ਗੁਰਦਾਸਪੁਰ: ਰਵਿਦਾਸ ਭਾਈਚਾਰੇ ਦੇ ਲੋਕਾਂ ਦੀ ਦੁਕਾਨਦਾਰਾਂ ਨਾਲ ਝੜਪ, ਮਾਹੌਲ ਤਣਾਅਪੂਰਨ (ਤਸਵੀਰਾਂ)

Tuesday, Aug 13, 2019 - 11:19 AM (IST)

ਗੁਰਦਾਸਪੁਰ: ਰਵਿਦਾਸ ਭਾਈਚਾਰੇ ਦੇ ਲੋਕਾਂ ਦੀ ਦੁਕਾਨਦਾਰਾਂ ਨਾਲ ਝੜਪ, ਮਾਹੌਲ ਤਣਾਅਪੂਰਨ (ਤਸਵੀਰਾਂ)

ਗੁਰਦਾਸਪੁਰ (ਵਿਨੋਦ) - ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜੇ ਜਾਣ ਦੇ ਰੋਸ 'ਚ ਪ੍ਰਦਰਸ਼ਨ ਕਰ ਰਹੇ ਰਵਿਦਾਸ ਭਾਈਚਾਰੇ ਦੇ ਲੋਕਾਂ ਦੀ ਦੁਕਾਨਦਾਰਾਂ ਨਾਲ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪ੍ਰਦਰਸ਼ਨ ਕਰ ਰਹੇ ਲੋਕ ਬਾਜ਼ਾਰ 'ਚ ਖੁੱਲ੍ਹੀਆਂ ਦੁਕਾਨਾਂ ਨੂੰ ਜ਼ਬਰਦਸਤੀ ਬੰਦ ਕਰਵਾ ਰਹੇ ਸਨ, ਜਿਸ ਕਾਰਨ ਦੋਵਾਂ 'ਚ ਬਹਿਸਬਾਜ਼ੀ ਹੋਈ ਸ਼ੁਰੂ ਹੋ ਗਈ। ਦੁਕਾਨਾਂ ਦਾ ਸਾਮਾਨ ਚੁੱਕ ਅੰਦਰ ਰੱਖਣ 'ਤੇ ਉਨ੍ਹਾਂ ਵਿਚਕਾਰ ਝੜਪ ਹੋ ਗਈ, ਜਿਸ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

PunjabKesari

ਦੱਸ ਦੇਈਏ ਕਿ ਰਵਿਦਾਸ ਭਾਈਚਾਰੇ ਵਲੋਂ ਗੁਰਦਾਸਪੁਰ ਬੰਦ ਦੇ ਸੱਦੇ ਸਬੰਧੀ ਸਬਜ਼ੀ ਮੰਡੀ ਅਤੇ ਸਿੱਖਿਅਕ ਸੰਸਥਾਨ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਬੰਦ ਰਹੇ, ਜਦਕਿ ਬੈਂਕ ਤੇ ਸਰਕਾਰੀ ਦਫ਼ਤਰ ਖੁੱਲੇ ਰਹੇ। ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਸਥਾਨਕ ਨਹਿਰੂ ਪਾਰਕ 'ਚ ਇਕੱਠੇ ਹੋ ਕੇ ਪਹਿਲਾ ਡਾਕਖਾਨਾ ਚੌਕ 'ਚ ਧਰਨਾ ਦੇ ਕੇ ਆਵਾਜਾਈ ਬੰਦ ਕੀਤੀ ਫਿਰ ਸ਼ਹਿਰ 'ਚ ਵਿਸ਼ਾਲ ਜਲੂਸ ਕੱਢਿਆ, ਜਿਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

PunjabKesari

ਸਥਾਨਕ ਬਟਾਲਾ ਚੌਕ 'ਚ ਸਵੇਰ ਦੇ ਸਮੇਂ ਜਦੋਂ ਫਲ ਵਿਕ੍ਰੇਤਾ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ ਤਾਂ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਜ਼ਬਰਦਸਤੀ ਬੰਦ ਕਰਵਾਉਣ ਦਾ ਯਤਨ ਕੀਤਾ, ਜਿਸ ਕਾਰਨ ਉਨ੍ਹਾਂ ਦੀ ਦੁਕਾਨਦਾਰਾਂ ਨਾਲ ਤਕਰਾਰ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਕਾਹਨੂੰਵਾਨ ਚੌਂਕ 'ਚ ਪਹੁੰਚ ਕੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ।

PunjabKesari


author

rajwinder kaur

Content Editor

Related News