ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵੱਲੋਂ ਖਰੀਦੀਆਂ ਪੀ.ਪੀ.ਈ ਕਿੱਟਾਂ ਨੂੰ ਲੈ ਕੇ ਹੋਇਆ ਵਿਵਾਦ

04/24/2020 6:50:56 PM

ਅੰਮ੍ਰਿਤਸਰ (ਦਲਜੀਤ ਸ਼ਰਮਾ): ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵੱਲੋਂ ਖਰੀਦੀਆਂ ਗਈਆਂ ਘਟੀਆਂ ਕੁਆਲਿਟੀ ਦੀਆਂ ਪੀ.ਪੀ.ਈ ਕਿੱਟਾਂ ਨੂੰ ਲੈ ਕੇ ਅੱਜ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਦੇ ਦਫ਼ਤਰ 'ਚ ਖੂਬ ਵਿਵਾਦ ਹੋਇਆ ਹੈ। ਮੈਡੀਸਨ ਵਿਭਾਗ ਦੇ ਡਾਕਟਰਾਂ ਨੇ ਮਾੜੀ ਕਿੱਟਾਂ ਦਾ ਸਾਰਾ ਸਿਹਰਾ ਮੈਡੀਕਲ ਸੁਪਰਡੰਟ ਦੇ ਸਿਰ ਭੰਨਿਆ ਹੈ ਅਤੇ ਨਾਲ ਹੀ ਸੁਪਰਡੰਟ ਦੀ ਕਾਰਗੁਜਾਰੀ ਤੋਂ ਅਸੰਤੁਸ਼ਟ ਹੁੰਦਿਆਂ ਉਸਦਾ ਸੋਸ਼ਲ ਬਾਈਕਾਟ ਕਰ ਦਿੱਤਾ ਗਿਆ ਹੈ। ਵਿਭਾਗ ਦੇ ਡਾਕਟਰਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮਾਪਦੰਡਾਂ 'ਤੇ ਖਰੀਆਂ ਉਤਰਨ ਵਾਲੀਆਂ ਪੀ.ਪੀ.ਈ. ਕਿੱਟਾਂ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਉਹ ਕਿਸੇ ਵੀ ਖਰੀਦ ਸਬੰਧੀ ਇੰਸਪੈਕਸ਼ਨ ਵਿੱਚ ਸ਼ਾਮਲ ਨਹੀਂ ਹੋਣਗੇ। ਇੱਥੇ ਦਸ ਦਈਏ ਕਿ ਮੈਂਬਰ ਪਾਰਲੀਮੈਂਟ ਵੱਲੋਂ ਦਿੱਤੀ ਗਈ ਗ੍ਰਾਂਟ 'ਚੋਂ 40 ਲੱਖ ਰੁਪਏ ਦੀ ਹਸਪਤਾਲ ਪ੍ਰਸ਼ਾਸਨ ਵੱਲੋਂ ਕਿੱਟਾਂ ਦੀ ਖਰੀਦ ਕੀਤੀ ਗਈ ਸੀ

ਇਸ ਨੂੰ ਡਾਕਟਰਾਂ ਨੇ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਮੈਂਬਰ ਪਾਰਲੀਮੈਂਟ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਕੋਰੋਨਾ ਆਈਸੋਲੇਸ਼ਨ ਵਾਰਡ ਅਤੇ ਦੂਸਰੇ ਸਟਾਫ ਦੇ ਲਈ ਪੀ.ਪੀ.ਈ. ਕਿੱਟਾਂ, ਮਾਸਕ ਅਤੇ ਹੋਰ ਜ਼ਰੂਰਤ ਦਾ ਸਾਮਾਨ ਖਰੀਦਣ ਦੇ ਲਈ ਵਿਸ਼ੇਸ਼ ਗ੍ਰਾਂਟ ਦਿੱਤੀ ਗਈ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਉਕਤ ਗ੍ਰਾਂਟ ਵਿੱਚੋਂ 40 ਲੱਖ ਰੁਪਏ ਦੇ ਕਰੀਬ ਪੈਸੇ ਖਰਚ ਕਰਦਿਆਂ ਹੋਇਆ 1 ਹਜ਼ਾਰ ਰੁਪਏ ਦੇ ਕਰੀਬ ਪੀ.ਪੀ.ਈ ਕਿੱਟਾਂ ਦੀ ਖਰੀਦ ਕੀਤੀ ਸੀ। ਕਿੱਟਾਂ ਦੀ ਖਰੀਦ ਕਰਕੇ ਜਦੋਂ ਮੈਡੀਕਲ ਸੁਪਰਡੰਟ ਵੱਲੋਂ ਡਾਕਟਰਾਂ ਨੂੰ ਦਿੱਤੀਆਂ ਗਈਆਂ ਤਾਂ ਮਾਪਦੰਡਾਂ 'ਤੇ ਖਰੀਆਂ ਨਾ ਉਤਰਨ ਵਾਲੀਆਂ ਕਿੱਟਾ ਪਾਉਂਦਿਆ ਸਾਰ ਹੀ ਇਹ ਫਟ ਗਈਆਂ। ਕਈ ਡਾਕਟਰਾਂ ਦਾ ਇਨ•ਾਂ ਕਿੱਟਾਂ ਵਿੱਚ ਪੂਰਾ ਸਰੀਰ ਵੀ ਕਵਰ ਨਹੀਂ ਹੋ ਰਿਹਾ ਸੀ ਅਤੇ ਕਈਆਂ ਦੀ ਪੂਰੀ ਤਰ•ਾਂ ਜਿਪ ਵੀ ਬੰਦ ਨਹੀਂ ਹੋ ਰਹੀ ਸੀ। ਬੀਤੇ 2 ਦਿਨਾਂ ਤੋਂ ਡਾਕਟਰਾਂ ਵੱਲੋਂ ਇਹ ਕਿੱਟਾਂ ਪਾਉਣ ਤੋਂ ਸਾਫ਼ ਮਨਾ ਕਰ ਕਰ ਦਿੱਤਾ ਗਿਆ ਸੀ ਅਤੇ ਮੈਡੀਸਨ ਵਿਭਾਗ ਵੱਲੋਂ ਤਾਂ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਨੂੰ ਕਿੱਟਾ ਸਹੀ ਨਾ ਹੋਣ ਦਾ ਹਵਾਲਾ ਦਿੰਦਿਆ ਪੱਤਰ ਵੀ ਲਿਖਿਆ ਗਿਆ ਸੀ। ਮੀਡੀਆਂ ਵਿੱਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੱਜ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਵੱਲੋਂ ਹਸਪਤਾਲ ਦੇ ਮੈਡੀਕਲ ਸੁਪਰਡੰਟ ਡਾ. ਰਮਨ ਸ਼ਰਮਾ, ਮੈਡੀਸਨ ਵਿਭਾਗ ਦੇ ਮੁੱਖੀ ਡਾ. ਸ਼ਿਵਚਰਨ ਸਮੇਤ ਕੋਰੋਨਾ ਆਈਸੋਲੇਸ਼ਨ ਵਾਰਡ ਦੇ ਨੋਡਲ ਅਫਸਰ ਡਾ. ਸਲਵਾਨ, ਡਾ. ਸਤਪਾਲ, ਡਾ. ਧੰਜੂ ਨੂੰ ਬੁਲਾਇਆ ਗਿਆ ਸੀ।

ਇਸ ਦੌਰਾਨ ਘਟੀਆਂ ਕੁਆਲਿਟੀ ਦੀਆਂ ਕਿੱਟਾਂ ਨੂੰ ਲੈ ਕੇ ਮੈਡੀਸਨ ਵਿਭਾਗ ਦੇ ਡਾਕਟਰਾਂ ਨੇ ਪ੍ਰਿੰਸੀਪਲ ਦੇ ਸਾਹਮਣੇ ਸਾਰਾ ਸਿਹਰਾ ਮੈਡੀਸਨ ਸੁਪਰਡੰਟ ਸਿਰ ਭੰਨ ਦਿੱਤਾ। ਡਾਕਟਰਾਂ ਨੇ ਸੁਪਰਡੰਟ ਨੂੰ ਕਿਹਾ ਕਿ ਇਸ ਔਖੀ ਘੜੀ ਵਿੱਚ ਡਾਕਟਰ ਦਿਨ-ਰਾਤ ਇਕ ਕਰਦਿਆਂ ਹੋਇਆ ਕੋਰੋਨਾ ਨਾਲ ਜੰਗ ਲੜ• ਰਹੇ ਹਨ। ਸਰਕਾਰ ਅਤੇ ਵਿਭਾਗ ਦੇ ਨਾਲ ਮੌਢੇ ਨਾਲ ਮੌਡਾ ਜੋੜ ਕੇ ਖੜੇ ਹਨ ਪਰ ਘਟੀਆ ਕੁਆਲਿਟੀ ਦੀਆਂ ਕਿੱਟਾਂ ਦੇਖ ਕੇ ਡਾਕਟਰਾਂ ਦੀ ਜਾਨ ਨੂੰ ਜਾਨ-ਬੁੱਝ ਕੇ ਸੂਲੀ 'ਤੇ ਟੰਗਿਆ ਜਾ ਰਿਹਾ ਹੈ। ਉਨ੍ਹਾਂ ਵਿੱਚੋਂ ਇਕ ਡਾਕਟਰ ਨੇ ਤਾ ਇਹ ਵੀ ਕਹਿ ਦਿੱਤਾ ਕਿ ਜੋ ਨੋਟਿਸ ਜਾਰੀ ਹੋਏ ਹਨ ਉਹ ਮੈਡੀਕਲ ਸੁਪਰਡੰਟ ਦੇ ਕਾਰਨ ਹੀ ਜਾਰੀ ਹੋਏ ਹਨ। ਇਸਦੇ ਨਾਲ ਤਨਦੇਹੀ ਦੇ ਨਾਲ ਕੰਮ ਕਰਨ ਵਾਲੇ ਡਾਕਟਰਾਂ ਅਤੇ ਮੁਲਾਜ਼ਮਾਂ ਦਾ ਮਨੋਬਲ ਟੁੱਟਦਾ ਹੈ। ਇਕ ਡਾਕਟਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਉਹ ਖੁਦ ਮਰੀਜ਼ਾਂ ਦੀ ਸੇਵਾ ਦੇ ਲਈ 24 ਘੰਟੇ ਤਤਪਰ ਰਹਿੰਦਾ ਹੈ। ਉਸਨੇ ਤਾਂ ਆਪਣੀ ਪਤਨੀ ਨੂੰ ਕਹਿ ਦਿੱਤਾ ਹੈ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਵੱਲੋਂ ਦਿੱਤੀ ਮਾਨਸਿਕ ਪਰੇਸ਼ਾਨੀ ਕਾਰਨ ਕੁੱਝ ਹੋ ਜਾਂਦਾ ਹੈ ਤਾਂ ਉਸਦਾ ਸਿੱਧਾ ਜਿੰਮੇਵਾਰ ਮੈਡੀਕਲ ਸੁਪਰਡੰਟ ਹੋਵੇਗਾ। ਮੈਡੀਸਨ ਵਿਭਾਗ ਦੇ ਇਕ ਡਾਕਟਰ ਨੇ ਜੱਗਬਾਣੀ ਨਾਲ ਗੱਲਬਾਤ ਕਰਦਿਆ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਮੈਂਬਰ ਪਾਰਲੀਮੈਂਟ ਫੰਡ ਦੇ ਲੱਖਾਂ ਰੁਪਏ ਘਟੀਆ ਕੁਆਲਿਟੀ ਦਾ ਮਟੀਰੀਅਲ ਖਰੀਦ ਕੇ ਬਰਬਾਦ ਕਰ ਦਿੱਤੇ ਹਨ। ਮੈਡੀਕਲ ਸੁਪਰਡੰਟ ਮੁਲਾਜ਼ਮਾਂ ਨੂੰ ਬਾਰ-ਬਾਰ ਪਰੇਸ਼ਾਨ ਕਰ ਰਿਹਾ ਹੈ। ਇਸ ਔਖੀ ਘੜੀ ਵਿੱਚ ਤਾਂ ਉਹਨਾਂ ਦਾ ਮਨੋਬਲ ਵਧਾਉਣਾ ਚਾਹੀਦਾ ਹੈ ਪਰ ਉਹ ਲਗਾਤਾਰ ਮਨੋਬਲ ਤੋੜ ਰਹੇ ਹਨ। ਜੇਕਰ ਇਹੀ ਹਾਲਾਤ ਰਹੇ ਤਾਂ ਕੋਈ ਵੀ ਡਾਕਟਰ ਤਨਦੇਹੀ ਨਾਲ ਕੰਮ ਕਿਸ ਤਰ•ਾਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਮੈਡੀਸਨ ਵਿਭਾਗ ਨੇ ਸੋਚ ਲਿਆ ਹੈ ਕਿ ਉਹ ਹੁਣ ਮੈਡੀਸਨ ਸੁਪਰਡੰਟ ਦਾ ਸੋਸ਼ਲ ਬਾਈਕਾਟ ਕਰਨਗੇ।

ਕੀ ਕਹਿੰਦੇ ਨੇ ਮੈਡੀਕਲ ਸੁਪਰਡੰਟ-  
ਇਸ ਸਬੰਧੀ ਜਦੋਂ ਹਸਪਤਾਲ ਦੇ ਮੈਡੀਕਲ ਸੁਪਰਡੰਟ ਡਾ. ਰਮਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਕਿਸੇ ਨਾਲ ਵਾਦ-ਵਿਵਾਦ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਕਿੱਟਾਂ ਖਰੀਦਣ ਲਈ ਟੈਕਨੀਕਲ ਕਮੇਟੀ ਗਠਿਤ ਕੀਤੀ ਗਈ ਸੀ ਉਸਤੋਂ ਬਾਅਦ ਹੀ ਖਰੀਦ ਹੋਈ ਹੈ। ਦੁਬਾਰਾਂ ਇੰਸਪੈਕਸ਼ਨ ਕਰਵਾਈ ਜਾ ਰਹੀ ਹੈ।

ਕੀ ਕਹਿੰਦੇ ਨੇ ਮੈਡੀਕਲ ਕਾਲਜ ਦੀ ਪ੍ਰਿੰਸੀਪਲ-
ਇਸ ਸਬੰਧੀ ਮੈਡੀਕਲ ਕਾਲਜ ਦੀ ਪਿੰ੍ਰ. ਸੁਜਾਤਾ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅੱਜ ਡਾਕਟਰਾਂ ਦੀ ਮੀਟਿੰਗ ਬੁਲਾਈ ਗਈ ਸੀ। ਜਿਸ ਵਿੱਚ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਡਾਕਟਰ ਸੁਜਾਤਾ ਨੇ ਦੱਸਿਆ ਕਿ ਜੇਕਰ ਪੀ.ਪੀ.ਈ. ਕਿੱਟਾਂ ਮਾਪਦੰਡਾਂ ਤੇ ਖਰੀਆਂ ਨਹੀਂ ਉਤਰਣਗੀਆਂ ਤਾਂ ਜਿਸ ਕੰਪਨੀ ਤੋਂ ਇਹ ਕਿੱਟਾਂ ਖਰੀਦੀਆਂ ਗਈਆਂ ਹਨ ਉਸਨੂੰ ਵਾਪਿਸ ਭੇਜ ਦਿੱਤੀਆਂ ਜਾਣਗੀਆ। ਉਨਾਂ ਕਿਹਾ ਕਿ ਇਸ ਮਾਮਲੇ ਨੂੰ ਜਲਦ ਹਲ ਕੀਤਾ ਜਾ ਰਿਹਾ ਹੈ।


Shyna

Content Editor

Related News