ਗੁਰਹਰਸਹਾਏ 'ਚ ਚੜ੍ਹਦੀ ਸਵੇਰੇ ਚੱਲੀ ਗੋਲੀ, 1 ਜ਼ਖਮੀ
Tuesday, Feb 05, 2019 - 02:50 PM (IST)
ਗੁਰਹਰਸਹਾਏ (ਆਵਲਾ) - ਗੁਰਹਰਸਹਾਏ ਦੀ ਗੁਰੂ ਕਰਮ ਸਿੰਘ ਬਸਤੀ 'ਚ ਅੱਜ ਚੜ੍ਹਦੀ ਸਵੇਰੇ ਪੁਰਾਣੀ ਰਜ਼ਿੰਸ਼ ਦੇ ਤਹਿਤ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਵਿਅਕਤੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਜ਼ਖਮੀ ਸਨੀ ਪੁੱਤਰ ਮਾਕਸਰ ਨੇ ਦੱਸਿਆ ਕਿ ਇਹ ਗੋਲੀ ਪੁਰਾਣੀ ਰਜ਼ਿੰਸ਼ ਦੇ ਤਹਿਤ ਕਿਸੇ ਅਣਪਛਾਤੇ ਵਿਅਕਤੀ ਵਲੋਂ ਚਲਾਈ ਗਈ ਸੀ ਅਤੇ ਪੱਟ 'ਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਜ਼ਖਮੀ ਹਾਲਤ 'ਚ ਉਸ ਗੁਰਹਰਸਹਾਏ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ।