ਕਾਲੇ ਬੱਦਲਾਂ ''ਚ ਘਿਰਿਆ ''ਚੰਡੀਗੜ੍ਹ'', ਬਾਰਸ਼ ਨਾਲ ਪਏ ਔਲੇ (ਤਸਵੀਰਾਂ)
Saturday, Feb 24, 2018 - 10:51 AM (IST)

ਚੰਡੀਗੜ੍ਹ (ਭਗਵਤ) : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਸ਼ਨੀਵਾਰ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਹਨ ਅਤੇ ਤੇਜ਼ ਬਾਰਸ਼ ਵੀ ਹੋ ਰਹੀ ਹੈ। ਸਵੇਰ ਦੇ ਕਰੀਬ 10 ਵਜੇ ਤਾਂ ਭਾਰੀ ਮੀਂਹ ਦੇ ਨਾਲ-ਨਾਲ ਔਲੇ ਵੀ ਪੈਣੇ ਸ਼ੁਰੂ ਹੋ ਗਏ।
ਪੂਰੇ ਸ਼ਹਿਰ ਨੂੰ ਕਾਲੇ ਬੱਦਲਾਂ ਨੇ ਪੂਰੀ ਤਰ੍ਹਾਂ ਢਕਿਆ ਹੋਇਆ ਹੈ, ਹਾਲਾਂਕਿ ਸਵੇਰ ਦੇ ਸਮੇਂ ਸਕੂਲਾਂ, ਕਾਲਜਾਂ ਅਤੇ ਦਫਤਰ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਤੁਹਾਨੂੰ ਦੱਸ ਦੇਈਏ ਕਿ ਸ਼ਹਿਰ 'ਚ 3 ਦਿਨਾ 'ਰੋਜ਼ ਫੈਸਟੀਵਲ' ਚੱਲ ਰਿਹਾ ਹੈ ਅਤੇ ਬਾਰਸ਼ ਕਾਰਨ ਲੋਕਾਂ ਦਾ ਮਜ਼ਾ ਕਿਰਕਿਰਾ ਹੋ ਰਿਹਾ ਹੈ।