ਭਾਰਤ ਸਰਕਾਰ ਵਲੋਂ ਗੁਰਪਤਵੰਤ ਪੰਨੂ ਸਣੇ 9 ਖਾਲਿਸਤਾਨੀ ਪੱਖੀ ਅੱਤਵਾਦੀ ਐਲਾਨ

07/02/2020 6:21:05 PM

ਨਵੀਂ ਦਿੱਲੀ/ਜਲੰਧਰ : ਗ੍ਰਹਿ ਮੰਤਰਾਲਾ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨੇਤਾ ਵਾਧਵਾ ਸਿੰਘ ਸਣੇ 9 ਲੋਕਾਂ ਨੂੰ ਪੰਜਾਬ 'ਚ ਅੱਤਵਾਦ ਨੂੰ ਫਿਰ ਹਵਾ ਦੇਣ ਦੇ ਲਈ ਅੱਤਵਾਦੀ ਐਲਾਨ ਕੀਤਾ ਹੈ। ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਸਿੱਖ ਯੂਥ ਫੈੱਡਰੇਸ਼ਨ ਦੇ ਚੀਫ ਲਖਬੀਰ ਸਿੰਘ ਨੂੰ ਵੀ ਅੱਤਵਾਦੀਆਂ ਦੀ ਸੂਚੀ 'ਚ ਪਾਇਆ ਗਿਆ ਹੈ। ਇਨ੍ਹਾਂ 9 ਲੋਕਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਅੱਤਵਾਦੀ ਐਲਾਨ ਕੀਤਾ ਗਿਆ ਹੈ।
ਬਿਆਨ ਮੁਤਾਬਕ ਇਹ ਸਾਰੇ 9 ਲੋਕ ਸੀਮਾ ਪਾਰ ਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ 'ਚ ਸ਼ਾਮਲ ਰਹੇ ਹਨ। ਦੇਸ਼ 'ਚ ਅਸਥਿਰਤਾ ਦੀਆਂ ਉਨ੍ਹਾਂ ਦੀਆਂ ਨਾਪਾਕ ਕੋਸ਼ਿਸ਼ਾਂ 'ਚ ਇਨ੍ਹਾਂ ਅੱਤਵਾਦੀਆਂ ਨੇ ਪੰਜਾਬ 'ਚ ਅੱਤਵਾਦ ਵਧਾਇਆ ਅਤੇ ਖਾਲਿਸਤਾਨ ਅੰਦੋਲਨ ਨੂੰ ਹਵਾ ਦਿੱਤੀ। ਪਿਛਲੇ ਸਾਲ ਸਤੰਬਰ 'ਚ ਇਸ ਐਕਟ ਨੂੰ ਲਾਗੂ ਕਰ ਕੇ ਕੇਂਦਰ ਸਰਕਾਰ ਨੇ ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ, ਜਕੀ-ਉਰ-ਰਹਿਮਾਨ ਲਖਵੀ ਤੇ ਦਾਊਦ ਇਬਰਾਹਿਮ ਨੂੰ ਅੱਤਵਾਦੀ ਐਲਾਨ ਕੀਤਾ ਸੀ।
1. ਗੁਰਪਤਵੰਤ ਸਿੰਘ ਪੰਨੂ (ਸਿੱਖਸ ਫਾਰ ਜਸਟਿਸ ਅਮਰੀਕਾ)
2. ਵਧਾਵਾ ਸਿੰਘ (ਚੀਫ ਬੱਬਰ ਖਾਲਸਾ ਇੰਟਰਨੈਸ਼ਨਲ ਪਾਕਿਸਤਾਨ)
3. ਪਰਮਜੀਤ ਸਿੰਘ (ਚੀਫ ਬੱਬਰ ਖਾਲਸਾ ਇੰਟਰਨੈਸ਼ਨਲ ਬ੍ਰਿਟੇਨ)
4. ਲਖਬੀਰ ਸਿੰਘ (ਚੀਫ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਪਾਕਿਸਤਾਨ)
5. ਰਣਜੀਤ ਸਿੰਘ (ਖਾਲਿਸਤਾਨ ਜ਼ਿੰਦਾਬਾਦ ਫੋਰਸ ਪਾਕਿਸਤਾਨ)
6. ਪਰਮਜੀਤ ਸਿੰਘ (ਖਾਲਿਸਤਾਨ ਕਮਾਂਡੋ ਫੋਰਸ ਪਾਕਿਸਤਾਨ)
7. ਭੁਪਿੰਦਰ ਸਿੰਘ ਭਿੰਡਾ (ਖਾਲਿਸਤਾਨ ਜ਼ਿੰਦਾਬਾਦ ਫੋਰਸ ਜਰਮਨੀ)
8. ਗੁਰਮੀਤ ਸਿੰਘ ਬੱਗਾ (ਖਾਲਿਸਤਾਨ ਜ਼ਿੰਦਾਬਾਦ ਫੋਰਸ ਜਰਮਨੀ)
9. ਹਰਦੀਪ ਸਿੰਘ ਨਿੱਜਰ (ਚੀਫ ਖਾਲਿਸਤਾਨ ਟਾਈਗਰ ਫੋਰਸ ਕੈਨੇਡਾ)


Deepak Kumar

Content Editor

Related News