ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਗਹਿਰੀ ਤੋਂ ਮੋਟਰਸਾਈਕਲ ਤੇ ਸਵਾਰ ਨੌਜਵਾਨ ਦਿੱਲੀ ਧਰਨੇ ਲਈ ਰਵਾਨਾ
Tuesday, Feb 23, 2021 - 10:48 AM (IST)
 
            
            ਗੁਰੂਹਰਸਹਾਏ (ਆਵਲਾ): ਸ਼ਹਿਰ ਦੇ ਨਾਲ ਲੱਗਦੇ ਪਿੰਡ ਗਹਿਰੀ ਤੋਂ ਅੱਜ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਕਈ ਨੌਜਵਾਨ ਦਿੱਲੀ ਧਰਨੇ ਲਈ ਰਵਾਨਾ ਹੋਏ। ਭਾਕਿਯੂ ਡਕੌਂਦਾ ਗੁਰੂਹਰਸਹਾਏ ਦੇ ਪ੍ਰੈੱਸ ਸਕੱਤਰ ਪ੍ਰਗਟ ਸਿੱਧੂ ਛੋਟਾ ਜੰਡ ਵਾਲਾ ਨੇ ਦੱਸਿਆ ਕਿ ਨੌਜਵਾਨ ਕਿਸਾਨ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।ਨੌਜਵਾਨਾਂ ਵਿੱਚ ਦਿੱਲੀ ਧਰਨੇ ਤੇ ਜਾਣ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਅੱਜ ਬਲਾਕ ਗੁਰੂਹਰਸਹਾਏ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਹਿਰੀ ਦੇ ਪਿੰਡੋਂ ਵੀ ਕਈ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਦਿੱਲੀ ਧਰਨੇ ਲਈ ਰਵਾਨਾ ਹੋਏ।ਨੌਜਵਾਨ ਭਿੰਦਰ ਸਿੰਘ ਧਾਲੀਵਾਲ ਅਤੇ ਗੁਰਵੀਰ ਸਿੰਘ ਨੇ ਆਪਣੇ ਮੋਟਰਸਾਈਕਲ ਨੂੰ ਕਿਸਾਨੀ ਹਰਾ ਰੰਗ ਕਰਵਾਇਆ ਅਤੇ ਕਿਸਾਨ ਮਜ਼ਦੂਰ ਯੂਨੀਅਨ ਏਕਤਾ ਦੇ ਨਾਅਰੇ ਵੀ ਮੋਟਰਸਾਈਕਲ ਉੱਪਰ ਲਿਖਵਾ ਕੇ ਦਿੱਲੀ ਧਰਨੇ ਲਈ ਹੋਏ ਰਵਾਨਾ।
ਇਹ ਵੀ ਪੜ੍ਹੋ: ਗੁਰਲਾਲ ਭਲਵਾਨ ਕਤਲ ਕਾਂਡ 'ਚ ਸ਼ੂਟਰ ਸੁਖਵਿੰਦਰ ਸਣੇ 3 ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਬੀ.ਕੇ.ਯੂ. ਡਕੌਂਦਾ ਦੇ ਬਲਾਕ ਪ੍ਰਧਾਨ ਅਸ਼ੋਕ ਕੁਮਾਰ ਜੰਡ ਵਾਲਾ ਅਤੇ ਖਜਾਨਚੀ ਗੁਰਪ੍ਰੀਤ ਸਿੰਘ ਰੱਤੇ ਵਾਲਾ ਨੇ ਕਿਹਾ ਕਿ ਭਾਕਿਯੂ ਡਕੌਂਦਾ ਵਲੋਂ ਦਿੱਲੀ ਧਰਨੇ ਵਿੱਚ ਪਿੰਡਾਂ ’ਚੋਂ ਨੌਜਵਾਨ ਵੱਧ ਚੜ੍ਹ ਕੇ ਕਰ ਰਹੇ ਹਨ ਸ਼ਮੂਲੀਅਤ।ਨੌਜਵਾਨ ਦਿੱਲੀ ਧਰਨੇ ਉੱਪਰ ਸ਼ਾਂਤਮਈ ਢੰਗ ਨਾਲ ਡੱਟੇ ਰਹਾਂਗੇ ਜਦੋ ਤੱਕ ਮੋਦੀ ਸਰਕਾਰ ਕਾਲੇ ਕਨੂੰਨ ਰੱਦ ਨਹੀਂ ਕਰ ਦਿੰਦੀ।ਇਸ ਮੌਕੇ ਤੇ ਭਾਕਿਯੂ ਡਕੌਂਦਾ ਦੇ ਪਿੰਡ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਗਹਿਰੀ,ਨਿਰਮਲ ਸਿੰਘ,ਗੁਰਮੀਤ ਸਿੰਘ,ਸਤਨਾਮ ਸਿੰਘ,ਪ੍ਰੀਤਮ ਸਿੰਘ ਧਾਲੀਵਾਲ ਅਤੇ ਜੱਗਾ ਬਰਾੜ ਆਦਿ ਹਾਜ਼ਰ ਰਹੇ।
ਇਹ ਵੀ ਪੜ੍ਹੋ: ਸ਼ਰਾਰਤੀ ਅਨਸਰਾਂ ਨੇ ਟਾਂਡਾ ਉੜਮੁੜ 'ਚ ਗੁਰੂ ਰਵਿਦਾਸ ਜੀ ਦੇ ਸਰੂਪ ਵਾਲੇ ਬੈਨਰ ਨੂੰ ਪਹੁੰਚਾਇਆ ਨੁਕਸਾਨ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            