ਹਲਵਾਈ ਕੋਲ ਕੰਮ ਕਰਦੇ ਵਿਅਕਤੀ ''ਤੇ ਸੁੱਟਿਆ ਗਰਮ ਤੇਲ, ਦੁਕਾਨ ''ਚ ਹੀ ਪਿਆ ਤੜਫਦਾ ਰਿਹਾ
Monday, Oct 19, 2020 - 09:38 AM (IST)
ਮੁਕਤਸਰ ਸਾਹਿਬ (ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਬਾਜ਼ਾਰ 'ਚ ਸਥਿਤ ਇਕ ਹਲਵਾਈ ਦੀ ਦੁਕਾਨ 'ਤੇ ਕੰਮ ਕਰਦੇ ਇਕ ਨੌਜਵਾਨ ਉੱਪਰ ਦੂਜੇ ਵਿਅਕਤੀ ਵੱਲੋਂ ਗਰਮ ਤੇਲ ਸੁੱਟ ਦਿੱਤਾ ਗਿਆ, ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਕਾਂਗਰਸੀ ਵਰਕਰ ਦੇ ਅਪਾਹਜ ਭਰਾ ਨਾਲ ਦਿਲ ਕੰਬਾਊ ਵਾਰਦਾਤ, ਇੰਝ ਸਾਹਮਣੇ ਆਇਆ ਖ਼ੌਫਨਾਕ ਸੱਚ
ਜਾਣਕਾਰੀ ਮੁਤਾਬਕ ਸ਼ਹਿਰ ਦੇ ਮੁੱਖ ਬਾਜ਼ਾਰ 'ਚ ਥਾਣਾ ਸਿਟੀ ਦੇ ਸਾਹਮਣੇ ਹਲਵਾਈ ਦੀ ਦੁਕਾਨ 'ਤੇ ਜੈਪਾਲ ਨਾਂ ਦਾ ਨੌਜਵਾਨ ਕੰਮ ਕਰਦਾ ਹੈ। ਉਸ ਦੀ ਕਿਸੇ ਦੂਜੇ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਜੈਪਾਲ 'ਤੇ ਗਰਮ ਤੇਲ ਪਾ ਦਿੱਤਾ। ਇਸ ਘਟਨਾ ਮਗਰੋਂ ਜੈਪਾਲ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਅੱਜ ਵੱਜੇਗੀ 'ਘੰਟੀ', ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ
ਜੈਪਾਲ ਅੱਧੇ ਘੰਟੇ ਤੱਕ ਦੁਕਾਨ 'ਚ ਪਿਆ ਹੀ ਦਰਦ ਨਾਲ ਤੜਫਦਾ ਰਿਹਾ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਫਰੀਦਕੋਟ ਰੈਫਰ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਹ ਦੁਕਾਨ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਹੈ ਪਰ ਦੁਕਾਨ ਮਾਲਕ ਰੌਸ਼ਨ ਲਾਲ ਵੱਲੋਂ ਪੁਲਸ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ। ਫਿਲਹਾਲ ਮਾਮਲਾ ਪੁਲਸ ਕੋਲ ਪਹੁੰਚ ਗਿਆ ਅਤੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।