ਖਾਸ ਖੇਤਰਾਂ ''ਚ ਬਾਰ-ਰੈਸਟੋਰੈਂਟਾਂ ਨੂੰ ਰਾਤ 11.30 ਤੋਂ ਬੰਦ ਕਰਨ ਦੇ ਆਦੇਸ਼

12/06/2019 1:06:56 PM

ਜਲੰਧਰ (ਸ਼ੋਰੀ)—ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਡੀ.ਸੀ.ਪੀ. (ਕਾਨੂੰਨ ਵਿਵਸਥਾ) ਬਲਕਾਰ ਸਿੰਘ ਨੇ ਇਕ ਆਦੇਸ਼ ਜਾਰੀ ਕਰਕੇ ਸ਼ਹਿਰ 'ਚ ਪੈਂਦੇ ਕਮਿਸ਼ਨਰੇਟ ਇਲਾਕੇ 'ਚ ਸਾਰੇ ਰੈਸਟੋਰੈਂਟਾਂ, ਕਲੱਬ, ਬਾਰ, ਪੱਬ ਅਤੇ ਹੋਰ ਲਾਈਸੈਂਸ ਸ਼ੁਦਾ ਖਾਣ-ਪੀਣ ਦੇ ਸਥਾਨਾਂ 'ਤੇ ਰਾਤ 11.30 ਵਜੇ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸ਼ਹਿਰ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ ਦੇ ਉਦੇਸ਼ ਤੋਂ ਇਹ ਕਦਮ ਚੁੱਕਿਆ ਗਿਆ ਹੈ। ਡੀ.ਸੀ.ਪੀ. ਬਲਕਾਰ ਸਿੰਘ ਨੇ ਕਿਹਾ ਕਿ ਕਮਿਸ਼ਨਰੇਟ ਖੇਤਰ 'ਚ ਉਕਤ ਆਦੇਸ਼ 7 ਦਸੰਬਰ 2019 ਤੋਂ ਲੈ ਕੇ 15 ਜਨਵਰੀ 2020 ਤੱਕ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਪੁਲਸ ਦੇ ਆਦੇਸ਼ਾਂ ਦੀ ਉਲੰਘਣਾ ਕਰੇਗਾ। ਉਸ ਦੇ ਖਿਲਾਫ ਸਬੰਧਿਤ ਧਰਾਵਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।

ਡੀ.ਸੀ.ਪੀ. ਨੇ ਕਿਹਾ ਕਿ ਇਹ ਗੱਲ ਦੇਖਣ 'ਚ ਸਾਹਮਣੇ ਆਈ ਹੈ ਕਿ ਪਤੰਗ ਉਡਾਉਣ ਦੇ ਲਈ ਜਿਸ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਹ ਸੂਤੀ ਡੋਰ ਨਹੀਂ ਹੁੰਦੀ ਬਲਕਿ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਚਾਈਨਾ ਡੋਰ ਨਾਲ ਮਨੁੱਖੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ, ਕਿਉਂਕਿ ਇਸ ਨਾਲ ਦੋ-ਪਹੀਆ ਵਾਹਨਾਂ 'ਤੇ ਨਿਕਲਣ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਤੱਥਾਂ ਨੂੰ ਧਿਆਨ 'ਚ ਰੱਖਦੇ ਹੋਏ ਸਿੰਥੈਟਿਕ/ ਪਲਾਸਟਿਕ ਦੀ ਬਣੀ ਡੋਰ ਨਾਲ ਪਤੰਗ ਉਡਾਉਣ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਂਦੀ ਹੈ। ਇਹ ਆਦੇਸ਼ ਕਮਿਸ਼ਨਰੇਟ ਪੁਲਸ ਖੇਤਰ 'ਚ 30 ਨਵੰਬਰ 2019 ਤੋਂ ਲਾਗੂ ਕਰ ਦਿੱਤੇ ਗਏ ਸਨ ਅਤੇ ਇਨ੍ਹਾਂ ਨੇ 29 ਮਈ 2020 ਤੱਕ ਲਾਗੂ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਵੀ ਪੁਲਸ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਉਲੰਘਣਾ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News