ਵਿਧਾਨ ਸਭਾ 'ਚ ਭਾਰੀ ਹੰਗਾਮਾ, ਰੰਧਾਵਾ ਨੇ ਕਿਹਾ, 2027 'ਚ ਲੋਕ ਕਾਂਗਰਸ ਨੂੰ ਸਿਖਾਉਣਗੇ ਸਬਕ
Monday, Sep 29, 2025 - 01:36 PM (IST)

ਚੰਡੀਗੜ੍ਹ- ਵਿਧਾਨ ਸਭਾ 'ਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਹੜ੍ਹ ਨਾਲ ਪ੍ਰਭਾਵਿਤ ਹੋਏ ਡੇਰਾ ਬਾਬਾ ਨਾਨਕ ਦਾ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਕਿ ਇੱਥੇ 150 ਪਿੰਡਾਂ ਦਾ ਨੁਕਸਾਨ ਹੋਇਆ ਹੈ ਤੇ ਇਕ ਲੱਖ ਦੇ ਕਰੀਬ ਲੋਕ ਇਸ ਹੜ੍ਹ ਦੀ ਮਾਰ ਹੇਠਾਂ ਆਏ ਹਨ। ਉਨ੍ਹਾਂ ਕਿਹਾ ਸਰਕਾਰ ਵੱਲੋਂ ਜਿਹੜੀ ਸਹਾਇਤਾ ਰਾਸ਼ੀ ਮਕਾਨ ਰਿਪੇਅਰ ਲਈ ਹੈ ਉਹ 35 ਹਜ਼ਾਰ ਐਲਾਨੀ ਗਈ ਹੈ ਉਸ ਨੂੰ 1 ਲੱਖ ਕਰ ਦੇਣਾ ਚਾਹੀਦਾ ਹੈ ਅਤੇ ਜਿਹੜੇ ਮਕਾਨ ਢਹਿ ਗਏ ਹਨ ਉਨ੍ਹਾਂ ਦੀ ਰਾਸ਼ੀ 1 ਲੱਖ 20 ਹਜ਼ਾਰ ਹੈ ਤੋਂ 5 ਲੱਖ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕ ਆਪਣਾ ਰਹਿਣ ਬਸੇਰਾ ਫਿਰ ਤੋਂ ਸ਼ੁਰੂ ਕਰ ਸਕਣ।
ਇਹ ਵੀ ਪੜ੍ਹੋ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ’ਚ ਅੰਮ੍ਰਿਤਸਰ ਫਿਰ ਨੰਬਰ ਵਨ, 22 ਕਿਸਾਨਾਂ ਦੀ ਜ਼ਮੀਨਾਂ 'ਤੇ...
ਇਸ ਦੌਰਾਨ ਗੁਰਦੀਪ ਸਿੰਘ ਰੰਧਾਵਾ ਕਿਸਾਨਾਂ ਦੇ ਮੁੱਦੇ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰਤੀ ਏਕੜ ਜ਼ਮੀਨ ਦਾ 20 ਹਜ਼ਾਰ ਰੁਪਏ ਮੁਆਵਜ਼ਾ ਰੱਖਿਆ ਹੈ ਪਰ ਜੋ 5 ਏਕੜ ਦੀ ਗਿਰਦਾਵਰੀ ਦੇ ਹੁਕਮ ਹਨ, ਉਸ ਦੀ ਸ਼ਰਤ ਹਟਾ ਦਿੱਤੀ ਜਾਵੇ ਤਾਂ ਕਿ ਜੇਕਰ ਕਿਸੇ ਦੀ 10 ਏਕੜ ਹੈ ਜਾਂ 15 ਏਕੜ ਜ਼ਮੀਨ ਹੈ ਉਸ ਦੀ ਵੀ ਗਿਰਦਾਵਰੀ ਕਰਾਗੇ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚ ਮਚਿਆ ਹੜਕੰਪ, ਜਿਊਂਦਾ ਮੁੰਡਾ ਬੈਰਕ 'ਚ, ਪਰਿਵਾਰ ਨੇ ਕਿਸੇ ਹੋਰ ਦੀ ਲਾਸ਼ ਦਾ ਕਰ'ਤਾ ਸਸਕਾਰ
ਉਨ੍ਹਾਂ ਅੱਗੇ ਕਿਹਾ ਮੁੱਖ ਮੰਤਰੀ ਮਾਨ ਦਾ ਇਹ ਵੀ ਐਲਾਨ ਚੰਗਾ ਹੈ 'ਜਿਸ ਦਾ ਖੇਤ ਉਸ ਦੀ ਰੇਤ' ਪਰ ਉਸ ਦਾ ਸਮਾਂ ਬਹੁਤ ਘੱਟ ਹੈ। ਇਸ ਵਾਸਤੇ ਕਿਸਾਨਾਂ ਨੂੰ ਇਕ ਸਾਲ ਦਾ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਸਾਨਾਂ ਤੇ ਜ਼ਿੰਮੀਦਾਰਾਂ ਕੋਲੋਂ ਇੰਨੇ ਸਾਧਨ ਨਹੀਂ ਹਨ ਕਿ ਉਹ ਰੇਤ ਇੰਨੀ ਜਲਦੀ ਚੁੱਕ ਲੈਣ, ਇਸ ਲਈ ਘਟੋ-ਘੱਟ ਇਕ ਸਾਲ ਦਾ ਸਮਾਂ ਲਾਜ਼ਮੀ ਬਣਦਾ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ
ਇਸ ਦੌਰਾਨ ਉਨ੍ਹਾਂ ਨੇ ਧੁਸੀ ਬੰਨ੍ਹਾਂ ਬਾਰੇ ਬੋਲਦਿਆਂ ਕਿਹਾ ਕਿ ਗੋਇਲ ਸਾਹਿਬ ਤੇ ਕ੍ਰਿਸ਼ਨ ਤੋਂ ਅਸਤੀਫ਼ਾ ਲੈਣ ਦੀ ਗੱਲ ਬਿਲਕੁਲ ਸਹੀ ਨਹੀਂ ਹੈ। ਉਨ੍ਹਾਂ ਕਿਹਾ ਜਿੰਨਾ ਕੰਮ ਗੋਇਲ ਸਾਬ੍ਹ ਨੇ ਕੀਤਾ ਹੈ ਉਹ ਦੇਖਣਯੋਗ ਹੈ। ਉਨ੍ਹਾਂ ਕਿਹਾ ਅਰੁਣਾ ਚੌਧਰੀ ਨੂੰ 20 ਤੋਂ 25 ਸਾਲ ਤੱਕ ਵਿਧਾਇਕ ਰਹੇ ਹਨ ਪਰ ਅੱਜ ਤੱਕ ਇਨ੍ਹਾਂ ਨੇ ਸੱਕੀ ਨਾਲੇ ਦੀ ਗੱਲ ਨਹੀਂ ਕੀਤੀ, ਪਰ ਗੋਇਲ ਸਾਬ੍ਹ ਦੀ ਅਗਵਾਈ 'ਚ ਗੁਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਸੱਕੀ ਨਾਲੇ ਦੀ ਸਫਾਈ ਹੋਈ ਹੈ, ਪਰ ਇਹ ਕਹਿੰਦੇ ਸਫਾਈ ਨਹੀਂ ਹੋਈ। ਇਨ੍ਹਾਂ ਨੇ 25 ਸਾਲਾਂ ਤੋਂ ਲੋਕਾਂ ਨਾਲ ਸੋਸ਼ਣ ਕੀਤੀ ਹੈ, ਹੁਣ ਕੋਈ ਨਾ 2027 ਵਿਚ ਲੋਕ ਕਾਂਗਰਸ ਨੂੰ ਸਬਕ ਸਿਖਾਉਣਗੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਗੈਂਗਸਟਰਾਂ 'ਤੇ ਸ਼ਿਕੰਜਾ ਕਸਣ ਦੀ ਤਿਆਰੀ, DGP ਵੱਲੋਂ ਸਪੈਸ਼ਲ ਹੈਲਪਲਾਈਨ ਨੰਬਰ ਜਾਰੀ
ਇਸ ਦੌਰਾਨ ਅਰੁਣਾ ਚੌਧਰੀ ਨੇ ਗੁਰਦੀਪ ਰੰਧਾਵਾ ਦੀ ਗੱਲ ਨੂੰ ਰੋਕ ਕੇ ਜਵਾਬ ਦਿੰਦਿਆਂ ਕਿਹਾ ਕਿ ਦੀਨਾਨਗਰ ਤੋਂ ਚੱਲੋ ਤੇ ਡੇਰਾ ਬਾਬਾ ਨਾਨਕ ਤੱਕ ਵੇਖੋ ਕਿੰਨੀ ਕੁ ਸਫਾਈ ਹੋਈ ਹੈ। ਆਪਣੇ ਆਪ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਜਿਸ ਤੋਂ ਬਾਅਦ ਵਿਧਾਨ ਸਭਾ 'ਚ ਬਹਿਸਬਾਜ਼ੀ ਸ਼ੁਰੂ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8