ਗੁਰਲਾਲ ਪਹਿਲਵਾਨ ਦੇ ਕਤਲ ਮਾਮਲੇ 'ਚ 4 ਹੋਰ ਨੌਜਵਾਨ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ
Thursday, Feb 25, 2021 - 02:07 PM (IST)
ਫ਼ਰੀਦਕੋਟ (ਜਗਤਾਰ): ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦੇ ਮਾਮਲੇ ’ਚ ਜ਼ਿਲ੍ਹਾ ਪੁਲਸ ਨੇ ਬੁੱਧਵਾਰ ਸ਼ਾਮ 4 ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਫਰੀਦਕੋਟ ਨਿਵਾਸੀ ਰਾਜਿੰਦਰ ਸਿੰਘ, ਭੀਮਾ, ਪ੍ਰਦੀਪ ਸਿੰਘ ਅਤੇ ਆਕਾਸ਼ ਦੇ ਤੌਰ ’ਤੇ ਹੋਈ, ਜਿਨ੍ਹਾਂ ਕੋਲੋਂ ਪੁਲਸ ਨੇ 315 ਬੋਰ ਪਿਸਤੌਲ, ਕਾਰਤੂਸ ਅਤੇ ਇਕ ਬਾਈਕ ਬਰਾਮਦ ਕੀਤੀ ਹੈ। ਇਨ੍ਹਾਂ ’ਤੇ ਹੱਤਿਆ ਦੇ ਪਹਿਲੇ ਗੁਰਲਾਲ ਪਹਿਲਵਾਨ ਦੀ ਰੇਕੀ ਕਰਨ ਦੇ ਦੋਸ਼ ਹਨ।
ਇਹ ਵੀ ਪੜ੍ਹੋ: 89 ਸਾਲ ਦੀ ਉਮਰ ਵਿੱਚ ਵੀ 'ਹੌਂਸਲੇ ਦੀ ਦੌੜ' ਬਰਕਰਾਰ, 3 ਸੋਨੇ ਦੇ ਮੈਡਲ ਜਿੱਤ ਕੇ ਇੰਦਰ ਸਿੰਘ ਨੇ ਰਚਿਆ ਇਤਿਹਾਸ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਤਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 18 ਫ਼ਰਵਰੀ ਨੂੰ ਗੁਰਲਾਲ ਪਹਿਲਵਾਨ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ’ਚ ਦਿੱਲੀ ਪੁਲਸ ਨੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਗੁਰਿੰਦਰ ਪਾਲ ਉਰਫ਼ ਗੋਰਾ ਭਾਊ, ਸੁਖਵਿੰਦਰ ਸਿੰਘ ਸੰਨੀ ਢਿੱਲੋ ਅਤੇ ਸੌਰਭ ਵਰਮਾ ਨੂੰ ਗਿ੍ਰਫ਼ਤਾਰ ਕੀਤਾ ਸੀ। ਦੋ ਦਿਨ ਪਹਿਲਾਂ ਫਰੀਦਕੋਟ ਪੁਲਸ ਨੇ ਕਤਲ ਲਈ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਪਿੰਡ ਘਣੀਆ ਨਿਵਾਸੀ ਗੁਰਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਤਿੰਨੇ ਦੋਸ਼ੀਆਂ ਨੂੰ ਫ਼ਰੀਦਕੋਟ ਲਿਆਉਣ ਲਈ ਪੁਲਸ ਨੇ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾ ਲਏ ਹਨ, ਜਿਨ੍ਹਾਂ ਨੂੰ 26 ਫਰਵਰੀ ਤੱਕ ਫ਼ਰੀਦਕੋਟ ਲਿਆਏ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਵਾਰਿਸ ਦੀ ਸ਼ੱਕੀ ਮੌਤ ਦੀਆਂ ਖੁੱਲ੍ਹਣ ਲੱਗੀਆਂ ਗੁੰਝਲਾਂ, ਮਾਮੇ ਦੇ ਬਿਆਨਾਂ ਤੋਂ ਹੋਇਆ ਨਵਾਂ ਖੁਲਾਸਾ