ਗੁਰਦੁਆਰੇ ’ਚ ਸੇਵਾ ਕਰਦੀ ਬੀਬੀ ਦੇ ਗਲ ਪਈਆਂ ਮਾਂ-ਧੀ., ਵੀਡੀਓ ਵਾਇਰਲ ਹੋਣ ਮਗਰੋਂ ਪਿਆ ਬਖੇੜਾ

Friday, Apr 09, 2021 - 06:31 PM (IST)

ਬਰਨਾਲਾ (ਪੁਨੀਤ ਮਾਨ): ਇੱਕ ਔਰਤ ਵਲੋਂ ਸੋਸ਼ਲ ਮੀਡੀਆ ’ਤੇ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਇਹ ਵੀਡੀਓ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਸਾਹਿਬ ਦੀ ਹੈ। ਜਿੱਥੇ ਇੱਕ ਔਰਤ ਵਲੋਂ ਸੇਵਾ ਦੇ ਨਾਮ ’ਤੇ ਗੁਰੂ ਘਰ ’ਚ ਸੇਵਾ ਕਰ ਰਹੀਆਂ ਔਰਤਾਂ ਅਤੇ ਹੋਰਨਾਂ ਸੇਵਾਦਾਰਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ। ਵੀਡੀਓ ਬਣਾ ਰਹੀ ਬੀਬੀ ਵਲੋਂ ਗੁਰੂਘਰ ਦੀ ਮਰਿਯਾਦਾ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਅਤੇ ਸੇਵਾ ਕਰ ਰਹੀਆਂ ਬੀਬੀਆਂ ਦੇ ਚਰਿੱਤਰ ਸਬੰਧੀ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਲੋਂ ਵੀ ਸੋਸ਼ਲ ਮੀਡੀਆ ’ਤੇ ਗੁਰੂਘਰ ਅਤੇ ਉਥੋਂ ਦੇ ਸੇਵਾਦਾਰਾਂ ’ਤੇ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਰਗ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਆਪਣਾ ਪੱਖ ਰੱਖਿਆ ਗਿਆ।ਜਥੇਦਾਰ ਚੂੰਘਾਂ ਨੇ ਦੱਸਿਆ ਕਿ ਇਹ ਵੀਡੀਓ ਪਿੰਡ ਦੀ ਹੀ ਇੱਕ ਔਰਤ ਵਲੋਂ ਬਣਾ ਕੇ ਵਾਇਰਲ ਕੀਤੀ ਗਈ ਹੈ। ਜਿਸ ਨੂੰ ਪਿੰਡ ਦੇ ਲੋਕਾਂ ਵਲੋਂ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ। ਪਰ ਜੋ ਲੋਕ ਵੀਡੀਓ ਉਪਰ ਗਲਤ ਟਿੱਪਣੀਆਂ ਕਰਕੇ ਗੁਰੂ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਸੱਚ ਪਤਾ ਕਰ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਬਰਨਾਲਾ: ਕੋਰੋਨਾ ਕਾਰਨ ਮ੍ਰਿਤਕ ਫ਼ੌਜੀ ਦੀ ਬੇਕਦਰੀ, ਅੰਤਿਮ ਵਿਦਾਈ ਮੌਕੇ ਨਹੀਂ ਪਹੁੰਚਿਆ ਕੋਈ ਅਧਿਕਾਰੀ

ਟੱਲੇਵਾਲ ਦੇ ਇਸ ਗੁਰੂ ਘਰ ਵਲੋਂ ਸਮਾਜ ਲਈ ਬਹੁਤ ਸੇਵਾਵਾਂ ਨਿਰਸਵਾਰਥ ਦਿੱਤੀਆਂ ਜਾ ਰਹੀਆਂ ਹਨ। ਬਾਬਾ ਸੁੰਦਰ ਸਿੰਘ, ਬਾਬਾ ਲਾਲ ਸਿੰਘ ਵਲੋਂ ਸ਼ੁਰੂ ਕੀਤੀ ਸੇਵਾ ਨੂੰ ਬਾਬਾ ਕਰਨੈਲ ਸਿੰਘ ਚਲਾ ਰਹੇ ਹਨ। ਉਨ੍ਹਾਂ ਵਲੋਂ ਪਿੰਡ ਅਤੇ ਇਲਾਕੇ ਲਈ ਸਿੱਖਿਆ, ਸਿਹਤ ਅਤੇ ਧਰਮ ਦੇ ਖ਼ੇਤਰ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ। ਬਗੈਰ ਕਿਸੇ ਮੁਨਾਫ਼ੇ ਤੋਂ ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ। ਸੈਂਕੜੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ। ਪਰ ਉਕਤ ਔਰਤ ਵਲੋਂ ਇਹ ਵੀਡੀਓ ਵਾਇਰਲ ਕਰਕੇ ਗੁਰੂ ਘਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਭਾਵੇਂ ਗੁਰੂਘਰ ਦੇ ਸੇਵਾਦਾਰਾਂ ਵਲੋਂ ਵੀਡੀਓ ਵਾਇਰਲ ਕਰਨ ਵਾਲੀ ਬੀਬੀ ਨੂੰ ਔਰਤ ਹੋਣ ਦੇ ਨਾਤੇ ਬਖ਼ਸ਼ਦਿਆਂ ਉਸਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਗਈ ਹੈ ਪਰ ਜੇਕਰ ਅੱਗੇ ਤੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ:   14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)

ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਜਿਸ ਗੁਰੂ ਘਰ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ। ਉਸ ਦਾ ਪੂਰੇ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਵਿੱਚ ਸ਼ਰਧਾ ਅਤੇ ਸਤਿਕਾਰ ਹੈ। ਇਸ ਗੁਰੂ ਘਰ ਦੇ ਪ੍ਰਬੰਧਾਂ ਅਧੀਨ ਇਲਾਕੇ ਵਿੱਚ ਸਿੱਖਿਆ, ਸਿਹਤ ਅਤੇ ਧਰਮ ਲਈ ਵੱਡਾ ਯੋਗਦਾਨ ਪਾਇਆ ਜਾਂਦਾ ਆਇਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਕਰਕੇ ਗੁਰੂਘਰ ਦੇ ਕੀਤੇ ਨਿਰਾਦਰ ਕਾਰਨ ਸਮੁੱਚੇ ਪਿੰਡ ਟੱਲੇਵਾਲ ਅਤੇ ਇਲਾਕਾ ਨਿਵਾਸੀਆਂ ਵਿੱਚ ਰੋਸ ਹੈ ਪਰ ਗੁਰੂਘਰ ਦੇ ਮੁੱਖ ਸੇਵਾਦਾਰ ਵਲੋਂ ਔਰਤ ਦਾ ਸਤਿਕਾਰ ਕਰਦਿਆਂ ਉਸ ’ਤੇ ਕੋਈ ਕਾਰਵਾਈ ਕਰਨ ਦੀ ਬਜਾਏ ਉਸ ਔਰਤ ਦੇ ਇਲਾਜ ਕਰਵਾਉਣ ਲਈ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜ੍ਹੋ:   ਫਰੀਦਕੋਟ ’ਚ ਇਨਸਾਨੀਅਤ ਸ਼ਰਮਸਾਰ, ਮਾਂ ਵਲੋਂ ਡੇਢ ਮਹੀਨੇ ਦੀ ਬੱਚੀ ਨੂੰ ਗਟਰ ’ਚ ਸੁੱਟ ਦਿੱਤੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੁਮੈਂਟ ਕਰਕੇ ਦਿਓ ਆਪਣੀ ਰਾਏ...


Shyna

Content Editor

Related News