ਰਾਮ ਰਹੀਮ ਨੇ ਮੁੜ ਮੰਗੀ 21 ਦਿਨ ਦੀ ਫਰਲੋ, ਹੁਣ ਕੋਰਟ ਹੀ ਕਰੇਗੀ ਫ਼ੈਸਲਾ

06/14/2024 3:02:38 PM

ਹਰਿਆਣਾ- ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਮੁੜ ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ ਫਿਰ ਤੋਂ 21 ਦਿਨ ਦੀ ਫਰਲੋ ਮੰਗੀ ਹੈ। ਰਾਮ ਰਹੀਮ ਨੇ ਆਪਣੀ ਫਰਲੋ ਪਟੀਸ਼ਨ 'ਚ ਕਿਹਾ ਕਿ ਇਸੇ ਮਹੀਨੇ ਰਾਮ ਰਹੀਮ ਦਾ ਪ੍ਰੋਗਰਾਮ ਹੈ, ਜਿਸ 'ਚ ਉਸ ਨੇ ਸ਼ਾਮਲ ਹੋਣਾ ਹੈ। ਡੇਰਾ ਮੁਖੀ ਦੀ ਅਰਜ਼ੀ 'ਤੇ ਗੌਰ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਇਸ ਤੋਂ ਬਾਅਦ ਸੁਣਵਾਈ 2 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਰਾਮ ਰਹੀਮ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਫਰਲੋ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਮੈਂ 14 ਦਿਨ ਦੀ ਫਰਲੋ ਦਾ ਹੱਕਦਾਰ ਹਾਂ ਪਰ ਕੋਰਟ ਨੇ ਮਨਜ਼ੂਰੀ ਨਹੀਂ ਦਿੱਤੀ ਸੀ। 

ਪਹਿਲੀ ਵਾਰ ਬਿਨਾਂ ਰਾਮ ਰਹੀਮ ਦੇ ਹੋਈਆਂ ਲੋਕ ਸਭਾ ਚੋਣਾਂ

ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਹਰਿਆਣਾ, ਪੰਜਾਬ ਅਤੇ ਰਾਜਸਥਾਨ 'ਚ ਲੋਕ ਸਭਾ ਚੋਣਾਂ ਬਿਨਾਂ ਰਾਮ ਰਹੀਮ ਦੇ ਹੋਈਆਂ। ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਸਰਕਾਰ ਵਲੋਂ ਡੇਰਾ ਮੁਖੀ ਨੂੰ ਇਸ ਵਾਰ ਚੋਣਾਂ 'ਚ ਪੈਰੋਲ ਨਹੀਂ ਦਿੱਤੀ ਗਈ। ਜਦੋਂ ਕਿ ਹੁਣ ਤੱਕ ਉਹ 2022 ਤੋਂ 6 ਵਾਰ ਫਰਲੋ ਅਤੇ 3 ਵਾਰ ਪੈਰੋਲ ਲੈ ਕੇ 192 ਦਿਨ ਲਈ ਬਾਹਰ ਆ ਚੁੱਕਿਆ ਹੈ। ਲਗਭਗ 200 ਦਿਨ ਡੇਰਾ ਮੁਖੀ 3 ਸੂਬਿਆਂ ਦੀਆਂ ਪੰਚਾਇਤ ਚੋਣਾਂ ਤੋਂ ਲੈ ਕੇ ਵਿਧਾਨ ਸਭਾ 'ਚ ਸਰਗਰਮ ਰਹਿ ਚੁੱਕਿਆ ਹੈ। 

ਇਕ ਕੇਸ 'ਚ ਬਰੀ ਹੋ ਚੁੱਕਿਆ ਹੈ ਰਾਮ ਰਹੀਮ

ਪੰਜਾਬ ਐਂਡ ਹਰਿਆਣਾ ਹਾਈ ਕੋਰਟ ਡੇਰਾ ਮੁਖੀ ਸਮੇਤ 5 ਲੋਕਾਂ ਨੂੰ ਡੇਰਾ ਮੈਨੇਜਰ ਰਣਜੀਤ ਸਿੰਘ ਕਤਲਕਾਂਡ 'ਚ ਬਰੀ ਕਰ ਚੁੱਕਿਆ ਹੈ। ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਸੀ.ਬੀ.ਆਈ. ਕੋਰਟ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News