹਾਮਿਦ ਵਾਹਗਾ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਇਆ। ਜਦੋਂ ਉਹ ਭਾਰਤ ਪਹੁੰਚਿਆ ਤਾਂ ਉਸ ਨੂੰ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ। ਹਾਮਿਦ ਅੰਸਾਰੀ ਦੀ ਮਾਂ ਫੌਜੀਆ ਅੰਸਾਰੀ ਨੇ ਦੱਸਿਆ ਕਿ ਅਸੀਂ ਬਹੁਤ ਛੋਟੇ ਲੋਕ ਹਾਂ। ਸਰਕਾਰ ਨੇ ਪਹਿਲੇ ਦਿਨ ਤੋਂ ਸਾਨੂੰ ਪੂਰਾ ਸਹਿਯੋਗ ਦਿੱਤਾ। ਸਾਨੂੰ ਮੀਡੀਆ ਨੇ ਪੂਰਾ ਸਹਿਯੋਗ ਦਿੱਤਾ ਅਤੇ ਸਾਡੀ ਆਵਾਜ਼ ਚੁੱਕੀ, ਜਿਸ ਸਦਕਾ ਸਾਡਾ ਪੁੱਤਰ ਅੱਜ ਸਾਡੇ ਕੋਲ ਪਹੁੰਚ ਗਿਆ ਹੈ।  
#WATCH: Indian national Hamid Ansari crosses the Attari-Wagah border to reach India. He was lodged in a jail in Pakistan and was released today. pic.twitter.com/FYJAlAZGac

— ANI (@ANI) December 18, 2018

PunjabKesari

ਜ਼ਿਕਰਯੋਗ ਹੈ ਕਿ ਮੁੰਬਈ ਦਾ ਰਹਿਣ ਵਾਲਾ ਹਾਮਿਦ ਅੰਸਾਰੀ ਇਕ ਲੜਕੀ ਨਾਲ ਆਨਲਾਈਨ ਦੋਸਤੀ ਕਰਨ ਤੋਂ ਬਾਅਦ ਸਾਲ 2012 ਵਿਚ ਨਾਜਾਇਜ਼ ਤਰੀਕੇ ਨਾਲ ਪਾਕਿਸਤਾਨ ਪਹੁੰਚਿਆ ਸੀ। ਅੰਸਾਰੀ ਇਥੇ ਅਫਗਾਨਿਸਤਾਨ ਦੇ ਰਾਸਤੇ ਨਾਜਾਇਜ਼ ਤਰੀਕੇ ਨਾਲ ਦਾਖਲ ਹੋਇਆ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਕੇ ਪਾਕਿਸਤਾਨੀ ਫੌਜ ਹਵਾਲੇ ਕਰ ਦਿੱਤਾ ਗਿਆ ਸੀ। ਉਸ 'ਤੇ ਫਰਜ਼ੀ ਪਾਕਿਸਤਾਨੀ ਆਈ.ਡੀ. ਕਾਰਡ ਰੱਖਣ ਦਾ ਵੀ ਦੋਸ਼ ਲੱਗਾ ਅਤੇ 15 ਦਸੰਬਰ 2015 ਨੂੰ ਫੌਜੀ ਅਦਾਲਤ ਨੇ 3 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ।


author

Sunny Mehra

Content Editor

Related News