ਲੁਧਿਆਣਾ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਦਿਹਾਂਤ

Tuesday, Mar 23, 2021 - 12:09 PM (IST)

ਲੁਧਿਆਣਾ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਦਿਹਾਂਤ

ਲੁਧਿਆਣਾ (ਹਿਤੇਸ਼) : ਸ਼ਹਿਰ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦੀ ਉਮਰ 80 ਸਾਲਾਂ ਦੇ ਕਰੀਬ ਸੀ। ਹਾਕਮ ਸਿੰਘ ਗਿਆਸਪੁਰਾ ਦਾ ਅੰਤਿਮ ਸੰਸਕਾਰ ਮੰਗਲਵਾਰ ਸ਼ਾਮ 4 ਵਜੇ ਸ਼ਮਸ਼ਾਨਘਾਟ ਨੇੜੇ ਗੁਰਦੁਆਰਾ ਕੁਟੀਆ ਸਾਹਿਬ ਜਮਾਲਪੁਰ ਵਿਖੇ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਮੌਸਮ ਦੇ ਬਦਲੇ ਮਿਜਾਜ਼ ਨੇ ਚਿੰਤਾ 'ਚ ਪਾਏ 'ਕਿਸਾਨ', ਪੁੱਤਾਂ ਵਾਂਗ ਪਾਲੀ ਫ਼ਸਲ ਹੋਈ ਤਹਿਸ-ਨਹਿਸ
2007 ਤੋਂ 2012 ਤੱਕ ਰਹੇ ਲੁਧਿਆਣਾ ਦੇ ਮੇਅਰ
ਗਿਆਸਪੁਰਾ 2007 ਤੋਂ 2012 ਤੱਕ ਲੁਧਿਆਣਾ ਦੇ ਮੇਅਰ ਰਹੇ ਅਤੇ ਕਈ ਵੱਡੇ ਪ੍ਰਾਜੈਕਟ ਇਨ੍ਹਾਂ ਦੇ ਸਮੇਂ ਸ਼ਹਿਰ ਨੂੰ ਮਿਲੇ ਸਨ। ਗਿਆਸਪੁਰਾ ਨੇ ਇਕ ਵਾਰ ਹਲਕਾ ਦੱਖਣੀ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਹਾਰ ਗਏ।

ਇਹ ਵੀ ਪੜ੍ਹੋ : ਪੰਜਾਬ ‘ਚ ਪੇਂਡੂ ਸੜਕੀ ਨੈੱਟਵਰਕ ਅਤੇ ਪੁਲਾਂ ਨੂੰ ਹੋਰ ਮਜ਼ਬੂਤ ਕਰਨ ਲਈ 850 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ

ਉਨ੍ਹਾਂ ਦੇ ਕਾਰਜਕਾਲ ਦੌਰਾਨ ਗਿਆਸਪੁਰਾ ਗਿੱਲ ਫਲਾਈਓਵਰ, ਪ੍ਰਤਾਪ ਚੌਂਕ ਫਲਾਈਓਵਰ, ਲੱਕੜ ਪੁਲ਼, ਸਿਟੀ ਬੱਸ, ਕੂੜਾ ਮੈਨੇਜਮੈਂਟ ਸਿਸਟਮ ਤਿੰਨ ਮਿੰਨੀ ਰੋਜ਼ ਗਾਰਡਨ ਸ਼ਹਿਰ ਨੂੰ ਮਿਲੇ ਸਨ। ਸ਼ਹਿਰ ਦੇ ਕਈ ਸਿਆਸੀ ਆਗੂਆਂ ਨੇ ਗਿਆਸਪੁਰਾ ਦੇ ਦਿਹਾਂਤ 'ਤੇ ਅਫ਼ਸੋਸ ਪ੍ਰਗਟਾਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News