ਹਨੀਪ੍ਰੀਤ ਨਾਲ ਸੰਬੰਧਾਂ ''ਤੇ ਮੂੰਹ ਖੋਲ੍ਹਣ ਵਾਲਿਆਂ ਨੂੰ ਮਰਵਾ ਦਿੰਦਾ ਸੀ ਗੁਰਮੀਤ ਰਾਮ ਰਹੀਮ

09/16/2017 8:30:50 AM

ਸਿਰਸਾ,ਚੰਡੀਗੜ੍ਹ (ਭਾਰਦਵਾਜ)  - ਡੇਰਾ ਮੁਖੀ ਗੁਰਮੀਤ ਦੇ ਇਕ ਸਾਬਕਾ ਸਾਧੂ ਹੰਸਰਾਜ ਚੌਹਾਨ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਉਸਦੇ ਹਨੀਪ੍ਰੀਤ ਨਾਲ ਸੰਬੰਧ ਸਨ। ਹਨੀਪ੍ਰੀਤ ਅਕਸਰ ਉਸਦੇ ਨਾਲ ਹੀ ਜਾਂਦੀ ਸੀ ਤੇ ਦੋਵਾਂ ਦੇ ਤੰਬੂ ਇਕ-ਦੂਜੇ ਦੇ ਨੇੜੇ ਹੀ ਰਹਿੰਦੇ ਸਨ। ਸਾਧੂ ਨੇ ਦੋਸ਼ ਲਾਇਆ ਕਿ ਇਸ ਗੱਲ ਦੀ ਚਰਚਾ ਡੇਰਾ ਪ੍ਰੇਮੀਆਂ ਵਿਚ ਰਹਿੰਦੀ ਸੀ ਪਰ ਗੁਰਮੀਤ ਇਸਦੀ ਪ੍ਰਵਾਹ ਨਹੀਂ ਕਰਦਾ ਸੀ। ਜੇਕਰ ਕੋਈ ਮੂੰਹ ਖੋਲ੍ਹੇ ਤਾਂ ਉਸ ਨੂੰ ਡੇਰਾ ਮੁਖੀ ਵੱਲੋਂ ਮਰਵਾ ਕੇ 4 ਨੰਬਰ ਮੋਟਰ ਦੇ ਨੇੜੇ ਸਵੇਰੇ 4 ਵਜੇ ਤੋਂ ਪਹਿਲਾਂ-ਪਹਿਲਾਂ ਅੰਤਿਮ ਸੰਸਕਾਰ ਕਰਵਾ ਦਿੰਦਾ ਸੀ। ਇਸਦੇ ਇਲਾਵਾ ਉਸਨੇ ਡੇਰਾ ਮੁਖੀ 'ਤੇ ਦੋਸ਼ ਲਾਇਆ ਕਿ ਉਹ ਭਗਵਾਨ ਦੀ ਸਿੱਧੀ ਪ੍ਰਾਪਤੀ ਤੇ ਭਗਤੀ ਮਾਰਗ 'ਚ ਮਨ ਲੱਗਣ ਦਾ ਝਾਂਸਾ ਦੇ ਕੇ ਨਪੁੰਸਕ ਬਣਾ ਦਿੰਦਾ ਸੀ। ਹੰਸਰਾਜ ਨੇ ਦਾਅਵਾ ਕੀਤਾ ਕਿ ਰਾਮ ਰਹੀਮ ਦੇ ਕਹਿਣੇ 'ਤੇ ਉਸਨੂੰ ਵੀ ਨਪੁੰਸਕ ਬਣਾਇਆ ਗਿਆ ਸੀ। ਇਸਦੇ ਬਾਅਦ ਉਸ ਨੇ ਡੇਰਾ ਛੱਡ ਦਿੱਤਾ। ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਵਿਚ 25 ਅਕਤੂਬਰ ਨੂੰ ਹੋਣੀ ਹੈ। ਉਸਦੀ ਇੱਛਾ ਦਾ ਵਿਰੋਧ ਕਰਨ ਵਾਲੀਆਂ ਲੜਕੀਆਂ ਤੇ ਇਲਾਕਾ ਵਾਸੀ ਲਾਪਤਾ ਹਨ। ਤਲਾਸ਼ੀ ਦੌਰਾਨ ਮਨੁੱਖੀ ਪਿੰਜਰ ਨਾ ਕਢਵਾਉਣ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ 200 ਏਕੜ 'ਚ ਬਣੇ ਡੇਰੇ ਨੂੰ 2 ਦਿਨਾਂ ਵਿਚ ਕਿਵੇਂ ਖੰਗਾਲਿਆ ਜਾ ਸਕਦਾ ਹੈ? ਇਸ ਲਈ ਉਹ ਇਕ ਵਾਰ ਫਿਰ ਹਾਈਕੋਰਟ ਜਾਣਗੇ । ਹਨੀਪ੍ਰੀਤ ਦਾ ਵਿਸ਼ਵਾਸ ਗੁਪਤਾ ਨਾਲ ਵਿਆਹ ਦਾ ਖੇਡ ਵੀ ਡੇਰਾ ਮੁਖੀ ਨੇ ਰਚਿਆ ਸੀ। ਡੇਰਾ ਮੁਖੀ ਪ੍ਰਿਯੰਕਾ ਉਰਫ ਹਨੀਪ੍ਰੀਤ ਦੇ ਵਿਆਹ ਸਮੇਂ ਲਾੜੇ ਵਿਸ਼ਵਾਸ ਨਾਲ ਸਜ-ਧੱਜ ਕੇ ਘੋੜਾ ਬੱਗੀ 'ਤੇ ਬੈਠ ਗਿਆ ਸੀ। ਅਰਸਿਆਂ ਤੋਂ ਬਾਅਦ ਡੇਰਾ ਮੁਖੀ ਦੀ ਨੂੰਹ ਹੁਸਨਪ੍ਰੀਤ ਨੇ ਵਿਰੋਧ ਕੀਤਾ ਅਤੇ ਉਹ ਆਪਣੇ ਪੇਕੇ ਬਠਿੰਡਾ ਜਾ ਬੈਠੀ।
1990 ਵਿਚ ਡੇਰੇ ਦੀ ਕਮਾਨ ਹੱਥ ਵਿਚ ਆਉਣ ਤੋਂ ਬਾਅਦ ਡੇਰਾ ਮੁਖੀ ਨੇ ਸਾਧੂਆਂ ਤੇ ਸਾਧਵੀਆਂ ਦੀ ਪਛਾਣ ਲੁਕਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਨਵੇਂ ਨਾਂ ਦਿੱਤੇ। ਉਨ੍ਹਾਂ ਦੇ ਸਰੀਰ ਦੇ ਆਧਾਰ 'ਤੇ ਫਲ, ਫਰੂਟ ਤੇ ਸਬਜ਼ੀਆਂ ਦੇ ਨਾਂ ਦਿੱਤੇ ਜਾਣ ਲੱਗੇ। ਕਈ ਸਾਧਵੀਆਂ ਦੇ ਨਾਂ ਗੁਰਕੈਟ, ਗੁਰਫਲਾਵਰ ਰੱਖੇ ਗਏ ਤਾਂ ਆਪਣੇ ਜਵਾਈਆਂ ਦੇ ਨਾਂ ਵੀ ਬਦਲ ਦਿੱਤੇ। ਮਸਲਨ ਡੇਰਾ ਮੁਖੀ ਨੇ ਆਪਣੇ 'ਕਾਨੂੰਨ' ਵਿਚ ਹਰ ਕਿਸੇ ਨੂੰ ਹੀ ਢਾਲਿਆ।
ਚਿੜ੍ਹ ਕੇ ਬਦਲ ਦਿੱਤਾ ਪ੍ਰਿਯੰਕਾ ਦਾ ਨਾਂ
ਹਨੀਪ੍ਰੀਤ ਡੇਰਾ ਮੁਖੀ ਦਾ ਦਿੱਤਾ ਨਾਂ ਹੈ। ਉਸਦੀ ਅਸਲ ਪਛਾਣ ਪ੍ਰਿਯੰਕਾ ਤਨੇਜਾ ਦੇ ਰੂਪ ਵਿਚ ਸੀ। ਕੁਝ ਸਾਧੂ ਪੰਜਾਬੀ ਗੀਤ 'ਨੀਂ ਪ੍ਰਿਯੰਕਾ ਪ੍ਰਿਯੰਕਾ' ਦੀਆਂ ਲਾਈਨਾਂ ਨਾਲ ਉਸਨੂੰ ਛੇੜਿਆ ਕਰਦੇ ਸਨ ਤੇ ਡੇਰਾ ਮੁਖੀ ਇਸ ਗੱਲ 'ਤੇ ਚਿੜ੍ਹਦਾ ਸੀ। ਇਸ ਤੋਂ ਤੰਗ ਆ ਕੇ ਉਸ ਦਾ ਨਾਂ ਬਦਲ ਕੇ ਹਨੀਪ੍ਰੀਤ ਰੱਖ ਦਿੱਤਾ। ਉਸਨੇ ਦੋਵੇਂ ਜਵਾਈਆਂ ਦੇ ਨਾਂ ਵੀ ਬਦਲ ਕੇ ਸ਼ਾਨ-ਏ-ਮੀਤ ਤੇ ਰੂਹ-ਏ-ਮੀਤ ਰੱਖ ਦਿੱਤੇ। ਸਾਬਕਾ ਸਾਧੂ ਹੰਸਰਾਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਛਤਰਪਤੀ ਹੱਤਿਆਕਾਂਡ ਦੇ ਦੋਸ਼ੀਆਂ ਵਿਚ ਸ਼ਾਮਲ ਕੁਲਦੀਪ ਦਾ ਵੀ ਨਾਂ ਬਦਲ ਕੇ ਗੋਲਡਲ ਕਰ ਦਿੱਤਾ ਸੀ।
ਰਾਮ ਰਹੀਮ ਖਿਲਾਫ ਹੱਤਿਆ ਦੇ 2 ਮਾਮਲਿਆਂ ਦੀ ਸੁਣਵਾਈ ਭਲਕੇ
ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਸ਼ਨੀਵਾਰ ਨੂੰ ਸੀ. ਬੀ. ਆਈ. ਅਦਾਲਤ ਵਿਚ ਅੰਤਿਮ ਬਹਿਸ ਹੋਣੀ ਹੈ। ਮੁਲਜ਼ਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਸ ਤਰੀਕ 'ਤੇ ਪੇਸ਼ ਹੋਣਾ ਹੈ। ਜੇਲ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਰਮੀਤ ਨੂੰ ਅਦਾਲਤ ਵਿਚ ਨਹੀਂ ਲਿਆਂਦਾ ਜਾਵੇਗਾ। ਉਸਦੀ ਪੇਸ਼ੀ ਦਾ ਇੰਤਜ਼ਾਮ ਸੁਨਾਰੀਆ ਜੇਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾਵੇਗਾ। ਹੱਤਿਆ ਦੇ ਦੋਵੇਂ ਮਾਮਲਿਆਂ ਵਿਚ ਗੁਰਮੀਤ ਰਾਮ ਰਹੀਮ ਮੁੱਖ ਦੋਸ਼ੀ ਹੈ।


Related News