ਗੱਗੋਬੂਹਾ ਵਿਖੇ ਸਥਿਤ ਗੁਰਦੁਆਰਾ ਕਮੇਟੀ ਦਾ ਕਈ ਸਾਲਾਂ ਤੋਂ ਚੱਲ ਰਿਹਾ ਵਿਵਾਦ ਖਤਮ
Sunday, Aug 13, 2017 - 06:21 PM (IST)
ਝਬਾਲ (ਹਰਬੰਸ ਲਾਲੂਘੁੰਮਣ)— ਪਿੰਡ ਗੱਗੋਬੂਹਾ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਦੀ ਕਮੇਟੀ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਰੇੜਕਾ ਉਸ ਵੇਲੇ ਖਤਮ ਹੋ ਗਿਆ, ਜਦੋਂ ਐੱਸ. ਜੀ. ਪੀ. ਸੀ. ਦੀ ਅਗਵਾਈ 'ਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਰਜਿਸਟਡ ਲੋਕਲ ਗੁਰਦੁਆਰਾ ਕਮੇਟੀ ਨੂੰ ਸੌਂਪ ਦਿੱਤੀ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ, ਮੀਤ ਪ੍ਰਧਾਨ ਸੂਬਾ ਸਿੰਘ, ਮੱਘਰ ਸਿੰਘ ਅਤੇ ਸੁਖਦੇਵ ਸਿੰਘ ਕਮੇਟੀ ਮੈਂਬਰ ਨੂੰ ਪਿੰਡ ਵਾਸੀ ਅਤੇ ਹਲਕਾ ਤਰਨਤਾਰਨ ਤੋਂ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਗੱਗੋਬੂਹਾ, ਚੇਅਰਮੈਨ ਲਾਲੀ ਸੰਧੂ ਓਠੀਆਂ, ਬਲਵਿੰਦਰ ਸਿੰਘ ਗੱਗੋਬੂਹਾ, ਜਸਵੰਤ ਸਿੰਘ, ਹਰਜਿੰਦਰ ਸਿੰਘ, ਬੀਰ ਸਿੰਘ, ਕਾਲਾ ਸਿੰਘ, ਸੁਖਦੇਵ ਸਿੰਘ ਮਿਸਤਰੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਐੱਸ. ਜੀ. ਪੀ. ਸੀ. ਵੱਲੋਂ ਉਨ੍ਹਾਂ ਦੀ ਅਗਵਾਈ 'ਚ ਗਠਤ ਉਕਤ ਕਮੇਟੀ ਨੂੰ ਕੁਝ ਸਿਆਸੀ ਲੋਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਧੜੇਬੰਦੀ ਦਾ ਸ਼ਿਕਾਰ ਬਣਾਉਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਣ ਲਈ ਚਾਰਜ ਨਹੀਂ ਸੀ ਲੈਣ ਦਿੱਤਾ ਜਾ ਰਿਹਾ, ਜੋ ਮਾਮਲਾ ਜਿੱਥੇ ਪਿੱਛਲੇ ਸਮੇਂ ਕਾਫੀ ਵਿਵਾਦਤ ਰਿਹਾ ਅਤੇ ਚਰਚਾਵਾਂ ਦਾ ਵਿਸ਼ਾ ਬਣਿਆ ਰਿਹਾ, ਉਥੇ ਹੀ ਪਿੰਡ 'ਚ ਇਸ ਨੂੰ ਲੈ ਕੇ ਸਥਿਤੀ ਵੀ ਤਣਾਅ ਪੂਰਵਕ ਬਣੀ ਹੋਈ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਐੱਸ. ਜੀ. ਪੀ. ਸੀ. ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਉਕਤ ਕਮੇਟੀ ਦੀ ਮੁੜ ਚੋਣ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਲਈ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦਾ ਚਾਰਜ ਹੁਣ ਕਮੇਟੀ ਨੇ ਸੰਭਾਲ ਲਿਆ ਹੈ। ਇਸ ਮੌਕੇ ਲੋਕਲ ਕਮੇਟੀ ਦੇ ਚਾਰਜ ਸੰਭਾਲਣ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਉਪਕਾਰ ਸਿੰਘ ਢਿੱਲੋਂ, ਆੜ੍ਹਤੀ ਬਲਵਿੰਦਰ ਸਿੰਘ, ਲਾਲੀ ਸੰਧੂ ਓਠੀਆਂ, ਚੇਅਰਮੈਨ ਹਰਜੀਤ ਸਿੰਘ ਗੱਗੋਬੂਹਾ, ਸਰਪੰਚ ਬਲਬੀਰ ਸਿੰਘ ਅੱਡਾ ਗੱਗੋਬੂਹਾ, ਮੁੱਖਤਾਰ ਸਿੰਘ, ਗੁਰਮੀਤ ਸਿੰਘ ਓਠੀਆਂ, ਮੇਜਰ ਸਿੰਘ ਸਰਪੰਚ, ਰਛਪਾਲ ਸਿੰਘ ਮੰਗਾ ਭੱਕਰਾ ਅਤੇ ਦਿਲਬਾਗ ਸਿੰਘ ਸਾਬਕਾ ਫੌਜੀ ਨੇ ਕਿਹਾ ਕਿ ਗੁ. ਸਾਹਿਬ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਕਮੇਟੀ ਨੂੰ ਮਿਲਣ ਨਾਲ ਜਿੱਥੇ ਸੁਚੱਜੇ ਢੰਗ ਨਾਲ ਗੁ. ਸਾਹਿਬ ਦੀ ਸਾਂਭ-ਸੰਭਾਲ ਹੋ ਸਕੇਗੀ ਉਥੇ ਹੀ ਇਸ ਦੇ ਨਾਲ ਪਿੱਛਲੇ ਲੰਮੇਂ ਸਮੇਂ ਤੋਂ ਚੱਲ ਰਿਹਾ ਵਿਵਾਦ ਖਤਮ ਹੋਣ ਨਾਲ ਪਿੰਡ 'ਚ ਅਮਨ ਸ਼ਾਂਤੀ ਦੀ ਸਥਿਤੀ ਵੀ ਕਾਇਮ ਹੋ ਸਕੇਗੀ। ਇਸ ਮੌਕੇ ਜਥੇਦਾਰ ਮੇਜਰ ਸਿੰਘ, ਦਵਿੰਦਰ ਸਿੰਘ ਢਿੱਲੋਂ, ਬਲਬੀਰ ਸਿੰਘ ਬਾਊ, ਸਵਰਨ ਸਿੰਘ, ਦਰਸ਼ਨ ਸਿੰਘ, ਅਜੀਤ ਸਿੰਘ, ਹੀਰਾ ਸਿੰਘ, ਸੱਜਣ ਸਿੰਘ, ਹਰਜਿੰਦਰ ਸਿੰਘ, ਬੀਰ ਸਿੰਘ, ਜਸਮੀਤ ਸਿੰਘ, ਕਾਲਾ ਸਿੰਘ ਅਤੇ ਸੁਖਦੇਵ ਸਿੰਘ ਮਿਸਤਰੀ ਆਦਿ ਮੌਜ਼ੂਦ ਸਨ।
